ਐਸੋਸੀਏਟ ਅਧਿਆਪਕ ਯੂਨੀਅਨ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ-ਪੱਤਰ
ਬਰਨਾਲਾ, 25 ਅਗਸਤ (ਅਸ਼ੋਕ ਭਾਰਤੀ)-ਐਸੋਸੀਏਟ ਅਧਿਆਪਕ ਯੂਨੀਅਨ ਬਰਨਾਲਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਬਰਨਾਲਾ ਸ: ਹਰਪ੍ਰੀਤ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਸਟੇਟ ਆਗੂ ਗੁਰਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਸ਼ੱਕ ਕੱਚੇ ਅਧਿਆਪਕਾਂ ਨੂੰ 2023 ਵਿੱਚ ਰੈਗੂਲਰ ਤਾਂ ਕਰ ਦਿੱਤਾ ਸੀ ਪਰ ਇਕ ਰੈਗੂਲਰ ਅਧਿਆਪਕ ਨੂੰ ਮਿਲਦੀਆਂ ਬਹੁਤ ਸਾਰੀਆਂ ਸਹੂਲਤਾਂ ਨੂੰ 3-4 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਲਾਗੂ ਨਹੀਂ ਕੀਤਾ ਅਤੇ ਲਾਰੇ ਲਾਓ ਤੇ ਡੰਗ ਟਪਾਓ ਦੀ ਨੀਤੀ ਤੇ ਚੱਲਦਿਆਂ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਬਰਨਾਲਾ, 25 ਅਗਸਤ (ਅਸ਼ੋਕ ਭਾਰਤੀ)-ਐਸੋਸੀਏਟ ਅਧਿਆਪਕ ਯੂਨੀਅਨ ਬਰਨਾਲਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਬਰਨਾਲਾ ਸ: ਹਰਪ੍ਰੀਤ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਸਟੇਟ ਆਗੂ ਗੁਰਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਸ਼ੱਕ ਕੱਚੇ ਅਧਿਆਪਕਾਂ ਨੂੰ 2023 ਵਿੱਚ ਰੈਗੂਲਰ ਤਾਂ ਕਰ ਦਿੱਤਾ ਸੀ ਪਰ ਇਕ ਰੈਗੂਲਰ ਅਧਿਆਪਕ ਨੂੰ ਮਿਲਦੀਆਂ ਬਹੁਤ ਸਾਰੀਆਂ ਸਹੂਲਤਾਂ ਨੂੰ 3-4 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਲਾਗੂ ਨਹੀਂ ਕੀਤਾ ਅਤੇ ਲਾਰੇ ਲਾਓ ਤੇ ਡੰਗ ਟਪਾਓ ਦੀ ਨੀਤੀ ਤੇ ਚੱਲਦਿਆਂ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਕਰ ਕੇ ਐਸੋਸੀਏਟ ਅਧਿਆਪਕਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਸਿਰਫ਼ ਤਨਖਾਹ ਵਾਧੇ ਨੂੰ ਹੀ ਰੈਗੂਲਰ ਕਹਿਣਾ ਸੀ ਤਾਂ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਦਰੀ ਤੇ ਬੈਠ ਕੇ ਸਰਕਾਰ ਬਣਦਿਆਂ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਨਹੀਂ ਸੀ ਕਰਨਾ ਤੇ ਨਾ ਹੀ ਸਿਰਫ਼ ਤਨਖਾਹ ਵਾਧੇ ਨੂੰ ਰੈਗੂਲਰ ਕਹਿ ਕੇ ਪੰਜਾਬ ਦੇ ਨਾਲ-ਨਾਲ ਦੂਜੀਆਂ ਸਟੇਟਾਂ ਤੱਕ ਵੱਡੇ-ਵੱਡੇ ਬੋਰਡ ਲਗਾ ਕੇ ਝੂਠਾ ਪ੍ਰਚਾਰ ਨਹੀਂ ਸੀ ਕਰਨਾ। ਜੇਕਰ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਲੰਮਾਂ ਸਮਾਂ ਬੀਤ ਜਾਣ ’ਤੇ ਵੀ ਪੇ-ਸਕੇਲ ਤੇ ਸੀ.ਐਸ.ਆਰ. ਰੂਲਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਪੂਰੇ ਪੰਜਾਬ ਦੇ ਅਸੋਸੀਏਟ ਅਧਿਆਪਕ (ਸਿੱਖਿਆ ਪ੍ਰੋਵਾਈਡਰ) ਆਪਣੇ ਪਰਿਵਾਰਾਂ ਸਮੇਤ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਆਰ-ਪਾਰ ਦਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸੋਨਦੀਪ ਸਿੰਘ, ਗੁਰਪ੍ਰੀਤ ਸਿੰਘ ਭੋਤਨਾ, ਸੋਨਦੀਪ ਸਿੰਘ ਟੱਲੇਵਾਲ, ਜਰਨੈਲ ਕੱਟੂ, ਪਲਵਿੰਦਰ ਠੀਕਰੀਵਾਲ, ਮਨੀਸ਼ ਕੁਮਾਰ, ਰਣਜੀਤ ਸਿੰਘ, ਜਗਪਾਲ ਸੇਖਾ, ਮੈਡਮ ਸਵਰਨਜੀਤ ਕੌਰ, ਜਸਪ੍ਰੀਤ ਕੌਰ, ਇੱਕਵਿੰਦਰ ਕੌਰ, ਰਾਜਵੀਰ ਕੌਰ ਤੇ ਅਧਿਆਪਕ ਹਾਜ਼ਰ ਸਨ।