28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਜੰਗਲੀ ਜੀਵ ਸੁਰੱਖਿਆ ਹਫ਼ਤੇ ਦੌਰਾਨ ਭਿਵਾਨੀ, ਰੋਹਤਕ ਤੇ ਕੁਰੂਕਸ਼ੇਤਰ ਦੇ ਚਿੜੀਆਘਰਾਂ ਵਿਚ ਸੈਲਾਨੀਆਂ ਨੂੰ ਮਿਲੇਗੀ ਪ੍ਰਵੇਸ਼ ਫੀਸ ਤੋਂ ਛੋਟ

ਰੋਹਤਕ, 28 ਸਤੰਬਰ- ਜੰਗਲੀ ਜੀਵ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਜੰਗਲੀ ਜੀਵ ਸੁਰੱਖਿਆ ਹਫ਼ਤੇ ਦੇ...

Ad Position 21
No active advertisement
ਅਜੀਤ ਡੈਸਕ 28-09-2026

ਰੋਹਤਕ, 28 ਸਤੰਬਰ- ਜੰਗਲੀ ਜੀਵ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਜੰਗਲੀ ਜੀਵ ਸੁਰੱਖਿਆ ਹਫ਼ਤੇ ਦੇ ਮੱਦੇਨਜ਼ਰ ਸੂਬੇ ਦੇ ਚਿੜੀਆਘਰਾਂ ਵਿਚ 2 ਤੋਂ 8 ਅਕਤੂਬਰ ਤੱਕ ਸੈਲਾਨੀਆਂ ਤੋਂ ਕੋਈ ਪ੍ਰਵੇਸ਼ ਫੀਸ ਨਹੀਂ ਲਈ ਜਾਵੇਗੀ। ਇਸ ਦੌਰਾਨ ਬੱਚੇ ਅਤੇ ਬਾਲਗ ਬਿਨ੍ਹਾਂ ਟਿਕਟ ਦੇ ਚਿੜੀਆਘਰਾਂ ਦਾ ਦੌਰਾ ਕਰ ਸਕਣਗੇ ਅਤੇ ਜੰਗਲੀ ਜੀਵਾਂ ਨੂੰ ਨੇੜਿਓਂ ਦੇਖ ਸਕਣਗੇ।

ਸੂਬੇ ਵਿਚ ਭਿਵਾਨੀ, ਰੋਹਤਕ ਅਤੇ ਕੁਰੂਕਸ਼ੇਤਰ ਵਿਖੇ ਚਿੜੀਆਘਰ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਜੰਗਲੀ ਜੀਵਾਂ ਨੂੰ ਦੇਖਣ ਲਈ ਪਹੁੰਚਦੇ ਹਨ। ਆਮ ਦਿਨਾਂ ਵਿਚ ਬੱਚਿਆਂ ਲਈ 20 ਰੁਪਏ ਅਤੇ ਬਾਲਗਾਂ ਲਈ 30 ਰੁਪਏ ਪ੍ਰਵੇਸ਼ ਫੀਸ ਨਿਰਧਾਰਤ ਹੈ।

ਵਣ ਅਤੇ ਜੰਗਲੀ ਜੀਵ ਵਿਭਾਗ ਵਲੋਂ ਹਰ ਸਾਲ 2 ਤੋਂ 8 ਅਕਤੂਬਰ ਤੱਕ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਵਿਚ ਜੰਗਲੀ ਜੀਵਾਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।

ਵਿਭਾਗ ਵਲੋਂ ਇਸ ਵਾਰ ਸੈਲਾਨੀਆਂ ਨੂੰ ਪ੍ਰਵੇਸ਼ ਫੀਸ ਤੋਂ ਛੋਟ ਦੇਣ ਦਾ ਫੈਸਲਾ ਵੀ ਇਸੇ ਉਦੇਸ਼ ਨਾਲ ਕੀਤਾ ਗਿਆ ਹੈ। ਸੂਬੇ ਦੇ ਚਿੜੀਆਘਰਾਂ ਵਿਚ ਰੋਜ਼ਾਨਾ ਲਗਭਗ 2 ਤੋਂ 3 ਹਜ਼ਾਰ ਸੈਲਾਨੀ ਪਹੁੰਚਦੇ ਹਨ। ਪ੍ਰਵੇਸ਼ ਮੁਫ਼ਤ ਹੋਣ ਕਾਰਨ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੌਰਾਨ ਸੈਲਾਨੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ।

Ad Position 22
No active advertisement
ਅਗਲੀ ਖ਼ਬਰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਨੇ ਕਰਵਾਇਆ ''ਜਸ਼ਨ ਏ ਪੰਜਾਬ''
Ad Position 24