24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਫਲੈਕਸ ਲਗਾਉਂਦਾ ਨੌਜਵਾਨ ਉੱਚਾਈ ਤੋਂ ਹੇਠਾਂ ਡਿੱਗ ਕੇ ਹੋਇਆ ਗੰਭੀਰ ਜ਼ਖ਼ਮੀ

ਬਰਨਾਲਾ, 24 ਅਗਸਤ (ਨਰਿੰਦਰ ਅਰੋੜਾ)-ਸਥਾਨਕ ਗੱਡਾ ਖਾਨਾ ਚੌਂਕ ਦੇ ਨਜ਼ਦੀਕ ਅੱਜ ਸਵੇਰੇ ਇਕ ਮੰਦਭਾਗੀ ਘਟਨਾ ਵਾਪਰੀ। ਫਲੈਕਸ ਲਗਾਉਂਦਾ ਇਕ ਨੌਜਵਾਨ ਉੱਚਾਈ ਤੋਂ ਹੇਠਾਂ ਡਿੱਗ ਪਿਆ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 25-08-2026
ਬਰਨਾਲਾ, 24 ਅਗਸਤ (ਨਰਿੰਦਰ ਅਰੋੜਾ)-ਸਥਾਨਕ ਗੱਡਾ ਖਾਨਾ ਚੌਂਕ ਦੇ ਨਜ਼ਦੀਕ ਅੱਜ ਸਵੇਰੇ ਇਕ ਮੰਦਭਾਗੀ ਘਟਨਾ ਵਾਪਰੀ। ਫਲੈਕਸ ਲਗਾਉਂਦਾ ਇਕ ਨੌਜਵਾਨ ਉੱਚਾਈ ਤੋਂ ਹੇਠਾਂ ਡਿੱਗ ਪਿਆ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਵਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਗਿਆ ਅਤੇ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ ਸ਼ੁਰੂ ਕੀਤਾ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਡਿਊਟੀ ਡਾ: ਗਗਨਦੀਪ ਸੇਖੋਂ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਕੋਲ ਜ਼ਖ਼ਮੀ ਹਾਲਤ ਵਿਚ ਨਿਰਭੈ ਸਿੰਘ ਨਾਮ ਦਾ ਨੌਜਵਾਨ ਲਿਆਂਦਾ ਗਿਆ ਸੀ। ਨੌਜਵਾਨ ਫਲੈਕਸ ਲਗਾਉਂਦੇ ਸਮੇਂ ਉੱਚਾਈ ਤੋਂ ਹੇਠਾਂ ਡਿੱਗਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਫਲੈਕਸ ਲਗਾਉਂਦੇ ਸਮੇਂ ਉਸ ਨੂੰ ਕਰੰਟ ਲੱਗਣ ਕਾਰਨ ਉਹ ਸੰਤੁਲਨ ਗੁਆ ਬੈਠਾ ਅਤੇ ਹੇਠਾਂ ਡਿੱਗ ਪਿਆ। ਡਾ: ਸੇਖੋਂ ਨੇ ਕਿਹਾ ਕਿ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਨੇ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸ਼ਰਧਾਲੂਆਂ ਦਾ ਜਥਾ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ
Ad Position 24