ਖੁੱਡੀ ਖ਼ੁਰਦ ਵਿਖੇ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ
ਹੰਡਿਆਇਆ, 7 ਸਤੰਬਰ (ਗੁਰਜੀਤ ਸਿੰਘ ਖੁੱਡੀ)-ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਆਫ਼ ਆਯੁਰਵੈਦਾ ਪੰਜਾਬ ਡਾ: ਰਮਨ ਖੰਨਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ: ਰਾਜੀਵ ਜਿੰਦੀਆ ਦੀ ਅਗਵਾਈ ਵਿਚ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਡਾ: ਅਮਨ ਕੌਸ਼ਲ ਵਲੋਂ ਆਯੂਸਮਾਨ ਅਰੋਗਿਆ ਕੇਂਦਰ ਖੁੱਡੀ ਖ਼ੁਰਦ ਵਿਖੇ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ ਭਗਤ ਰਵਿਦਾਸ ਭਵਨ ਖੁੱਡੀ ਖ਼ੁਰਦ ਵਿਖੇ ਲਗਾਇਆ ਗਿਆ । ਕੈਂਪ ਦਾ ਉਦਘਾਟਨ ਸਾਬਕਾ ਪੰਚ ਭਗਵਾਨ ਦਾਸ ਤੇ ਹਲਕਾ ਭਦੌੜ ਮੈਂਬਰ ਟਰੇਡ ਕਮਿਸ਼ਨ ਸੁਖਵੀਰ ਸਿੰਘ ਬੱਗਾ ਨੇ ਸਾਂਝੇ ਤੌਰ ’ਤੇ ਕੀਤਾ ।
ਮ
ਮਦਰ ਟੀਚਰ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਯੁਵਨ ਬਾਂਸਲ ਨੂੰ ਸਨਮਾਨਿਤ ਕਰਨ ਮੌਕੇ ਸਕੂਲ ਸਟਾਫ਼। ਅਜੀਤ ਤਸਵੀਰ
08-09-2026
ਹੰਡਿਆਇਆ, 7 ਸਤੰਬਰ (ਗੁਰਜੀਤ ਸਿੰਘ ਖੁੱਡੀ)-ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਆਫ਼ ਆਯੁਰਵੈਦਾ ਪੰਜਾਬ ਡਾ: ਰਮਨ ਖੰਨਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ: ਰਾਜੀਵ ਜਿੰਦੀਆ ਦੀ ਅਗਵਾਈ ਵਿਚ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਡਾ: ਅਮਨ ਕੌਸ਼ਲ ਵਲੋਂ ਆਯੂਸਮਾਨ ਅਰੋਗਿਆ ਕੇਂਦਰ ਖੁੱਡੀ ਖ਼ੁਰਦ ਵਿਖੇ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ ਭਗਤ ਰਵਿਦਾਸ ਭਵਨ ਖੁੱਡੀ ਖ਼ੁਰਦ ਵਿਖੇ ਲਗਾਇਆ ਗਿਆ । ਕੈਂਪ ਦਾ ਉਦਘਾਟਨ ਸਾਬਕਾ ਪੰਚ ਭਗਵਾਨ ਦਾਸ ਤੇ ਹਲਕਾ ਭਦੌੜ ਮੈਂਬਰ ਟਰੇਡ ਕਮਿਸ਼ਨ ਸੁਖਵੀਰ ਸਿੰਘ ਬੱਗਾ ਨੇ ਸਾਂਝੇ ਤੌਰ ’ਤੇ ਕੀਤਾ । ਕੈਂਪ ’ਚ ਆਯੁਰਵੈਦਿਕ ਵਿਭਾਗ ਦੇ ਡਾ: ਸੀਤੂ ਢੀਂਗਰਾ, ਡਾ: ਅਮਨਦੀਪ ਸਿੰਘ, ਹੋਮਿਓਪੈਥਿਕ ਵਿਭਾਗ ਦੇ ਡਾ: ਅਨੁਪਮਾ, ਡਾ: ਮਨਪ੍ਰੀਤ ਮਾਨ, ਡਾ: ਰਾਕੇਸ਼ ਕੁਮਾਰ ਨੇ 704 ਮਰੀਜ਼ਾਂ ਦਾ ਨਿਰੀਖਣ ਕਰ ਕੇ ਦੋਵੇਂ ਪੈਥੀਆਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ । ਇਸ ਮੌਕੇ ਭਗਤ ਰਵਿਦਾਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ, ਪੰਚ ਲਵਪ੍ਰੀਤ ਸਿੰਘ, ਸਾਬਕਾ ਸਰਪੰਚ ਜਸਕਰਨ ਸਿੰਘ ਜੱਸੀ ਚੂੰਘ, ਗੁਰਚਰਨ ਸਿੰਘ ਔਲਖ, ਲਲਿਤ ਕੁਮਾਰ, ਗੁਰਸ਼ਿੰਗਾਰ ਸਿੰਘ, ਗੁਰਚਰਨ ਸਿੰਘ ਬਰਨਾਲਾ, ਭੋਲਾ ਸਿੰਘ ਗੁਰੂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮੰਗਲ ਸਿੰਘ ਗੁਰੂ, ਕੇਸਰ ਸਿੰਘ, ਕਰਨੈਲ ਸਿੰਘ, ਗੁਰਜੰਟ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਰਾਜਵਿੰਦਰ ਕੌਰ ਖੁੱਡੀ, ਸੰਦੀਪ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ ।