ਪਾਈਪ ਲਾਈਨ ਪਾਉਣ ਦੇ ਐਲਾਨ ਦੇ ਬਾਵਜੂਦ ਵੀ ਨਿਕਾਸੀ ਪਾਣੀ ਦਾ ਨਹੀਂ ਹੋਇਆ ਕੋਈ ਹੱਲ
ਧਨੌਲਾ, 30 ਸਤੰਬਰ (ਜਤਿੰਦਰ ਸਿੰਘ ਧਨੌਲਾ)- ਧਨੌਲਾ-ਬਰਨਾਲਾ ਮੁੱਖ ਮਾਰਗ ’ਤੇ ਸਤਸੰਗ ਘਰ ਦੇ ਨੇੜੇ ਸਰਵਿਸ ਲਾਇਨ ’ਤੇ ਲੰਬੇ ਅਰਸੇ ਤੋਂ ਖੜ੍ਹਾ ਨਿਕਾਸੀ ਪਾਣੀ ਹਾਲੇ ਵੀ ਹਾਦਸਿਆਂ ਨੂੰ ਸੱਦਾ ਦੇ ਰਿਹਾ। ਅੱਜ ਫਿਰ ਇਕ ਟਰੈਕਟਰ ਸੜਕ ਦੇ ਵਿਚ ਧਸ ਗਿਆ, ਜਿੱਥੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
ਧਨੌਲਾ, 30 ਸਤੰਬਰ (ਜਤਿੰਦਰ ਸਿੰਘ ਧਨੌਲਾ)- ਧਨੌਲਾ-ਬਰਨਾਲਾ ਮੁੱਖ ਮਾਰਗ ’ਤੇ ਸਤਸੰਗ ਘਰ ਦੇ ਨੇੜੇ ਸਰਵਿਸ ਲਾਇਨ ’ਤੇ ਲੰਬੇ ਅਰਸੇ ਤੋਂ ਖੜ੍ਹਾ ਨਿਕਾਸੀ ਪਾਣੀ ਹਾਲੇ ਵੀ ਹਾਦਸਿਆਂ ਨੂੰ ਸੱਦਾ ਦੇ ਰਿਹਾ। ਅੱਜ ਫਿਰ ਇਕ ਟਰੈਕਟਰ ਸੜਕ ਦੇ ਵਿਚ ਧਸ ਗਿਆ, ਜਿੱਥੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਅਨੇਕਾਂ ਵਾਰ ਜ਼ਿਕਰ ਕੀਤਾ ਗਿਆ ਹੈ ਕਿ ਪਹਿਲਾਂ ਹੰਡਿਆਇਆ ਪੁਲ ਬੰਦ ਪਏ ਨੂੰ ਲੰਬਾ ਅਰਸਾ ਹੋ ਚੁੱਕਾ ਹੈ ਅਤੇ ਅਕਸਰ ਟਰੈਫ਼ਿਕ ਸਮੱਸਿਆ ਬਣੀ ਰਹਿੰਦੀ ਹੈ। ਜੇ ਇਸ ਬ੍ਰਿਜ ਦੇ ਨਜ਼ਦੀਕ ਪਾਣੀ ਦਾ ਸਹੀ ਨਿਕਾਸ ਨਾ ਹੋਇਆ ਤਾਂ ਬਿਨਾਂ ਸ਼ੱਕ ਇਸ ਪੁਲ ਨੇ ਵੀ ਬੜੀ ਜਲਦੀ ਦੱਬ ਜਾਣਾ ਹੈ ਅਤੇ ਇਹ ਲਾਂਘਾ ਵੀ ਲੰਬੇ ਅਰਸੇ ਲਈ ਹਾਦਸਿਆਂ ਦਾ ਕਾਰਨ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨੀਂ ਧਨੌਲਾ ਮੰਡੀ ਆਏ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਸੀ ਕਿ ਇਸ ਲਈ ਗਰਾਂਟ ਜਾਰੀ ਕਰ ਦਿੱਤੀ ਜਾ ਚੁੱਕੀ ਹੈ ਅਤੇ ਛੇਤੀ ਹੀ ਵੱਖਰੀ ਪਾਈਪਲਾਈਨ ਮੰਨਾ ਪਿੰਡੀ ਤੋਂ ਡਰੇਨ ਤੱਕ ਪਾ ਕੇ ਇਸ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਪ੍ਰੰਤੂ ਇਸ ਸਭ ਦੇ ਬਾਵਜੂਦ ਹਾਲੇ ਕੰਮ ਸ਼ੁਰੂ ਨਹੀਂ ਹੋਇਆ ਅਤੇ ਮਾਮਲਾ ਗੰਭੀਰ ਬਣ ਕੇ ਰਹਿ ਗਿਆ ਹੈ। ਇਲਾਕਾ ਭਰਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਨੂੰ ਵਿਸ਼ੇਸ਼ ਤਵੱਜੋ ਦੇ ਕੇ ਤੁਰੰਤ ਠੀਕ ਕੀਤਾ ਜਾਵੇ ਅਤੇ ਆਵਾਜਾਈ ਬਹਾਲ ਕੀਤੀ ਜਾਵੇ।