ਸ੍ਰੀ ਰਾਧਾ ਅਸ਼ਟਮੀ ਮੌਕੇ ਪੰਚਾਇਤੀ ਮੰਦਰ ’ਚ ਸਮਾਗਮ ਕਰਵਾਇਆ
ਤਪਾ ਮੰਡੀ, 20 ਸਤੰਬਰ (ਵਿਜੇ ਸ਼ਰਮਾ)- ਸਥਾਨਕ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਸ੍ਰੀ ਰਾਧਾ ਅਸ਼ਟਮੀ ਦਾ ਪਵਿੱਤਰ ਦਿਹਾੜਾ ਪੰਚਾਇਤੀ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਰਾਧਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਤਪਾ ਮੰਡੀ, 20 ਸਤੰਬਰ (ਵਿਜੇ ਸ਼ਰਮਾ)- ਸਥਾਨਕ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਸ੍ਰੀ ਰਾਧਾ ਅਸ਼ਟਮੀ ਦਾ ਪਵਿੱਤਰ ਦਿਹਾੜਾ ਪੰਚਾਇਤੀ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਰਾਧਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਭਗਤਾਂ ਵਲੋਂ ਰਾਧਾ ਰਾਣੀ ਦੇ ਭਜਨ ਅਤੇ ਕੀਰਤਨ ਦਾ ਗੁਣਗਾਨ ਕੀਤਾ ਗਿਆ ਅਤੇ ਪੂਰਾ ਮੰਦਰ ਭਗਤੀਮਈ ਮਾਹੌਲ ਨਾਲ ਗੂੰਜ ਉੱਠਿਆ। ਸੰਗਤਾਂ ਨੇ ਸ਼ਰਧਾ ਨਾਲ ਪੂਜਾ-ਅਰਚਨਾ ਕਰਦਿਆਂ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਧਾਰਮਿਕ ਸਮਾਗਮ ਦੌਰਾਨ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੇ ਅੰਤ ਵਿਚ ਸੰਗਤਾਂ ਲਈ ਪ੍ਰਸਾਦ ਦੀ ਸੇਵਾ ਕੀਤੀ ਗਈ ਅਤੇ ਸਵਾਲਾਂ ਦਾ ਜਵਾਬ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਭੋਲਾ ਰਾਮ, ਅਜੈ ਬਾਂਸਲ (ਬੌਬੀ), ਅਜੈ ਸਿੰਗਲਾ, ਲੱਕੀ ਭੈਣੀ, ਰਜਿੰਦਰ ਲਵਲੀ ਬਸਾਤੀ, ਵਿਨੈ ਕਾਲਾ, ਭੂਸ਼ਨ ਕਾਲਾ ਜਨਤਾ ਵਰਾਇਟੀ ਸਟੋਰ, ਜੀਤ ਰਾਈਆ, ਨਰੇਸ਼ ਮੌੜ, ਮਦਨ ਭੱਟਾਂ, ਯੋਗੇਸ਼ ਬਾਂਸਲ, ਕੇਵਲ ਮਿੱਤਲ, ਟਿੰਕੂ ਕੁਮਾਰ, ਹਰੀਸ਼ ਗੋਪਾਲ, ਕੁਲਵੰਤ ਸਿੰਘ, ਵਾਸ਼ਪ ਮਿੱਤਲ, ਟਿੰਕੂ ਮਿੱਤਲ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।