02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਦੀ ਮੀਟਿੰਗ

ਮਹਿਲ ਕਲਾਂ, 1 ਅਕਤੂਬਰ (ਤਰਸੇਮ ਸਿੰਘ ਗਹਿਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: ਨੰਬਰ 295 ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਸੂਬਾ ਆਗੂ ਡਾਕਟਰ ਪਰਮੇਸ਼ਰ ਸਿੰਘ ਮੌਰੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਪਿੰਡ ਧੌਲਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਸਿੰਘ ਗੁਰੂ ਅਤੇ ਨਾਲ ਹੋਰ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ 02-10-2026
ਮਹਿਲ ਕਲਾਂ, 1 ਅਕਤੂਬਰ (ਤਰਸੇਮ ਸਿੰਘ ਗਹਿਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: ਨੰਬਰ 295 ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਸੂਬਾ ਆਗੂ ਡਾਕਟਰ ਪਰਮੇਸ਼ਰ ਸਿੰਘ ਮੌਰੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਮਿੱਠੂ ਮੁਹੰਮਦ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੋਜੀ ਦੇ ਵਧ ਰਹੇ ਪ੍ਰਭਾਵ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਏ.ਆਈ. ਸਿਸਟਮ ਰਾਹੀਂ ਤਿਆਰ ਕੀਤੇ ਰੋਬੋਟਾਂ ਦੁਆਰਾ ਮਰੀਜ਼ਾਂ ਦੇ ਇਲਾਜ ਤੋਂ ਸਿਹਤ ਸਬੰਧੀ ਸਲਾਹ ਲੈਣ ਦੇ ਰੁਝਾਨ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਮਨੁੱਖੀ ਡਾਕਟਰੀ ਸੇਵਾ ਦਾ ਬਦਲ ਨਹੀਂ ਬਣਨੀ ਚਾਹੀਦੀ। ਸੂਬਾ ਆਗੂ ਡਾ: ਪਰਮੇਸ਼ਰ ਸਿੰਘ ਮੌਰੀਆ ਨੇ ਪਿਛਲੇ ਸਮੇਂ ਹੋਈ ਸੂਬਾ ਬਾਡੀ ਦੀ ਮੀਟਿੰਗ ਵਿਚ ਪਾਸ ਕੀਤੇ ਮਤਿਆਂ ਬਾਰੇ ਹਾਊਸ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਕੇਸਰ ਖ਼ਾਨ ਮਾਂਗੇਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾ: ਹਾਕਮ ਸਿੰਘ ਕਾਲੇਕੇ ਨੇ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ, ਸੰਘਰਸ਼ ਅਤੇ ਵਿਚਾਰਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ: ਸੁਰਜੀਤ ਸਿੰਘ ਛਾਪਾ ਅਤੇ ਬਲਾਕ ਬਰਨਾਲਾ ਦੇ ਪ੍ਰਧਾਨ ਡਾ: ਦੀਪ ਸਿੰਘ ਖੁੱਡੀ ਨੇ ਕਿਹਾ ਕਿ ਜ਼ਿਲ੍ਹੇ ਅਤੇ ਸੂਬੇ ਦੀ ਲੀਡਰਸ਼ਿਪ ਦੀ ਸਰਗਰਮੀ ਤੋਂ ਪ੍ਰਭਾਵਿਤ ਹਨ। ਡਾ: ਗਗਨਦੀਪ ਸ਼ਰਮਾ, ਡਾ: ਡਾਕਾ ਖ਼ਾਨ ਮਹਿਲ ਕਲਾਂ, ਡਾ: ਬਲਜੀਤ ਸਿੰਘ ਗੁੰਮਟੀ, ਡਾ: ਸ਼ੇਰ ਸਿੰਘ ਰਵੀ ਆਦਿ ਨੇ ਕਿਹਾ ਕਿ ਸੂਬਾ ਕਮੇਟੀ ਵਲੋਂ ਤੈਅ ਕੀਤੇ ਫ਼ੈਸਲੇ ਅਨੁਸਾਰ ਹਰ ਤਿੰਨ ਮਹੀਨੇ ਬਾਅਦ ਜ਼ਿਲ੍ਹੇ ਅਤੇ ਬਲਾਕਾਂ ਦੀ ਰਿਪੋਰਟ ਸੂਬਾ ਕਮੇਟੀ ਨੂੰ ਭੇਜੀ ਜਾਵੇਗੀ। ਇਸ ਰਿਪੋਰਟ ਵਿਚ ਤਿੰਨ ਮਹੀਨਿਆਂ ਦੇ ਫ਼ੰਡਾਂ ਦਾ ਹਿਸਾਬ-ਕਿਤਾਬ ਅਤੇ ਮੈਂਬਰਾਂ ਦੀ ਹਾਜ਼ਰੀ ਸਮੇਤ ਹੋਰ ਜਥੇਬੰਦਕ ਗਤੀਵਿਧੀਆਂ ਦਾ ਵੇਰਵਾ ਦਰਜ ਕੀਤਾ ਜਾਵੇਗਾ। ਇਸ ਮੌਕੇ ਡਾ: ਕਪੂਰ ਚੰਦ, ਡਾ: ਜਸਵਿੰਦਰ ਸਿੰਘ ਮਹਿਲ ਕਲਾਂ, ਡਾ: ਜਸਕਰਨ ਸਿੰਘ, ਡਾ: ਅਮਨਦੀਪ ਸਿੰਘ ਰਾਏਸਰ, ਡਾ: ਅਰਸ਼ਦੀਪ ਸਿੰਘ, ਡਾ: ਬਲਦੇਵ ਸਿੰਘ, ਡਾ: ਜਸਬੀਰ ਸਿੰਘ ਜੱਸੀ, ਡਾ: ਮੁਕਲ ਸ਼ਰਮਾ, ਡਾ: ਗੁਰਤੇਜ ਸਿੰਘ, ਮੋਹਿਤ ਅਤੇ ਡਾ: ਅਰਸ਼ਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਸਾਹਿਬਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਸੇਵਾ ਸੁਸਾਇਟੀ ਨੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ’ਚ ਗਾਂਧੀ ਜੈਅੰਤੀ ਮਨਾਈ
Ad Position 24