01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼ੈਲਰ ਐਸੋਸੀਏਸ਼ਨ ਵਲੋਂ ਮਿਲਿੰਗ ’ਚ ਦੇਰੀ ਨੂੰ ਲੈ ਕੇ ਚੌਲ਼ ਲੈਣ ਲਈ ਨਵੇਂ ਮਾਪਦੰਡ ਨਿਰਧਾਰਿਤ ਕੀਤੇ ਜਾਣ ਦੀ ਮੰਗ

ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ)– ਐਫ. ਸੀ.

Ad Position 21
No active advertisement
ਅਜੀਤ ਡੈਸਕ 01-10-2026
ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ)– ਐਫ.ਸੀ.ਆਈ. ਵਲੋਂ ਸਮੇਂ ਸਿਰ ਗੁਦਾਮਾਂ ’ਚੋਂ ਚੌਲ਼ ਨਾ ਚੁੱਕੇ ਜਾਣ ਕਾਰਨ ਚੌਲ਼ ਲਗਾਉਣ ਲਈ ਜਗ੍ਹਾ ਨਾ ਮਿਲਣ ਕਾਰਨ ਹਰ ਸਾਲ ਮਿਲਿੰਗ ’ਚ ਦੇਰੀ ਹੁੰਦੀ ਨੂੰ ਲੈ ਕੇ ਸੈਲਰ ਮਾਲਕਾਂ ਦੀਆਂ ਪ੍ਰੇਸ਼ਾਨੀਆਂ ਹਰ ਸਾਲ ਵਧਦੀਆਂ ਹਨ । ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਅਤੇ ਲੋਕਲ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਗੁਦਾਮਾਂ ’ਚੋਂ ਪਿਛਲੇ ਸਾਲਾਂ ਦਾ ਚੌਲ ਨਹੀਂ ਚੁੱਕਿਆ ਜਾ ਰਿਹਾ ਹੈ, ਨਤੀਜਨ ਨਵੇਂ ਸੀਜਨ ਦੇ ਚੌਲ ਲੱਗਣ ਲਈ ਇਨ੍ਹਾਂ ਗੋਦਾਮਾਂ ਵਿੱਚ ਜਗ੍ਹਾ ਨਹੀਂ ਹੈ। ਚੌਲ਼ ਚੁੱਕੇ ਜਾਣ ਦੀ ਰਫਤਾਰ ਬਹੁਤ ਧੀਮੀ ਹੈ। ਜਿਸ ਮਿਲਿੰਗ ਦੇ ਸੀਜ਼ਨ ਨੇ ਚਾਰ ਕੁ ਮਹੀਨਿਆਂ ’ਚ ਮੁਕੰਮਲ ਹੋ ਜਾਣਾ ਹੁੰਦਾ ਹੈ, ਉਸ ਸੀਜ਼ਨ ਦੇ ਕਰੀਬ ਇਕ ਸਾਲ ਚੱਲਣ ਕਾਰਨ ਸੈਲਰਾਂ ਦਾ ਖਰਚਾ ਵਧ ਜਾਂਦਾ ਹੈ। ਇਸ ਦੇ ਨਾਲ਼ ਹੀ ਲੰਮਾ ਸਮਾਂ ਖੁੱਲ੍ਹੇ ’ਚ ਪਏ ਰਹੇ ਕਾਰਨ ਝੋਨੇ ਦਾ ਜਿੱਥੇ ਵਜ਼ਨ ਘਟਦਾ ਹੈ, ਉਥੇ ਉਹ ਬਦਰੰਗ ਵੀ ਹੋ ਜਾਂਦਾ ਹੈ, ਜਿਸ ਦਾ ਸਾਰਾ ਖਮਿਆਜ਼ਾ ਸੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ। ਵਰਿੰਦਰਪਾਲ ਸਿੰਘ ਟੀਟੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ 31 ਮਾਰਚ ਤੋਂ ਬਾਅਦ ਜੋ ਵੀ ਮਿਲਿੰਗ ਹੁੰਦੀ ਹੈ, ਉਸ ਤੋਂ ਪ੍ਰਾਪਤ ਹੋਣ ਵਾਲ਼ੇ ਚੌਲ਼ ਲਈ ਸੈਲਰ ਮਾਲਕਾਂ ਨੂੰ ਰਾਹਤ ਦੇ ਕੇ ਨਵੇਂ ਮਾਪਦੰਡ ਨਿਰਧਾਰਿਤ ਕੀਤੇ ਜਾਣ। ਇਨ੍ਹਾਂ ਵਿਚਾਰਾਂ ਦੀ ਦਿਨੇਸ਼ ਗੋਇਲ ਬਬਲੂ, ਜੋਗਿੰਦਰ ਕੁਮਾਰ ਨਿਕਾ,ਪਰਮਜੀਤ ਸ਼ਰਮਾ,ਕਾਮਲ ਨਰੇਸ਼ ਮਿੱਤਲ ਰਾਜੀਵ ਗਰਗ ਰੈਂਪੂ ,ਕ੍ਰਿਸ਼ਨ ਬਾਂਸਲ ਬੱਬੂ, ਨਰਿੰਦਰ ਸਿੰਘ, ਭਿੰਦਰ ਸਿੰਘ, ਗੁਰਮੇਲ ਸਿੰਘ ਬਡਰੁੱਖਾਂ, ਸੌਰਵ ਗੋਇਲ, ਅੰਕਰ ਅੰਮ੍ਰਿਤ, ਜਤਿੰਦਰ ਪੋਂਪਾ, ਅੰਕਿਤ, ਕਾਲਾ ਗੁਪਤਾ, ਗੋਰਾ, ਆਸੂ, ਗਗਨ ਘਾਬਦਾਂ, ਅਸ਼ਵਨੀ ਜੋਨੀ, ਗੋਰੀ, ਮਿੰਕੂ, ਜੋਨੀ ਅਨਮੋਲ, ਹਰਪ੍ਰੀਤ ਸਿੰਘ ਢੀਂਡਸਾ, ਭੋਲਾ ਸਿੰਘ, ਰਾਜੇਸ਼ ਪਾਲ, ਦੀਪਕ ਰਾਜੂ, ਗੁਰਚੇਤ ਸਿੰਘ, ਤਰਸੇਮ ਜਿੰਦਲ ਅਤੇ ਹੋਰਨਾਂ ਨੇ ਪ੍ਰੌੜਤਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਸਕੂਟਰੀ ਸਵਾਰ ਮਾਂ ਦੀ ਮੌਤ, ਧੀ ਗੰਭੀਰ ਜ਼ਖਮੀ ਅਗਲੀ ਖ਼ਬਰ ਤਿਉਹਾਰਾਂ ਮੌਕੇ ਸਾਮਾਨ ਬਣਾਉਣ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ- ਪਰਜਾਪਤ ਵਿਦੇਸ਼ੀ ਕੰਪਨੀਆਂ ਨੇ ਸਾਡੇ ਕੰਮ ’ਤੇ ਪਾ...
Ad Position 24