ਪਿੰਡ ਚੀਮਾ ਵਿਖੇ ਸਾਉਣ ਦੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਟੱਲੇਵਾਲ, 11 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਮੰਦਰ ਦੀ ਪ੍ਰਬੰਧਕੀ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਾਉਣ ਮਹੀਨੇ ਦੀ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਡਤ ਲਛਮਣ ਸ਼ਰਮਾ ਵਲੋਂ ਜਿੱਥੇ ਸ੍ਰੀ ਸੁੰਦਰ ਕਾਂਡ ਦੇ ਭੋਗ ਪਾਏ ਗਏ, ੳੁੱਥੇ ਸਵੇਰ ਤੋਂ ਲੈ ਕੇ ਸ਼ਿਵ ਭਗਤਾਂ ਨੇ ਮੰਦਰ ਵਿਖੇ ਆ ਕੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ ਅਤੇ ਜਲ ਚੜ੍ਹਾਇਆ ਗਿਆ।
ਟੱਲੇਵਾਲ, 11 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਮੰਦਰ ਦੀ ਪ੍ਰਬੰਧਕੀ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਾਉਣ ਮਹੀਨੇ ਦੀ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਡਤ ਲਛਮਣ ਸ਼ਰਮਾ ਵਲੋਂ ਜਿੱਥੇ ਸ੍ਰੀ ਸੁੰਦਰ ਕਾਂਡ ਦੇ ਭੋਗ ਪਾਏ ਗਏ, ੳੁੱਥੇ ਸਵੇਰ ਤੋਂ ਲੈ ਕੇ ਸ਼ਿਵ ਭਗਤਾਂ ਨੇ ਮੰਦਰ ਵਿਖੇ ਆ ਕੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ ਅਤੇ ਜਲ ਚੜ੍ਹਾਇਆ ਗਿਆ। ਇਸ ਮੌਕੇ ਖੀਰ, ਚੌਲ, ਦਾਲ ਰੋਟੀ, ਚਾਹ ਪ੍ਰਸ਼ਾਦੇ ਦੇ ਲੰਗਰ ਲਗਾਏ ਗਏ। ਇਸ ਮੌਕੇ ਮੰਦਰ ਵਿਚ ਆਈਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਲਵਿੰਦਰ ਕੁਮਾਰ, ਦਰਸ਼ਨ ਕੁਮਾਰ, ਯੋਗ ਕੁਮਾਰ, ਪੇ੍ਰਮ ਕੁਮਾਰ, ਮਨੋਜ ਕੁਮਾਰ ਗੁਪਤਾ, ਕ੍ਰਿਸ਼ਨ ਕੁਮਾਰ, ਪਾਠ ਸੇਠ, ਨਛੱਤਰ ਰਾਮ, ਜਗਰੂਪ ਲਾਲ, ਜਤਿੰਦਰ ਸੋਨੀ, ਭੋਲਾ ਸੇਠ, ਗਿਆਨ ਚੰਦ ਗੁਪਤਾ, ਮਨਦੀਪ ਕੌਰ, ਕਾਜਲ ਰਾਣੀ, ਮਨਜੀਤ ਕੁਮਾਰੀ, ਮਹਿੰਦਰ ਕੌਰ, ਕੁਲਦੀਪ ਕੌਰ ਪੰਚ,ਪ੍ਰਵੀਨ, ਮਨਪ੍ਰੀਤ ਕੌਰ, ਪੁਸ਼ਪਾ ਦੇਵੀ ਆਦਿ ਵੀ ਹਾਜ਼ਰ ਸਨ।