18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕ੍ਰਿਸ਼ਨਾ ਗਲੀ ਵਿਖੇ ‘ਤੀਆਂ ਦੀਆਂ ਰੋਣਕਾਂ’ ਸਮਾਗਮ ਕਰਵਾਇਆ

ਬਰਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਵਲੋਂ ਕ੍ਰਿਸ਼ਨਾ ਗਲੀ ਦੀਆਂ ਔਰਤਾਂ ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਐਂਡ ਸਿਵਲ ਸੁਸਾਇਟੀ ਮਹਿਲਾ ਵਿੰਗ ਦੇ ਸਹਿਯੋਗ ਨਾਲ ਕ੍ਰਿਸ਼ਨਾ ਗਲੀ ਵਿਖੇ ਤੀਆਂ ਦੀਆਂ ਰੌਣਕਾਂ ਦਾ ਰੰਗਲਾ ਸਮਾਗਮ ਸ਼ਾਨਾਮੱਤੇ ਤੇ ਰਿਵਾਇਤੀ ਪ੍ਰੰਪਰਾਵਾਂ ਅਨੁਸਾਰ ਕਰਵਾਇਆ ਗਿਆ। ਸਮਾਗਮ ਵਿਚ ਡਾ: ਗੁਰਵੀਨ ਕੌਰ ਪਤਨੀ ਐਮ.

Ad Position 21
No active advertisement
ਅਜੀਤ ਡੈਸਕ 18-08-2026
ਬਰਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਵਲੋਂ ਕ੍ਰਿਸ਼ਨਾ ਗਲੀ ਦੀਆਂ ਔਰਤਾਂ ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਐਂਡ ਸਿਵਲ ਸੁਸਾਇਟੀ ਮਹਿਲਾ ਵਿੰਗ ਦੇ ਸਹਿਯੋਗ ਨਾਲ ਕ੍ਰਿਸ਼ਨਾ ਗਲੀ ਵਿਖੇ ਤੀਆਂ ਦੀਆਂ ਰੌਣਕਾਂ ਦਾ ਰੰਗਲਾ ਸਮਾਗਮ ਸ਼ਾਨਾਮੱਤੇ ਤੇ ਰਿਵਾਇਤੀ ਪ੍ਰੰਪਰਾਵਾਂ ਅਨੁਸਾਰ ਕਰਵਾਇਆ ਗਿਆ। ਸਮਾਗਮ ਵਿਚ ਡਾ: ਗੁਰਵੀਨ ਕੌਰ ਪਤਨੀ ਐਮ.ਪੀ. ਮੀਤ ਹੇਅਰ ਬਤੌਰ ਮੁੱਖ ਮਹਿਮਾਨ ਅਤੇ ਮਾਤਾ ਸਰਬਜੀਤ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਡਾ: ਗੁਰਵੀਨ ਕੌਰ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜੀ ਤੱਕ ਪਹੁੰਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰਬੰਧਕਾਂ ਵਲੋਂ ਡਾ. ਗੁਰਵੀਨ ਕੌਰ ਅਤੇ ਮਾਤਾ ਸਰਬਜੀਤ ਕੌਰ ਦਾ ਫੁਲਕਾਰੀਆਂ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨ ਕੀਤਾ ਗਿਆ। ਹਾਜ਼ਰ ਵਿਦਿਆਰਥਣਾਂ ਅਤੇ ਔਰਤਾਂ ਨੇ ਗਿੱਧਾ, ਸੋਲੋ ਡਾਂਸ ਅਤੇ ਬੋਲੀਆਂ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ੍ਹ ਲਾ ਦਿੱਤੇ। ਗਿੱਧੇ, ਬੋਲੀਆਂ ਪਾਉਣ ਅਤੇ ਮਹਿੰਦੀ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਇੱਕ ਲੋੜਵੰਦ ਲੜਕੀ ਨੂੰ ਸਿਲਾਈ ਮਸ਼ੀਨ ਭੇਟ ਕੀਤੀ ਗਈ। ਸਰਪ੍ਰਸਤ ਨੀਰਜ ਵਾਲਾ ਦਾਨੀਆ, ਸੋਮਾ ਭੰਡਾਰੀ, ਵੀਰਪਾਲ ਕੌਰ ਮੁਹੱਲਾ ਪ੍ਰਧਾਨ, ਨਗਰ ਕੌਂਸਲਰ ਰੇਣੂੰ ਧਰਮਾ ਨੇ ਹਾਜ਼ਰ ਸਮੂਹ ਔਰਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨਜੀਤ ਕੌਰ, ਬਬੀਤਾ ਜਿੰਦਲ, ਸਿੰਪਲ ਜੱਗਾ, ਸਰੋਜ ਰਾਣੀ, ਨਿਸ਼ੂ ਸ਼ਰਮਾ, ਅਨੀਤਾ ਗਰਗ, ਕ੍ਰਿਸ਼ਨਾ ਰਾਣੀ, ਮਨਜੀਤ ਕੌਰ, ਜਸਮੇਲ ਕੌਰ, ਰਾਧਿਕਾ, ਰਜਨੀ ਰਾਣੀ, ਜਸਵੀਰ ਕੌਰ, ਮੀਨਾ ਭਗਰੀਆ, ਸੋਨੀਆ, ਸੋਮਾ ਰਾਣੀ, ਭੋਲੀ ਕੌਰ, ਰਮਨਦੀਪ ਕੌਰ ਆਦਿ ਨੇ ਸਟਾਲਾਂ ਦੀ ਜ਼ਿੰਮੇਵਾਰੀ ਸੰਭਾਲੀ। ਸਮਾਗਮ ਦੇ ਸਫ਼ਲ ਪ੍ਰਬੰਧ ਲਈ ਸੁਖਵਿੰਦਰ ਭੰਡਾਰੀ, ਵਿਕਾਸ ਭੰਡਾਰੀ, ਰਾਜ ਧੌਲਾ, ਰਾਕੇਸ਼ ਗਰਗ, ਸੰਜੀਵ ਮਕੈਨਿਕ, ਹਰਦੀਪ ਹੈਪੀ, ਪਰਦੀਪ ਸਿੰਘ, ਰਾਜੇਸ਼ ਭੂਟਾਨੀ, ਜਸਪਾਲ ਸ਼ਰਮਾ, ਗੋਰਾ ਲਾਲ, ਕੇਵਲ ਕ੍ਰਿਸ਼ਨ, ਮਹਿੰਦਰ ਪਾਲ, ਮੋਨਿਕਾ ਗਰਗ, ਕੇਵਲ ਕ੍ਰਿਸ਼ਨ, ਬਲਰਾਜ ਗਰਗ, ਬਲਵਿੰਦਰ ਪਨੇਸਰ, ਗੁਲਾਬ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਉਰਦੂ ਦੇ ਨਾਮਵਰ ਸਾਹਿਤਕਾਰ ਮੁਹੰਮਦ ਅੱਯੂਬ ਖ਼ਾਨ ਸਟੇਟ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਆਰ.ਪੀ. ਇੰਟਰਨੈਸ਼ਨਲ ਸਕੂਲ ਵਿਖੇ ਤੀਜ ਸਮਾਰੋਹ ਉਤਸ਼ਾਹ ਨਾਲ ਮਨਾਇਆ
Ad Position 24