20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਸ਼ਿਆਂ ਵਿਰੁੱਧ ਤਪਾ ਮੰਡੀ ਵਿਖੇ ਭਾਜਪਾ ਦੀ 24 ਨੂੰ ਮਹਾਂ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ

ਰੂੜੇਕੇ ਕਲਾਂ, 19 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਪੰਜਾਬ ਵਿਚ ਕੱਢੀ ਜਾ ਰਹੀ ਨਸ਼ਿਆਂ ਵਿਰੁੱਧ ਯਾਤਰਾ ਤਹਿਤ 24 ਸਤੰਬਰ ਨੂੰ ਤਪਾ ਮੰਡੀ ਵਿਖੇ ਕੀਤੀ ਜਾ ਰਹੀ ਨਸ਼ਿਆਂ ਵਿਰੁੱਧ ਮਹਾਂ ਰੈਲੀ ਦੀ ਤਿਆਰੀ ’ਚ ਹਲਕਾ ਭਦੌੜ ਦੇ ਇੰਚਾਰਜ ਧਰਮ ਸਿੰਘ ਫ਼ੌਜੀ ਦੀ ਅਗਵਾਈ ਵਿਚ ਮੰਡਲ ਰੂੜੇਕੇ ਕਲਾਂ ਦੇ ਵਰਕਰ ਅਹੁਦੇਦਾਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧਰਮ ਸਿੰਘ ਫ਼ੌਜੀ ਤੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਜਿਸ ਕਰ ਕੇ ਪੰਜਾਬ ਦੇ ਗਲੀ, ਮੁਹੱਲਿਆਂ, ਸ਼ਹਿਰਾਂ, ਕਸਬਿਆਂ ਵਿਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 20-09-2026
ਰੂੜੇਕੇ ਕਲਾਂ, 19 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਪੰਜਾਬ ਵਿਚ ਕੱਢੀ ਜਾ ਰਹੀ ਨਸ਼ਿਆਂ ਵਿਰੁੱਧ ਯਾਤਰਾ ਤਹਿਤ 24 ਸਤੰਬਰ ਨੂੰ ਤਪਾ ਮੰਡੀ ਵਿਖੇ ਕੀਤੀ ਜਾ ਰਹੀ ਨਸ਼ਿਆਂ ਵਿਰੁੱਧ ਮਹਾਂ ਰੈਲੀ ਦੀ ਤਿਆਰੀ ’ਚ ਹਲਕਾ ਭਦੌੜ ਦੇ ਇੰਚਾਰਜ ਧਰਮ ਸਿੰਘ ਫ਼ੌਜੀ ਦੀ ਅਗਵਾਈ ਵਿਚ ਮੰਡਲ ਰੂੜੇਕੇ ਕਲਾਂ ਦੇ ਵਰਕਰ ਅਹੁਦੇਦਾਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧਰਮ ਸਿੰਘ ਫ਼ੌਜੀ ਤੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਜਿਸ ਕਰ ਕੇ ਪੰਜਾਬ ਦੇ ਗਲੀ, ਮੁਹੱਲਿਆਂ, ਸ਼ਹਿਰਾਂ, ਕਸਬਿਆਂ ਵਿਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ। ਨਸ਼ਿਆਂ ਨਾਲ ਰੋਜ਼ਾਨਾ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪਿਛਲੇ 4 ਸਾਲਾਂ ਦੌਰਾਨ ਪੰਜਾਬ ਵਿਚ ਹਜ਼ਾਰਾਂ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਮੌਤਾਂ ਹੋ ਚੁੱਕੀਆਂ ਹਨ। ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਭੈੜੀ ਲਾਹਨਤ ਤੋਂ ਪੀੜ੍ਹਤ ਹਨ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਜਪਾ ਵਲੋਂ ਨਸ਼ਾ ਵਿਰੋਧੀ ਯਾਤਰਾ ਕੀਤੀ ਜਾ ਰਹੀ ਹੈ। 23 ਸਤੰਬਰ ਨੂੰ ਯਾਤਰਾ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚੇਗੀ। 24 ਸਤੰਬਰ ਨੂੰ ਹਲਕਾ ਭਦੌੜ ਦੀ ਨਸ਼ਿਆਂ ਵਿਰੁੱਧ ਮਹਾਂ ਰੈਲੀ ਤਪਾ ਮੰਡੀ ਵਿਖੇ ਕੀਤੀ ਜਾਵੇਗੀ। ਆਪਣੇ ਪੁੱਤਰਾਂ ਧੀਆਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕਾਫ਼ਲਿਆਂ ਦੇ ਰੂਪ ’ਚ ਰੈਲੀ ਵਿਚ ਸ਼ਮੂਲੀਅਤ ਕੀਤੀ ਜਾਵੇ। ਇਸ ਮੌਕੇ ਸੋਮਨਾਥ, ਜਸਵੀਰ ਸਿੰਘ ਗੱਖੀ ਬੀ.ਸੀ ਮੋਰਚਾ ਪ੍ਰਧਾਨ, ਮੰਡਲ ਪ੍ਰਧਾਨ ਜਗਤਾਰ ਸਿੰਘ ਰੂੜੇਕੇ, ਬਿੱਕਰ ਸਿੰਘ ਦਾਰਾ ਕਾਹਨੇਕੇ, ਜੱਗਰ ਸਿੰਘ ਕਾਹਨੇਕੇ, ਸਰਬਜੀਤ ਸਿੰਘ ਧੂਰਕੋਟ, ਰਾਮ ਸਿੰਘ, ਜਗਸੀਰ ਸਿੰਘ ਪੱਖੋ ਕਲਾਂ, ਕੇਵਲ ਸਿੰਘ ਰੂੜੇਕੇ, ਦਰਸ਼ਨ ਸਿੰਘ ਝਘਰਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ’ਚ ਤਾਂਬੇ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਯੁਵਕ ਸੇਵਾਵਾਂ ਕਲੱਬ ਵਲੋਂ ਕਬੱਡੀ ਦੇ ਓਪਨ ਨਿਰੋਲ ਮੈਚ ਕਰਵਾਏ
Ad Position 24