02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਿਹਤ ਵਿਭਾਗ ਵਲੋਂ ਅੰਤਰਰਾਸ਼ਟਰੀ ਬੋਲਾਪਣ ਤੋਂ ਬਚਾਅ ਸੰਬੰਧੀ ਮਨਾਇਆ ਜਾ ਰਿਹਾ ਜਾਗਰੂਕਤਾ ਹਫ਼ਤਾ

ਤਪਾ ਮੰਡੀ, 1 ਅਕਤੂਬਰ (ਵਿਜੇ ਸ਼ਰਮਾ)-ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ‘ਸਾਹਿਤ ਪੜ੍ਹਨਾ ਕਿਉਂ ਜ਼ਰੂਰੀ’ ਵਿਸ਼ੇ ’ਤੇ ਸੈਮੀਨਾਰ ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਆਰੰਭ ਵਿਚ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਅਕੈਡਮੀ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦਿਆਂ ਅਕੈਡਮੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਨ ਪੁਸਤਕਾਂ ਨੂੰ ਮਹਾਨ ਲੇਖਕ ਸਿਰਜਦੇ ਹਨ ਅਤੇ ਮਹਾਂ ਪੁਸਤਕਾਂ ਵਿਚ ਵੀ ਮਹਾਨ ਮਨੁੱਖ ਸਿਰਜਣ ਦੀ ਸਮਰੱਥਾ ਹੁੰਦੀ ਹੈ।

Ad Position 21
No active advertisement
ਤਪਾ ਦੇ ਸ਼ਿਵਾਲਿਕ ਸਕੂਲ ਵਿਖੇ ਸਾਹਿਤ ਪੜ੍ਹਨਾ ਕਿਉਂ ਜ਼ਰੂਰੀ ਸੈਮੀਨਾਰ ਦੇ ਪ੍ਰਧਾਨਗੀ ਮੰਡਲ ਦਾ ਦ੍ਰਿਸ਼। ਤਸਵੀਰ : ਵਿਜੇ ਸ਼ਰਮਾ 02-10-2026
ਤਪਾ ਮੰਡੀ, 1 ਅਕਤੂਬਰ (ਵਿਜੇ ਸ਼ਰਮਾ)-ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ‘ਸਾਹਿਤ ਪੜ੍ਹਨਾ ਕਿਉਂ ਜ਼ਰੂਰੀ’ ਵਿਸ਼ੇ ’ਤੇ ਸੈਮੀਨਾਰ ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਆਰੰਭ ਵਿਚ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਅਕੈਡਮੀ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦਿਆਂ ਅਕੈਡਮੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਨ ਪੁਸਤਕਾਂ ਨੂੰ ਮਹਾਨ ਲੇਖਕ ਸਿਰਜਦੇ ਹਨ ਅਤੇ ਮਹਾਂ ਪੁਸਤਕਾਂ ਵਿਚ ਵੀ ਮਹਾਨ ਮਨੁੱਖ ਸਿਰਜਣ ਦੀ ਸਮਰੱਥਾ ਹੁੰਦੀ ਹੈ। ਡਾ: ਹਰਪ੍ਰੀਤ ਕੌਰ ਰੂਬੀ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਕਿਤਾਬਾਂ ਨਾਲ ਪਰਨਾਏ ਜਾਂਦੇ ਹਨ, ਉਨ੍ਹਾਂ ਦੀ ਸਮਾਜ ਵਿਚ ਵਿਲੱਖਣ ਪਹਿਚਾਣ ਬਣਦੀ ਹੈ ਅਤੇ ਸੋਚ ਵੀ ਗਹਿਰੀ ਹੁੰਦੀ ਹੈ। ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਜੇ ਮੇਰੇ ਪਿਤਾ ਸੰਤ ਰਾਮ ਉਦਾਸੀ ਕਵੀ ਨਾ ਹੁੰਦੇ ਮੈਂ ਕਦੇ ਵੀ ਉਨ੍ਹਾਂ ਦੀਆਂ ਲਿਆਂਦੀਆਂ ਪੁਸਤਕਾਂ ਨਹੀਂ ਸੀ ਪੜ੍ਹਨੀਆਂ ਅਤੇ ਨਾ ਹੀ ਅਧਿਆਪਨ ਦੇ ਖੇਤਰ ਵਿਚ ਪ੍ਰਵੇਸ਼ ਕਰਨਾ ਸੀ। ਪੁਸਤਕਾਂ ਨੇ ਮੈਨੂੰ ਜਬਰ, ਜ਼ੁਲਮ ਦੇ ਖ਼ਿਲਾਫ਼ ਜੂਝਣ ਲਈ ਵੀ ਹਿੰਮਤ ਅਤੇ ਹੌਸਲਾ ਦਿੱਤਾ। ਡਾ: ਹਰਮੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਅਤੁੱਟ ਸਾਂਝ ਪਾ ਕੇ ਸਮਾਜ ਨੂੰ ਸਮਝ ਕੇ ਨਪੀੜੀ ਜਾ ਰਹੀ ਧਿਰ ਲਈ ਕੁੱਝ ਕਰ ਗੁਜ਼ਰਨ ਦੀ ਪ੍ਰੇਰਨਾ ਦਿੱਤੀ। ਅਲਕਾ ਕੌਸ਼ਲ ਨੇ ਕਿਹਾ ਕਿ ਸਾਹਿਤ ਸਾਨੂੰ ਆਪਣੇ ਵਿਰਸੇ ਨਾਲ ਜੋੜ ਕੇ ਸਮਾਜ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ। ਜੇ ਸਾਡੇ ਆਜ਼ਾਦੀ ਘੁਲਾਟੀਏ ਪੁਸਤਕਾਂ ਨੂੰ ਪਰਨਾਏ ਨਾ ਹੁੰਦੇ ਤਾਂ ਦੇਸ ਨੇ ਕਦੇ ਵੀ ਆਜ਼ਾਦ ਨਹੀਂ ਸੀ ਹੋਣਾ। ਪੰਜਾਬੀ ਕਵੀ ਸੀ. ਮਾਰਕੰਡਾ ਨੇ ਕਿਹਾ ਕਿ ਪੁਸਤਕਾਂ ਦਾ ਅਧਿਐਨ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦਾ ਅਗਾਊਂ ਹੀ ਅਹਿਸਾਸ ਕਰਵਾ ਦਿੰਦਾ ਹੈ। ਮੰਚ ’ਤੇ ਸਕੂਲ ਦੇ ਸੰਸਥਾਪਕ ਕ੍ਰਿਸ਼ਨ ਕੁਮਾਰ ਸਿੰਗਲਾ ਵੀ ਬਿਰਾਜਮਾਨ ਹੋਏ ਅਤੇ ਸਕੂਲ ਵਿਚ ਪ੍ਰੋਗਰਾਮ ਆਯੋਜਿਤ ਕਰਨ ਲਈ ਅਕੈਡਮੀ ਦਾ ਉਚੇਚਾ ਧੰਨਵਾਦ ਵੀ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਮੋਹਿਤ ਸਿੰਗਲਾ ਨੇ ਸਭਨਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਖੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਕ ਆਗੂਆਂ ਦੀ ਸਾਂਝੀ ਮੀਟਿੰਗ ਅਗਲੀ ਖ਼ਬਰ ਪਿਛਲੇ ਸਾਢੇ ਚਾਰ ਸਾਲਾਂ ’ਚ ਸ਼ਹਿਰ ਬਰਨਾਲਾ ਲਈ ਲਿਆਂਦਾ ਇਕ ਵੀ ਵੱਡਾ ਪ੍ਰਾਜੈਕਟ ਦੱਸਣ ਮੀਤ ਹੇਅਰ- ਸੰਜੀਵ ਸ਼ੋਰੀ ਕਿਹਾ, ਸ...
Ad Position 24