04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਭਦੌੜ ਵਿਖੇ ਰੈਡੀਮੇਡ ਕੱਪੜੇ ਦੇ ਸ਼ੋਅ ਰੂਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ਭਦੌੜ, 3 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬਾ ਭਦੌੜ ਵਿਖੇ ਕੈਪਸਨ ਰੈਡੀਮੇਡ ਦੇ ਨਾਂਅ ਉਪਰ ਚੱਲ ਰਹੇ ਸ਼ੋਅ ਰੂਮ ਦੀ ਦੂਜੀ ਮੰਜ਼ਿਲ ਉਪਰ ਬਿਜਲੀ ਸਰਕਟ ਨਾਲ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਦਕਿ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਮੁਹੱਲਾ ਮਾਨਾ ਦੇ ਵਿਖੇ ਸਥਿਤ ਕੈਪਸਨ ਰੈਡੀਮੇਡ ਸ਼ੋਅ ਰੂਮ ਦੇ ਮਾਲਕ ਬਲਜਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਸਵੇਰੇ 10:30 ਵਜੇ ਦੇ ਕਰੀਬ ਸਾਨੂੰ ਦੂਜੀ ਮੰਜ਼ਿਲ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ, ਜਦੋਂ ਅਸੀਂ ਉਪਰ ਜਾ ਕੇ ਵੇਖਿਆ ਤਾਂ ਅੱਗ ਕਾਫ਼ੀ ਰਫ਼ਤਾਰ ਫੜ ਚੁੱਕੀ ਸੀ, ਜਿਸ ਸਬੰਧੀ ਅਸੀਂ ਤੁਰੰਤ ਪੁਲਿਸ ਥਾਣਾ ਭਦੌੜ ਨੂੰ ਸੂਚਿਤ ਕੀਤਾ ਤਾਂ ਪੁਲਿਸ ਸਮੇਤ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਨੇ ਅੱਗ ਨੂੰ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ।

Ad Position 21
No active advertisement
ਭਦੌੜ ਵਿਖੇ ਰੈਡੀਮੇਡ ਸ਼ੋਅ ਰੂਮ ਨੂੰ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਲੋਕ। ਇਨਸੈੱਟ- ਨੁਕਸਾਨੇ ਕੱਪੜਿਆਂ ਨੂੰ ਟਰਾਲੀ ਵਿਚ ਭਰਦੇ ਹੋਏ ਲੋਕ। ਤਸਵੀਰਾਂ : ਰਜਿੰਦਰ ਬੱਤਾ 04-10-2026
ਭਦੌੜ, 3 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬਾ ਭਦੌੜ ਵਿਖੇ ਕੈਪਸਨ ਰੈਡੀਮੇਡ ਦੇ ਨਾਂਅ ਉਪਰ ਚੱਲ ਰਹੇ ਸ਼ੋਅ ਰੂਮ ਦੀ ਦੂਜੀ ਮੰਜ਼ਿਲ ਉਪਰ ਬਿਜਲੀ ਸਰਕਟ ਨਾਲ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਦਕਿ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਮੁਹੱਲਾ ਮਾਨਾ ਦੇ ਵਿਖੇ ਸਥਿਤ ਕੈਪਸਨ ਰੈਡੀਮੇਡ ਸ਼ੋਅ ਰੂਮ ਦੇ ਮਾਲਕ ਬਲਜਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਸਵੇਰੇ 10:30 ਵਜੇ ਦੇ ਕਰੀਬ ਸਾਨੂੰ ਦੂਜੀ ਮੰਜ਼ਿਲ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ, ਜਦੋਂ ਅਸੀਂ ਉਪਰ ਜਾ ਕੇ ਵੇਖਿਆ ਤਾਂ ਅੱਗ ਕਾਫ਼ੀ ਰਫ਼ਤਾਰ ਫੜ ਚੁੱਕੀ ਸੀ, ਜਿਸ ਸਬੰਧੀ ਅਸੀਂ ਤੁਰੰਤ ਪੁਲਿਸ ਥਾਣਾ ਭਦੌੜ ਨੂੰ ਸੂਚਿਤ ਕੀਤਾ ਤਾਂ ਪੁਲਿਸ ਸਮੇਤ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਨੇ ਅੱਗ ਨੂੰ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਕੁੱਝ ਦੇਰ ਬਾਅਦ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਦ ਅੱਗ ’ਤੇ ਕਾਬੂ ਪਾਇਆ ਤਾਂ ਉਸ ਸਮੇਂ ਤੱਕ ਅੱਗ ਲੱਗਣ ਕਾਰਨ ਕੱਪੜੇ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਸੀ, ਜੋ ਕਿ ਮੈਂ ਕੁੱਝ ਦਿਨਾਂ ਪਹਿਲਾ ਹੀ ਸਰਦੀ ਦਾ ਕੱਪੜਾ ਖ਼ਰੀਦਿਆ ਸੀ। ਮਾਲਕ ਬਲਜਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਅੱਗ ਲੱਗਣ ਨਾਲ ਕੱਪੜੇ ਦਾ 20 ਤੋਂ 25 ਲੱਖ ਰੁਪਏ ਨੁਕਸਾਨ ਹੋਇਆ ਹੈ ਜਦਕਿ ਬਿਲਡਿੰਗ ਅਤੇ ਫਿਟਿੰਗ ਦਾ ਨੁਕਸਾਨ ਹੋਇਆ ਉਹ ਵੱਖਰਾ ਹੈ। ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਿੰਦਰ ਸਿੰਘ ਭੁੱਲਰ, ਸਾਬਕਾ ਪ੍ਰਧਾਨ ਰਾਜਵੀਰ ਸਿੰਗਲਾ ਸਮੇਤ ਇਕੱਤਰ ਲੋਕਾਂ ਨੇ ਇਹ ਮੰਗ ਮੁੜ ਦੁਹਰਾਈ ਕਿ ਜੇਕਰ ਭਦੌੜ ਨੂੰ ਇੱਕ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਵੀ ਦਿੱਤੀ ਹੋਵੇਗੀ ਤਾਂ ਅਜਿਹੇ ਹੋ ਰਹੇ ਨੁਕਸਾਨ ਨੂੰ ਹੋਣੋਂ ਬਚਾਇਆ ਜਾ ਸਕਦਾ ਹੈ ਪਰ ਸਰਕਾਰ ਆਪਣੀ ਕਹਿਣੀ ਤੇ ਕਰਨੀ ਉਪਰ ਖਰੀ ਨਹੀਂ ਉੱਤਰੀ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਾਂ ਵਲੋਂ 10 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਅਗਲੀ ਖ਼ਬਰ ਚੋਣ ਕਮਿਸ਼ਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਅੰਦੋਲਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਲੋਕਤੰਤਰ ਦਾ ਕਤਲ-ਰੂੜੇਕੇ
Ad Position 24