08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਡਰਾਇੰਗ ਮੁਕਾਬਲੇ ਕਰਵਾਏ

ਧਨੌਲਾ, 8 ਅਗਸਤ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ, ਧਨੌਲਾ ਰੋਡ ਬਰਨਾਲਾ ਵਿਖੇ ਜਸਪਾਲ ਸਿੰਘ ਮਸੀਹ ਨੇ ਅਧਿਆਪਕਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਨਰਸਰੀ ਤੋਂ ਦੂਜੀ ਕਲਾਸ ਤੱਕ ਇਕ ਦਿਨਾਂ ਅਧਿਆਪਕ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਐਕਟੀਵਿਟੀ ਰਾਹੀਂ ਪੜ੍ਹਾਉਣ ਦੀ ਵਿਧੀ ਅਤੇ ਅਧਿਆਪਕਾਂ ਨੂੰ ਹਮੇਸ਼ਾ ਚੁਸਤੀ ਤੇ ਖ਼ੁਸ਼ ਰਹਿਣ ਦੀ ਹਿਦਾਇਤ ਦਿੱਤੀ।

Ad Position 21
No active advertisement
ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਡਰਾਇੰਗ ਮੁਕਾਬਲਿਆਂ ’ਚ ਭਾਗ ਲੈਂਦੇ ਹੋਏ ਬੱਚੇ। ਅਜੀਤ ਤਸਵੀਰ 09-08-2026
ਧਨੌਲਾ, 8 ਅਗਸਤ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ, ਧਨੌਲਾ ਰੋਡ ਬਰਨਾਲਾ ਵਿਖੇ ਜਸਪਾਲ ਸਿੰਘ ਮਸੀਹ ਨੇ ਅਧਿਆਪਕਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਨਰਸਰੀ ਤੋਂ ਦੂਜੀ ਕਲਾਸ ਤੱਕ ਇਕ ਦਿਨਾਂ ਅਧਿਆਪਕ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਐਕਟੀਵਿਟੀ ਰਾਹੀਂ ਪੜ੍ਹਾਉਣ ਦੀ ਵਿਧੀ ਅਤੇ ਅਧਿਆਪਕਾਂ ਨੂੰ ਹਮੇਸ਼ਾ ਚੁਸਤੀ ਤੇ ਖ਼ੁਸ਼ ਰਹਿਣ ਦੀ ਹਿਦਾਇਤ ਦਿੱਤੀ। ਕਿਤਾਬੀ ਗਿਆਨ ਤੋਂ ਹਟ ਕੇ ਪੜਾਉਣ ਦੀ ਵੀ ਹਦਾਇਤ ਕੀਤੀ। ਟਰੇਨਿੰਗ ਦੌਰਾਨ ਉਨ੍ਹਾਂ ਨੇ ਵੱਖ-ਵੱਖ ਐਕਟੀਵਿਟੀ ਕਰ ਕੇ ਦੱਸਿਆ ਕਿ ਬੱਚੇ ਵਿਚ ਕਿਵੇਂ ਪੜ੍ਹਾਈ ਪ੍ਰਤੀ ਦਿਲਚਸਪੀ ਪੈਦਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਵਿਚ ਇਕ-ਦੂਜੇ ਨੂੰ ਸਮਝਣ ਦਾ ਸਹੀ ਤਰੀਕਾ ਦੱਸਿਆ। ਨਵੇਂ ਸਿੱਖਿਆ ਨਿਯਮਾਂ ਨੂੰ ਕਿਵੇਂ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਤਜਰਬੇਕਾਰ ਆਏ ਮਹਿਮਾਨਾਂ ਤੋਂ ਵੀ ਸਟਾਫ਼ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਜਿਸ ਨਾਲ ਬੱਚਿਆਂ ਨੂੰ ਔਖੀ ਤੋਂ ਔਖੀ ਚੀਜ਼ ਵੀ ਬੜੇ ਸੌਖੇ ਤਰੀਕੇ ਨਾਲ ਐਕਟੀਵਿਟੀ ਕਰ ਕੇ ਸਮਝਾਈ ਜਾ ਸਕਦੀ ਹੈ, ਤੇ ਬੱਚਿਆਂ ਨੂੰ ਵੀ ਸਮਝਣ ਵਿਚ ਕੋਈ ਔਖਿਆਈ ਨਹੀਂ ਹੁੰਦੀ। ਇਸ ਟਰੇਨਿੰਗ ਕੈਂਪ ਵਿਚ ਪ੍ਰਿੰਸੀਪਲ ਸ੍ਰੀਮਤੀ ਸਿਮਰਨ ਕੌਰ ਨੇ ਵੀ ਭਾਗ ਲਿਆ। ਅੰਤ ਵਿਚ ਸਾਰੇ ਸਟਾਫ਼ ਤੇ ਪ੍ਰਿੰਸੀਪਲ ਜੀ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸੱਚਾ ਪਿਆਰ ਅਤੇ ਭਗਤੀ ਮਨੁੱਖ ਨੂੰ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਮਕਸਦ ਤੱਕ ਪਹੁੰਚਣ ਦੀ ਪੇ੍ਰਰਨਾ ਦਿੰਦੇ ਹਨ-ਸਚਿਨ ਕੌਸ਼ਿਕ...
Ad Position 24