ਅੰਡਰ 14 ਅਤੇ 16 ਸਾਲ ਲੜਕੇ-ਲੜਕੀਆਂ ਦੇ ਅਥਲੈਟਿਕਸ ਮੁਕਾਬਲੇ 6 ਨੂੰ
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਰਨਾਲਾ ਵਲੋਂ ਅੰਡਰ 14 ਅਤੇ ਅੰਡਰ 16 ਸਾਲ ਦੇ ਲੜਕੇ ਲੜਕੀਆਂ ਦੇ ਅਥਲੈਟਿਕਸ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਹ ਜਾਣਕਾਰੀ ਐਸੋਸੀਏਸ਼ਨ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਅਤੇ ਜਰਨਲ ਸੈਕਟਰੀ ਡਾ: ਸੁਖਰਾਜ ਸਿੰਘ, ਪ੍ਰਬੰਧਕ ਬਲਦੇਵ ਸਿੰਘ ਅਤੇ ਚਰਨਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਅਥਲੈਟਿਕਸ ਮੁਕਾਬਲਿਆਂ ਵਿਚ ਟਰੈਥਲੋਨ ਏ.
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਰਨਾਲਾ ਵਲੋਂ ਅੰਡਰ 14 ਅਤੇ ਅੰਡਰ 16 ਸਾਲ ਦੇ ਲੜਕੇ ਲੜਕੀਆਂ ਦੇ ਅਥਲੈਟਿਕਸ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਹ ਜਾਣਕਾਰੀ ਐਸੋਸੀਏਸ਼ਨ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਅਤੇ ਜਰਨਲ ਸੈਕਟਰੀ ਡਾ: ਸੁਖਰਾਜ ਸਿੰਘ, ਪ੍ਰਬੰਧਕ ਬਲਦੇਵ ਸਿੰਘ ਅਤੇ ਚਰਨਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਅਥਲੈਟਿਕਸ ਮੁਕਾਬਲਿਆਂ ਵਿਚ ਟਰੈਥਲੋਨ ਏ. ਵਿਚ 60 ਮੀ. ਦੌੜ, ਲੰਬੀ ਛਾਲ, ਉੱਚੀ ਛਾਲ, ਟਰੈਥਲੋਨ ਬੀ. ਵਿਚ 60 ਮੀ.ਦੌੜ, ਲੰਬੀ ਛਾਲ ਅਤੇ 1 ਕਿੱਲੋ ਗੋਲਾ ਸੁੱਟਣਾ ਅਤੇ ਟਰੈਥਲੋਨ ਸੀ. ਵਿਚ 60 ਮੀ. ਲੰਬੀ ਛਾਲ ਅਤੇ 600 ਮੀਟਰ ਦੌੜ ਦੇ ਮੁਕਾਬਲੇ ਹੋਣਗੇ। ਐਥਲੀਟ ਵਲੋਂ ਕਿਸੇ ਇੱਕ ਗਰੁੱਪ ਵਿਚ ਭਾਗ ਲੈਣ ਤੋਂ ਇਲਾਵਾ ਕਿਡਜ਼ ਜੈਵਲਿਨ ਸੁੱਟਣਾ ਜ਼ਰੂਰੀ ਹੋਵੇਗਾ। ਜਦੋਂਕਿ 16 ਸਾਲ ਉਮਰ ਵਰਗ ਦੇ ਖਿਡਾਰੀ 60 ਮੀ. ਦੌੜ, 80 ਮੀ. ਹਰਡਲ, 600 ਮੀ. ਦੌੜ, ਲੰਬੀ ਛਾਲ, ਉੱਚੀ ਛਾਲ, ਨੇਜ਼ਾ ਸੁੱਟਣ ਦੇ ਮੁਕਾਬਲਿਆਂ ਵਿਚੋਂ ਕਿਸੇ ਇਕ ਮੁਕਾਬਲੇ ਵਿਚ ਭਾਗ ਲੈਣਗੇ। ਐਡਵੋਕੇਟ ਗੁਰਮੀਤ ਸਿੰਘ ਅਤੇ ਜਸਪ੍ਰੀਤ ਸਿੰਘ ਮੰਡੇਰ ਅਤੇ ਅਥਲੈਟਿਕਸ ਕੋਚ ਸ: ਹਰਨੇਕ ਸਿੰਘ ਨੇ ਦੱਸਿਆ ਕਿ ਉਮਰ ਦੀ ਤਸਦੀਕ ਕਰਨ ਲਈ ਅਥਲੀਟ ਆਪਣੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣਗੇ ਅਤੇ ਚੁਣੇ ਹੋਏ ਖਿਡਾਰੀ ਹੈਦਰਾਬਾਦ ਵਿਖੇ 14-16 ਨਵੰਬਰ 2026 ਨੂੰ ਹੋਣ ਵਾਲੀ 20ਵੀਂ ਕੌਮੀ ਅੰਤਰ-ਜ਼ਿਲ੍ਹਾ ਜੂਨੀਅਰ ਅਥਲੈਟਿਕਸ ਮੀਟ ਵਿਚ ਭਾਗ ਲੈਣਗੇ।