01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਮੀਟਿੰਗ ਹੋਈ ਪੰਜਾਬ ’ਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਜਰੂਰੀ-ਬਾਠ

ਹੰਡਿਆਇਆ, 1 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਹਲਕਾ ਬਰਨਾਲਾ ਦੇ ਇੰਚਾਰਜ ਗੁਰਦੀਪ ਸਿੰਘ ਬਾਠ ਦੀ ਅਗਵਾਈ ਵਿਚ ਮੀਟਿੰਗ ਹੋਈ। ਮੀਟਿੰਗ ਦੌਰਾਨ ਹਲਕਾ ਬਰਨਾਲਾ ਵਿਚ ਟੀਮ ਤਿਆਰ ਕਰਨ ਲਈ ਸਰਕਲ ਪ੍ਰਧਾਨ ਤੇ ਵੱਖ-ਵੱਖ ਵਾਰਡ ’ਚੋਂ ਵਾਰਡ ਪ੍ਰਧਾਨ ਲਾਉਣ ਲਈ ਤਿਆਰੀਆਂ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 02-10-2026
ਹੰਡਿਆਇਆ, 1 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਹਲਕਾ ਬਰਨਾਲਾ ਦੇ ਇੰਚਾਰਜ ਗੁਰਦੀਪ ਸਿੰਘ ਬਾਠ ਦੀ ਅਗਵਾਈ ਵਿਚ ਮੀਟਿੰਗ ਹੋਈ। ਮੀਟਿੰਗ ਦੌਰਾਨ ਹਲਕਾ ਬਰਨਾਲਾ ਵਿਚ ਟੀਮ ਤਿਆਰ ਕਰਨ ਲਈ ਸਰਕਲ ਪ੍ਰਧਾਨ ਤੇ ਵੱਖ-ਵੱਖ ਵਾਰਡ ’ਚੋਂ ਵਾਰਡ ਪ੍ਰਧਾਨ ਲਾਉਣ ਲਈ ਤਿਆਰੀਆਂ ਕੀਤੀਆਂ ਗਈਆਂ। ਇਸ ਮੌਕੇ ਗੁਰਦੀਪ ਸਿੰਘ ਬਾਠ ਹਲਕਾ ਇੰਚਾਰਜ ਬਰਨਾਲਾ ਨੇ ਕਿਹਾ ਕਿ ਹੰਡਿਆਇਆ ਦੇ ਵੱਖ-ਵੱਖ ਵਾਰਡਾਂ ਵਿਚ ਅੱਜ ਮੀਟਿੰਗ ਕੀਤੀਆਂ ਗਈਆਂ ਹਨ। ਜਲਦੀ ਹੀ ਪਾਰਟੀ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਵਾਰਡ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਬਣੇਗਾ, ਉਦੋਂ ਹੀ ਨਸ਼ਾ ਖ਼ਤਮ ਹੋ ਜਾਵੇਗਾ। ਜਿਸ ਨਾਲ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਛੋਟੇ ਵਪਾਰੀ ਸੌਖੇ ਹੋ ਜਾਣਗੇ ਕਿਉਂਕਿ ਨਸ਼ੇੜੀ ਆਵਦੇ ਘਰ ਦਾ ਨੁਕਸਾਨ ਤਾਂ ਕਰਦੇ ਹੀ ਹਨ, ਨਾਲ-ਨਾਲ ਲੋਕਾਂ ਦੀ ਲੁੱਟ ਵੀ ਕਰਦੇ ਹਨ। ਇਸ ਮੌਕੇ ਮੱਖਣ ਖ਼ਾਨ, ਸੈਂਬਰ ਖ਼ਾਨ, ਮਨਦੀਪ ਕੁਮਾਰ, ਗੁਰਤੇਜ ਸਿੰਘ ਰਾਣਾ, ਗਗਨ ਸੇਖੋਂ, ਰਣਜੀਤ ਸਿੰਘ ਮੁੰਦਰੀ, ਜਗਰਾਜ ਸਿੰਘ ਰਾਜੂ, ਦਿਲਪ੍ਰੀਤ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਿਵਾਰ ਦੀ ਗ਼ੈਰਮੌਜੂਦਗੀ ’ਚ ਹੋਇਆ ਸਨਮਦੀਪ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਪੁਲਿਸ ਨੇ ਹਸਪਤਾਲ ’ਚ ਧਰਨਾ ਦੇ ਰਹੇ ਮ... ਅਗਲੀ ਖ਼ਬਰ ਚੌਥਾ ਪਾਠਕ ਸਨਮਾਨ 4 ਨੂੰ
Ad Position 24