28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਕੁਦਰਤੀ ਆਫ਼ਤਾਂ ਬਾਰੇ ਮੌਕ ਡਰਿੱਲ ਕਰਵਾਈ

ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੂਚਾਲ ਅਤੇ ਅੱਗ ਲੱਗਣ ਸਬੰਧੀ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਡੀ.

Ad Position 21
No active advertisement
ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਸੰਬੰਧੀ ਜਾਣਕਾਰੀ ਦੇਣ ਸਮੇਂ ਅਭਿਆਸ ਕਰਵਾਉਂਦੇ ਹੋਏ ਅਧਿਆਪਕ। ਤਸਵੀਰ : ਜਤਿੰਦਰ ਸਿੰਘ ਧਨੌਲਾ 29-09-2026
ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੂਚਾਲ ਅਤੇ ਅੱਗ ਲੱਗਣ ਸਬੰਧੀ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਡੀ.ਪੀ.ਈ. ਸੁਖਵੀਰ ਸਿੰਘ ਸਿੱਧੂ ਨੇ ਪਹਿਲਾਂ ਭੂਚਾਲ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਭੁਚਾਲ ਦੇ ਸਮੇਂ ਸੁਰੱਖਿਅਤ ਰਹਿਣ ਅਤੇ ਸਹੀ ਕਦਮ ਚੁੱਕਣ ਬਾਰੇ ਜਾਣੂ ਕਰਵਾਇਆ ਅਤੇ ‘ਝੁਕੋ, ਢੱਕੋ ਅਤੇ ਫੜ ਕੇ ਰੱਖੋ’ ਦਾ ਅਭਿਆਸ ਕਰਵਾਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਭੁਚਾਲ ਸਮੇਂ ਘਬਰਾਉਣ ਦੀ ਬਜਾਏ ਸ਼ਾਂਤ ਰਹਿਣਾ ਅਤੇ ਚੇਤੰਨਤਾ ਤੋਂ ਕੰਮ ਲਿਆ ਜਾਵੇ, ਕੋਸ਼ਿਸ਼ ਕੀਤੀ ਜਾਵੇ ਕਿ ਬਿਲਡਿੰਗ ਤੋਂ ਬਚਿਆ ਜਾਵੇ ਅਤੇ ਖੁੱਲ੍ਹੇ ਸਥਾਨ ’ਤੇ ਬਿਲਡਿੰਗ ਤੋਂ ਦੂਰ ਖੜਿਆ ਜਾਵੇ, ਜੇਕਰ ਬਿਲਡਿੰਗ ਤੋਂ ਬਾਹਰ ਨਹੀਂ ਆ ਸਕਦੇ ਤਾਂ ਦੋਵੇਂ ਹੱਥ ਸਿਰ ’ਤੇ ਰੱਖ ਕੇ ਨੇੜੇ ਪਏ ਕਿਸੇ ਮੇਜ਼, ਕੁਰਸੀ, ਕਾਰਨਰ ਜਾਂ ਪਿੱਲਰ ਦੇ ਸਹਾਰੇ ਬੈਠਿਆ ਜਾਵੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅੱਗ ਲੱਗਣ ਦੀ ਸਥਿਤੀ ਵਿਚ ਘਬਰਾਹਟ ਤੋਂ ਬਚਦੇ ਹੋਏ ਸੁਰੱਖਿਅਤ ਢੰਗ ਨਾਲ ਬਾਹਰ ਨਿਕਲਣ ਅਤੇ ਜ਼ਰੂਰੀ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਅੱਗ ਲੱਗਣ ਦੇ ਮੁੱਖ ਕਾਰਨਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੱਗ ਦੀ ਆਫ਼ਤ ਸਮੇਂ ਪਹਿਲਾਂ ਰੁਕੋ, ਫ਼ਿਰ ਜ਼ਮੀਨ ਤੇ ਲੰਮੇ ਪੈ ਜਾਵੋ ਅਤੇ ਰੇਂਗਦੇ ਹੋਏ ਬਿਲਡਿੰਗ ਤੋਂ ਬਾਹਰ ਆ ਜਾਵੋ। ਇਸ ਗਤੀਵਿਧੀ ਸਮੇਂ ਵਿਦਿਆਰਥੀਆਂ ਨੂੰ ਅੱਗ ਬੁਝਾਊ ਯੰਤਰ ਨੂੰ ਚਲਾਉਣ ਦੀ ਟਰੇਨਿੰਗ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਅੱਗ ਬੁਝਾਊ ਯੰਤਰਾਂ ਦੀ ਲੋਕੇਸ਼ਨ ਬਾਰੇ ਵੀ ਦੱਸਿਆ ਗਿਆ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਨਿਕਾਸ ਦੇ ਰਸਤੇ, ਅੱਗ ਬੁਝਾਊ ਯੰਤਰ ਦੀ ਮਹੱਤਤਾ ਅਤੇ ਅੱਗ ਲੱਗਣ ਸਮੇਂ ਸ਼ਾਂਤ ਰਹਿਣ, ਧੂੰਏਂ ਤੋਂ ਬਚਣ ਲਈ ਥੱਲੇ ਰਹਿਣ ਅਤੇ ਲਿਫ਼ਟ ਦੀ ਬਜਾਏ ਸੁਰੱਖਿਅਤ ਪੌੜੀਆਂ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੂੰ ਸਕੂਲ ਵਿਚ ਫਾਇਰ ਡਰਿੱਲ ਵੀ ਕਰਵਾਈ ਗਈ। ਇਸ ਮੌਕੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ, ਪ੍ਰਿੰਸੀਪਲ ਪ੍ਰੀਤ ਕਮਲ ਸ਼ਰਮਾ, ਵਾਈਸ ਪ੍ਰਿੰਸੀਪਲ ਜਸਵੀਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਨੌਲਾ ਦੇ ਸਾਈਕਲ ਮਕੈਨਿਕ ਦੀ ਮ੍ਰਿਤਕ ਦੇਹ ਬੁਗਰਾਂ ਨਹਿਰ ਤੋਂ ਮਿਲੀ ਅਗਲੀ ਖ਼ਬਰ ਪੱਖੋਕੇ-ਸ਼ਹਿਣਾ ਸੜਕ ਦਾ ਨਿਰਮਾਣ ਜਲਦ ਸ਼ੁਰੂ ਕਰਵਾਉਣ ਦਾ ਭਰੋਸਾ
Ad Position 24