ਚੋਰੀ ਕਰਨ ਆਏ ਚੋਰ ਨੇ ਮਾਲਕ ਨਾਲ ਕੀਤੀ ਕੁੱਟਮਾਰ
ਮਾਛੀਵਾੜਾ ਸਾਹਿਬ, 29 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਪਿੰਡ ਚੱਕ ਲੋਹਟ ਵਿਖੇ ਇਕ ਘਰ ਵਿਚ ਚੋਰੀ ਕਰਨ ਆਏ ਚੋਰ ਨੇ ਮਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਮਾਲਕ ਨੂੰ ਜ਼ਖ਼ਮੀ ਕਰ ਦਿੱਤਾ। ਚੋਰ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਹੀ ਨੇੜਲੇ ਪਿੰਡ ਵਿਖੇ ਬਜ਼ੁਰਗਾਂ ਦੇ ਕੇਅਰ ਟੇਕਰ ਵਜੋਂ ਨੌਕਰੀ ਕਰਦੇ ਹਨ।
ਹ
ਹਸਪਤਾਲ ਵਿਚ ਇਲਾਜ ਅਧੀਨ ਸੁਰਜੀਤ ਸਿੰਘ
30-11-2026
ਮਾਛੀਵਾੜਾ ਸਾਹਿਬ, 29 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਪਿੰਡ ਚੱਕ ਲੋਹਟ ਵਿਖੇ ਇਕ ਘਰ ਵਿਚ ਚੋਰੀ ਕਰਨ ਆਏ ਚੋਰ ਨੇ ਮਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਮਾਲਕ ਨੂੰ ਜ਼ਖ਼ਮੀ ਕਰ ਦਿੱਤਾ। ਚੋਰ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਹੀ ਨੇੜਲੇ ਪਿੰਡ ਵਿਖੇ ਬਜ਼ੁਰਗਾਂ ਦੇ ਕੇਅਰ ਟੇਕਰ ਵਜੋਂ ਨੌਕਰੀ ਕਰਦੇ ਹਨ। ਰਾਤ ਉਹ ਆਪਣੇ ਘਰ ਵਿਚ ਇਕੱਲਾ ਹੀ ਸੁੱਤਾ ਪਿਆ ਸੀ ਕਿ ਕਰੀਬ ਪੌਣੇ 11 ਵਜੇ ਇੱਕ ਵਿਅਕਤੀ ਉਸ ਦੇ ਘਰ ਦਾ ਦਰਵਾਜਾ ਟੱਪ ਕੇ ਚੋਰੀ ਕਰਨ ਦੀ ਨੀਅਤ ਨਾਲ ਅੰਦਰ ਆ ਵੜਿਆ। ਸੁਰਜੀਤ ਸਿੰਘ ਨੇ ਦੱਸਿਆ ਕਿ ਚੋਰ ਨੇ ਪਹਿਲਾਂ ਉਸ ਦੇ ਘਰ ’ ਚੋਂ ਕੁੱਝ ਟੂਟੀਆਂ ਤੇ ਹੋਰ ਸਮਾਨ ਚੋਰੀ ਕਰ ਕੇ ਨਾਲ ਲੱਗਦੇ ਪਲਾਟ ਵਿਚ ਸੁੱਟ ਦਿੱਤਾ। ਚੋਰ ਜਦੋਂ ਚੋਰੀ ਕਰ ਰਿਹਾ ਸੀ ਤਾਂ ਘਰ ਵਿਚ ਪਈ ਇੱਕ ਬਾਲਟੀ ਨਾਲ ਉਹ ਟਕਰਾ ਗਿਆ ਅਤੇ ਖੜਕਾ ਸੁਣ ਕੇ ਜਦੋਂ ਬਾਹਰ ਆਇਆ ਤਾਂ ਉਸ ਦੀ ਚੋਰ ਨਾਲ ਹੱਥੋਪਾਈ ਹੋ ਗਈ। ਸੁਰਜੀਤ ਸਿੰਘ ਨੇ ਦੱਸਿਆ ਕਿ ਚੋਰ ਨੇ ਘਰ ਵਿਚ ਹੀ ਪਏ ਉਸ ਦਾ ਬੈਟ ਚੁੱਕ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਸ ਦਾ ਇੱਕ ਦੰਦ ਟੁੱਟ ਗਿਆ ਅਤੇ ਹੋਰ ਵੀ ਸੱਟਾਂ ਲੱਗੀਆਂ। ਚੋਰ ਉਸ ਨੂੰ ਅਧਮੋਇਆ ਕਰ ਕੇ ਸੁੱਟ ਕੇ ਚਲਾ ਗਿਆ। ਸੁਰਜੀਤ ਸਿੰਘ ਨੇ ਦੱਸਿਆ ਉਹ ਘਰ ਅੰਦਰ ਆਏ ਚੋਰ ਨੂੰ ਪਹਿਚਾਣ ਲਿਆ ਹੈ ਜੋ ਉਸ ਦੇ ਪਿੰਡ ਦਾ ਹੀ ਇੱਕ ਵਿਅਕਤੀ ਜਿਸ ਨੂੰ ਨਸ਼ੇ ਦੀ ਲੱਤ ਹੈ। ਸੁਰਜੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਘਰ ਚੋਰੀ ਕਰ ਕੇ ਹਮਲਾ ਕਰ ਕੁੱਟਮਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਬਹਿਲੋਲਪੁਰ ਪੁਲਸ ਚੌਂਕੀ ਇੰਚਾਰਜ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਅਕਤੀ ਸੁਰਜੀਤ ਸਿੰਘ ਦੇ ਬਿਆਨ ਦਰਜ ਕਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।