24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਗੈਸ ਨਾ ਮਿਲਣ ’ਤੇ ਲਾਭਪਾਤਰੀਆਂ ਨੇ ਪਨਸਪ ਏਜੰਸੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 24-06-2026


ਬਰਨਾਲਾ, 23 ਜੂਨ (ਰਾਜ ਪਨੇਸਰ)-ਪਨਸਪ ਗੈਸ ਏਜੰਸੀ ਬਰਨਾਲਾ ਵਿਖੇ ਲੋਕਾਂ ਨੇ ਗੈਸ ਸਿਲੰਡਰ ਨਾ ਮਿਲਣ ’ਤੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ । ਜਾਣਕਾਰੀ ਦਿੰਦਿਆਂ ਅਭਿਨਾਸ਼ ਕੁਮਾਰ ਓਸ਼ੋ, ਪਵਨ ਕੁਮਾਰ, ਸੁਖਦੇਵ ਸਿੰਘ, ਜਤਿੰਦਰ ਸਿੰਘ, ਰਾਘਵਿੰਦਰ ਸਿੰਘ ਪਾਂਡੇ, ਸੁਖਵਿੰਦਰ ਸਿੰਘ, ਭਜਨ ਸਿੰਘ, ਕਰਨੈਲ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ, ਨਰਿੰਦਰ ਕੁਮਾਰ, ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਤਿੰਨ ਮਹੀਨਿਆਂ ਤੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਪ੍ਰੇਸ਼ਾਨ ਹੋਏ ਪਏ ਹਾਂ। ਕਈਆਂ ਦੇ ਤਾਂ ਮੋਬਾਈਲਾਂ ’ਤੇ ਮੈਸੇਜ ਵੀ ਏਜੰਸੀ ਵਲੋਂ ਭੇਜਿਆ ਜਾ ਚੁੱਕਾ ਹੈ ਕਿ ਆਪ ਦੇ ਸਿਲੰਡਰ ਦੀ ਡਲਿਵਰੀ ਹੋ ਚੁੱਕੀ ਹੈ। ਕਈ ਲਾਭਪਾਤਰੀਆਂ ਦੇ ਸਿਲੰਡਰ ਬੁੱਕ ਹੋਣ ਤੋਂ ਬਾਅਦ ਕੈਂਸਲ ਵੀ ਕੀਤੇ ਗਏ ਸਨ। ਉੱਤੋਂ ਦੀ ਏਜੰਸੀ ਦੇ ਦਫ਼ਤਰ ’ਚ ਮੁਲਾਜ਼ਮ ਲਾਭਪਾਤਰੀਆਂ ਤੇ ਬਿਨਾਂ ਮਤਲਬ ਰੋਹਬ ਮਾਰਦੇ ਹਨ। ਜਿਸ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਪਾਇਆ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਨਸਪ ਗੈਸ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਵਿਅਕਤੀ ਨੂੰ ਗੈਸ ਸਿਲੰਡਰ ਲੈਣ ’ਚ ਦਿੱਕਤ ਨਾ ਆਵੇ।

Ad Position 22
No active advertisement
ਪਿਛਲੀ ਖ਼ਬਰ ਖੇਤੀ ਸਮਝੌਤਾ ਰੱਦ ਕਰਵਾਉਣ ਲਈ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਰੀ ’ਚ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਪੰਜਾਬੀ ਨੌਜਵਾਨ ਗ੍ਰਿਫ਼ਤਾਰ
Ad Position 24