ਕੇਬਲ ਤਾਰਾਂ ਚੋਰੀ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵਲੋਂ ਸੜਕ ਜਾਮ
ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਤੇ ਉਗੋਕੇ ਵਿਖੇ ਲਗਾਤਾਰ ਕਈ ਵਾਰ ਸੈਂਕੜੇ ਖੇਤੀ ਮੋਟਰਾਂ ਤੋਂ ਕੇਬਲ ਤਾਰਾਂ ਵੱਢਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵਲੋਂ ਥਾਣਾ ਸ਼ਹਿਣਾ ਅੱਗੇ ਮੁੱਖ ਮਾਰਗ ’ਤੇ ਇਸ ਲਈ ਧਰਨਾ ਦਿੱਤਾ ਗਿਆ ਕਿ ਬੀਤੀ ਰਾਤ ਕੇਬਲ ਤਾਰਾਂ ਵੱਢਣ ਆਏ ਤਿੰਨ ਚੋਰਾਂ ਵਿਚੋਂ ਦੋ ਨੂੰ ਕਿਸਾਨਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਸੀ ਅਤੇ ਅੱਜ ਦੇ ਧਰਨੇ ਦੌਰਾਨ ਕਿਸਾਨਾਂ ਦੀ ਮੰਗ ਸੀ ਕਿ ਉਕਤ ਚੋਰ ਗਿਰੋਹ ਦੀ ਪੂਰੀ ਛਾਣਬੀਣ ਕਰ ਕੇ ਉਸ ਕਬਾੜੀਏ ਨੂੰ ਜਨਤਕ ਕੀਤਾ ਜਾਵੇ, ਜਿਸ ਕੋਲ ਕੇਬਲ ਤਾਰਾਂ ਵੱਢ ਕੇ ਵੇਚੀਆਂ ਜਾਂਦੀਆਂ ਹਨ। ਸਵੇਰ ਤੋਂ ਬਾਅਦ ਦੁਪਹਿਰ ਤੱਕ ਲੱਗੇ ਧਰਨੇ ਦੌਰਾਨ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਕਾਰਵਾਈ ਕੀਤੇ ਜਾਣ ਦਾ ਵਾਰ-ਵਾਰ ਯਕੀਨ ਦਿਵਾਏ ਜਾਣ ਦੇ ਬਾਵਜੂਦ ਧਰਨਾ ਨਹੀਂ ਚੁੱਕਿਆ ਅਤੇ ਕਈ ਘੰਟੇ ਧਰਨਾ ਚੱਲਣ ਉਪਰੰਤ ਪੁਲਿਸ ਵਲੋਂ ਸਮੁੱਚੀ ਕਾਰਵਾਈ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਦਾ ਭਰੋਸਾ ਦੇਣ ਉਪਰੰਤ ਧਰਨਾ ਚੁੱਕਿਆ ਗਿਆ।
ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਤੇ ਉਗੋਕੇ ਵਿਖੇ ਲਗਾਤਾਰ ਕਈ ਵਾਰ ਸੈਂਕੜੇ ਖੇਤੀ ਮੋਟਰਾਂ ਤੋਂ ਕੇਬਲ ਤਾਰਾਂ ਵੱਢਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵਲੋਂ ਥਾਣਾ ਸ਼ਹਿਣਾ ਅੱਗੇ ਮੁੱਖ ਮਾਰਗ ’ਤੇ ਇਸ ਲਈ ਧਰਨਾ ਦਿੱਤਾ ਗਿਆ ਕਿ ਬੀਤੀ ਰਾਤ ਕੇਬਲ ਤਾਰਾਂ ਵੱਢਣ ਆਏ ਤਿੰਨ ਚੋਰਾਂ ਵਿਚੋਂ ਦੋ ਨੂੰ ਕਿਸਾਨਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਸੀ ਅਤੇ ਅੱਜ ਦੇ ਧਰਨੇ ਦੌਰਾਨ ਕਿਸਾਨਾਂ ਦੀ ਮੰਗ ਸੀ ਕਿ ਉਕਤ ਚੋਰ ਗਿਰੋਹ ਦੀ ਪੂਰੀ ਛਾਣਬੀਣ ਕਰ ਕੇ ਉਸ ਕਬਾੜੀਏ ਨੂੰ ਜਨਤਕ ਕੀਤਾ ਜਾਵੇ, ਜਿਸ ਕੋਲ ਕੇਬਲ ਤਾਰਾਂ ਵੱਢ ਕੇ ਵੇਚੀਆਂ ਜਾਂਦੀਆਂ ਹਨ। ਸਵੇਰ ਤੋਂ ਬਾਅਦ ਦੁਪਹਿਰ ਤੱਕ ਲੱਗੇ ਧਰਨੇ ਦੌਰਾਨ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਕਾਰਵਾਈ ਕੀਤੇ ਜਾਣ ਦਾ ਵਾਰ-ਵਾਰ ਯਕੀਨ ਦਿਵਾਏ ਜਾਣ ਦੇ ਬਾਵਜੂਦ ਧਰਨਾ ਨਹੀਂ ਚੁੱਕਿਆ ਅਤੇ ਕਈ ਘੰਟੇ ਧਰਨਾ ਚੱਲਣ ਉਪਰੰਤ ਪੁਲਿਸ ਵਲੋਂ ਸਮੁੱਚੀ ਕਾਰਵਾਈ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਦਾ ਭਰੋਸਾ ਦੇਣ ਉਪਰੰਤ ਧਰਨਾ ਚੁੱਕਿਆ ਗਿਆ। ਇਸ ਮੌਕੇ ਕਿਸਾਨ ਆਗੂ ਕਾਲਾ ਸਿੱਧੂ, ਮੱਖਣ ਸਿੰਘ, ਮਨਜਿੰਦਰ ਸਿੰਘ, ਇਕੱਤਰ ਸਿੰਘ ਪੰਚ, ਬੂਟਾ ਸਿੰਘ ਪੰਚ, ਗੁਰਤੇਜ ਸਿੰਘ, ਸੁਖਦੀਪ ਸਿੰਘ, ਰਾਜਾ ਲਾਣੇ ਵਾਲਾ, ਪੀਤਾ ਮੈਂਬਰ, ਬੂਟਾ ਸਿੰਘ, ਗੁਰਬਖਸੀਸ ਸਿੰਘ, ਘੋਨਾ ਸਿੰਘ, ਅਮਨਦੀਪ ਸਿੰਘ, ਸੁਖਜੀਤ ਸਿੰਘ, ਬੇਅੰਤ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਹਾਜ਼ਰ ਸਨ।