26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

70 ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਕਰਵਾਏ, ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਬਰਨਾਲਾ, 25 ਅਗਸਤ (ਅਸ਼ੋਕ ਭਾਰਤੀ)-70ਵੀਆਂ ਗਰਮ ਰੁੱਤ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.

Ad Position 21
No active advertisement
ਅਜੀਤ ਡੈਸਕ 26-08-2026
ਬਰਨਾਲਾ, 25 ਅਗਸਤ (ਅਸ਼ੋਕ ਭਾਰਤੀ)-70ਵੀਆਂ ਗਰਮ ਰੁੱਤ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ: ਬਰਜਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਖੇਡ ਮੁਕਾਬਲੇ ਜ਼ਜ਼ਬਾ, ਸਹਿਯੋਗ, ਦ੍ਰਿੜ੍ਹਤਾ ਅਤੇ ਅਨੁਸ਼ਾਸ਼ਨ ਵਿਅਕਤੀ ਨੂੰ ਜੀਵਨ ਵਿਚ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਨੇ ਖੇਡਾਂ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਿਸ਼ਾਨੇਬਾਜ਼ੀ ਅੰਡਰ 19 ਸਾਲ (ਲੜਕੇ) ਦੇ ਓਪਨ ਸਾਈਟ ਇਵੈਂਟ ਵਿਚ ਗਗਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਨੇ ਪਹਿਲਾ, ਹਰਮਨਦੀਪ ਸਿੰਘ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਤੇ ਗੁਰਦੀਪ ਰਾਮ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂ ਨੇ ਤੀਜਾ, ਲੜਕੀਆਂ ਦੇ ਵਰਗ ਵਿਚੋਂ ਪਰਨੀਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ, ਮਹਿਕਨੂਰ ਕੌਰ ਟੰਡਨ ਸਕੂਲ ਬਰਨਾਲਾ ਨੇ ਦੂਜਾ ਤੇ ਇਸੇ ਸਕੂਲ ਦੀ ਚਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਬਾਸਕਟਬਾਲ ਲੜਕੇ ਅੰਡਰ-14 ਸਾਲ ਵਿਚ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ, ਬੀ.ਜੀ.ਐਸ. ਬਰਨਾਲਾ ਤੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ, ਅੰਡਰ-17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰ) ਧਨੌਲਾ, ਵਾਈ.ਐਸ. ਸਕੂਲ ਹੰਡਿਆਇਆ ਤੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ, ਅੰਡਰ-19 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰ) ਧਨੌਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਤੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ, ਲੜਕੀਆਂ ਦੇ ਵਰਗ ਵਿਚ ਅੰਡਰ-14 ਵਿਚੋਂ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ, ਬੀ.ਜੀ.ਐਸ ਭਦੌੜ ਤੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ, ਅੰਡਰ-17 ਵਿਚ ਸਰਵੋਤਮ ਅਕੈਡਮੀ ਖੁੱਡੀ ਕਲਾਂ, ਬੀ.ਜੀ.ਐਸ ਬਰਨਾਲਾ ਤੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ, ਅੰਡਰ-19 ਵਿਚ ਸਰਵਹਿੱਤਕਾਰੀ ਸਕੂਲ ਬਰਨਾਲਾ, ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਤੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਰਜਿੰਦਰ ਸਿੰਘ, ਗੁਰਲਾਲ ਰਿਸ਼ੀ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਖਰਾਜ ਕੌਰ, ਜਸਪਿੰਦਰ ਕੌਰ, ਹਰਵਿੰਦਰ ਸਿੰਘ, ਅਮਨਦੀਪ ਕੌਰ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਕੋਚ ਅਤੇ ਖਿਡਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਸੋਸੀਏਟ ਅਧਿਆਪਕ ਯੂਨੀਅਨ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਭਾਜਪਾ ਨਾਲ ਸੰਬੰਧਿਤ ਸੂਬੇ ਦੇ ਰਾਜ ਸਭਾ ਮੈਂਬਰਾਂ ਦਾ ਐਮ.ਪੀ. ਲੈੱਡ ਫ਼ੰਡ ਪਾਰਟੀ ਆਗੂਆਂ ਤੇ ਵਰਕਰਾਂ ਦੀ ਰਾਏ ਅਨੁਸਾਰ ਵੰਡ...
Ad Position 24