ਭਾਕਿਯੂ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਮੋਰਚਾ ਦੂਜੇ ਦਿਨ ’ਚ ਸ਼ਾਮਿਲ
ਬਰਨਾਲਾ, 31 ਅਗਸਤ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ ਸੂਬਾ ਪੱਧਰੀ ਸੱਦੇ ’ਤੇ ਕਿਸਾਨਾਂ-ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀ. ਸੀ ਦਫ਼ਤਰ ਬਰਨਾਲਾ ਅੱਗੇ ਅਣਮਿੱਥੇ ਸਮੇਂ ਦਾ ਮੋਰਚਾ ਦੂਜੇ ਦਿਨ ’ਚ ਸ਼ਾਮਿਲ ਹੋ ਗਿਆ ਹੈ।
ਬਰਨਾਲਾ, 31 ਅਗਸਤ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ ਸੂਬਾ ਪੱਧਰੀ ਸੱਦੇ ’ਤੇ ਕਿਸਾਨਾਂ-ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀ.ਸੀ ਦਫ਼ਤਰ ਬਰਨਾਲਾ ਅੱਗੇ ਅਣਮਿੱਥੇ ਸਮੇਂ ਦਾ ਮੋਰਚਾ ਦੂਜੇ ਦਿਨ ’ਚ ਸ਼ਾਮਿਲ ਹੋ ਗਿਆ ਹੈ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਨਰਿੱਪਜੀਤ ਸਿੰਘ ਬਡਬਰ, ਕ੍ਰਿਸ਼ਨ ਸਿੰਘ ਛੰਨਾ, ਸਤਨਾਮ ਸਿੰਘ ਦੀਵਾਨਾ ਨੇ ਕਿਹਾ ਕਿ ਬੀਜੇਪੀ ਸਰਕਾਰ ਵਲੋਂ ਅਮਰੀਕੀ ਸਾਮਰਾਜਵਾਦ ਕੁੱਝ ਸਾਮਰਾਜੀ ਮੁਲਕਾਂ ਅੱਗੇ ਗੋਡੇ ਟੇਕ ਸਮਝੌਤੇ ਕੀਤੇ ਹਨ ਜਾਂ ਅੱਗੇ ਹੋਰ ਕਰਨ ਜਾ ਰਹੀ ਹੈ। ਇਨ੍ਹਾਂ ਸਾਮਰਾਜੀ ਤਾਕਤਾਂ ਨੇ ਲੋਕਾਂ ਦੀ ਲੁੱਟ ਹੋਰ ਤੇਜ਼ ਕਰਨੀ ਹੈ। ਆਰਥਿਕ ਸੰਕਟ ਬੋਝ ਕੁੱਲ ਵਰਗ ’ਤੇ ਹੋਰ ਵਧਣਾ ਹੈ। ਕਾਰਗਿੱਲ, ਪੈਪਸੀਕੋ ਵਰਗੀਆਂ ਵਿਦੇਸ਼ੀ ਕੰਪਨੀਆਂ ਨੇ ਸੈਂਕੜੇ ਮੁਲਕਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕੀਤਾ ਹੈ ਤਾਂ ਹੁਣ ਇਹ ਕੰਪਨੀਆਂ ਪਿਛਲੇ ਸਾਲਾਂ ਤੋਂ ਗੁਪਤ ਰੂਪ ਵਿਚ ਭਾਰਤ ਦੇ ਪੈਦਾਵਾਰੀ ਸਾਧਨਾਂ ਨੂੰ ਹੜੱਪਣਾ ਹੈ। ਕੰਪਨੀ ਵਲੋਂ ਕਿਰਤੀ ਕਾਮਿਆਂ ਦੀ ਲੁੱਟ ਕੀਤੀ ਜਾਂਦੀ ਹੈ। ਕੰਮ ਜ਼ਿਆਦਾ ਕਰਵਾਉਣੇ ਹਨ। ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਵੀ ਕਰਦੇ ਹਨ। ਦਿਹਾੜੀ (ਤਨਖ਼ਾਹ) ਘੱਟ ਦਿੱਤੀ ਜਾਂਦੀ ਹੈ। ਜੇਕਰ ਵਿਦੇਸ਼ੀ ਸਾਮਰਾਜੀ ਕੰਪਨੀਆਂ ਨਾਲ ਸਮਝੌਤੇ ਹੁੰਦੇ ਹਨ ਤਾਂ ਇਸ ਤਰ੍ਹਾਂ ਸਾਡੇ ਕੁੱਲ ਵਰਗ ਦੀ ਲੁੱਟ ਹੋਣੀ ਹੈ। ਜਦੋਂ ਵਿਦੇਸ਼ੀ ਨਿਵੇਸ਼ ਭਾਰਤ ਵਿਚ ਹੋਣਾ ਹੈ ਤਾਂ ਕੁੱਲ ਵਸਤੂਆਂ ਕਬਜ਼ਾ ਹੋ ਗਿਆ ਤਾਂ ਕਿੰਨੀ ਲੁੱਟ ਹੋਣੀ ਹੈ। ਇਨ੍ਹਾਂ ਕਾਰਪੋਰੇਟ ਘਰਾਨਿਆਂ ਖ਼ਿਲਾਫ਼ ਮੂੰਹ ਤੋੜਵਾਂ ਜਵਾਬ ਦੇਣਾ ਪੈਣਾ ਹੈ। ਪਿਛਲੇ ਦਿਨੀਂ ਤਲਵੰਡੀ ਸਲੇਮ ਵਿਖੇ ਪਾਸ਼-ਹੰਸਰਾਜ ਯਾਦਗਾਰ ’ਤੇ ਗੁੱਝੇ ਢੰਗ ਨਾਲ ਸਰਕਾਰ ਦੀ ਸ਼ਹਿ ’ਤੇ ਉਸ ਪਿੰਡ ਦੇ ਸਰਪੰਚ ਵਲੋਂ ਯਾਦਗਾਰ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਨੇ ਵੱਡੀ ਪੱਧਰ ਤੇ ਰੋਸ ਜਾਹਰ ਕੀਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਉਸ ਲੋਟੂ ਦਾ ਵਿਰੋਧ ਕਰਦੀ ਹੈ ਤੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ। ਸਰਕਾਰ ਇਸ ਯਾਦਗਾਰ ਨੂੰ ਸ਼ਹੀਦੀ ਯਾਦਗਾਰ ਦਾ ਦਰਜਾ ਦੇਵੇ। ਇਸ ਮੌਕੇ ਜੁਆਲਾ ਸਿੰਘ ਬਡਬਰ, ਰਣਜੀਤ ਸਿੰਘ ਟੱਲੇਵਾਲ, ਹਰੀ ਸਿੰਘ ਭਗਤਪੁਰਾ, ਰਾਮ ਸਿੰਘ ਸੰਘੇੜਾ, ਜਗਦੇਵ ਦੀਵਾਨਾ, ਜਗਤਾਰ ਢਿੱਲਵਾਂ, ਔਰਤ ਆਗੂ ਕਮਲਜੀਤ ਕੌਰ ਬਰਨਾਲਾ, ਰਾਜਵਿੰਦਰ ਕਾਲੇਕੇ, ਗੁਰਮੀਤ ਕੌਰ ਭੱਠਲ, ਸੰਦੀਪ ਪੱਤੀ ਸ਼ੇਖਵਾਂ, ਨਵਦੀਪ ਪੰਜਗਰਾਈਆਂ ਆਦਿ ਆਗੂ ਹਾਜ਼ਰ ਸਨ।