28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦੋਰਾਹਾ ਦੱਖਣੀ ਬਾਈਪਾਸ ਪੁਲ ਹੇਠਾਂ ਲੱਗਦੇ ਜਾਮ ਦਾ ਕੀਤਾ ਇਲਾਜ ਪਰ ਅਜੇ ਵੀ ਹੋਰ ਸੁਧਾਰ ਦੀ ਲੋੜ

ਦੋਰਾਹਾ, 28 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਸ਼ਹਿਰ ਦੇ ਦੱਖਣੀ ਬਾਈਪਾਸ ਅਤੇ ਜੀ. ਟੀ.

Ad Position 21
No active advertisement
ਅਜੀਤ ਡੈਸਕ 29-11-2026
ਦੋਰਾਹਾ, 28 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਸ਼ਹਿਰ ਦੇ ਦੱਖਣੀ ਬਾਈਪਾਸ ਅਤੇ ਜੀ. ਟੀ. ਰੋਡ ਪੁਲ ਥੱਲੇ ਪਿਛਲੇ ਸਾਲਾਂ ਤੋਂ ਹਰ ਰੋਜ਼ ਲੱਗਦਾ ਲੰਮਾ ਜਾਮ ਪ੍ਰੇਸ਼ਾਨੀ ਦਾ ਕਾਰਨ ਸੀ। ਜੀ. ਟੀ. ਰੋਡ ਤੇ ਪੁਲ ਬਣਾਉਣ ਸਮੇਂ ਇਹ ਨਹੀਂ ਸੋਚਿਆ ਗਿਆ ਕਿ ਇਹ ਪੁਲ ਵਿਚਕਾਰੋਂ ਘੱਟੋ ਘੱਟ 10 ਫੁੱਟ ਹੋਰ ਉਚਾ ਹੋਣਾ ਚਾਹੀਦਾ ਹੈ ਤਾਂ ਜੋ ਇਸਦੇ ਹੇਠੋਂ ਵੱਡੇ ਭਰੇ ਤੇ ਉੱਚੇ ਵਾਹਨ ਆਰਾਮ ਨਾਲ ਲੰਘ ਸਕਣ। ਇਸ ਜਾਮ ਵਿੱਚ ਵਾਧੇ ਦਾ ਕਾਰਨ ਇੱਥੇ ਲੱਗੀਆਂ ਫ਼ਲਾਂ ਆਦਿ ਦੀਆਂ ਰੇੜ੍ਹੀਆਂ ਵੀ ਹਨ। ਇਸ ਜਾਮ ਤੋਂ ਰਾਹਤ ਦੇਣ ਲਈ ਪ੍ਰਸ਼ਾਸਨ ਨੇ ਇੱਕ ਤਜਰਬਾ ਕੀਤਾ ਹੈ। ਹੁਣ ਲੁਧਿਆਣਾ ਵੱਲੋਂ ਆਉਂਦੇ ਸੱਜੇ ਹੱਥ ਮੁੜਦੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਸਾਰੀ ਟਰੈਫਿਕ ਓਹ ਖੱਬੇ ਹੱਥ ਨਹਿਰ ਵਾਲੇ ਪੁਲ ਨੂੰ ਮੁੜ ਕੇ, ਲਗਭਗ ਇਕ ਕਿਲੋਮੀਟਰ ਤੋਂ ਰਾਜਗੜ੍ਹ ਦੇ ਪੁਲ ਥੱਲਿਓਂ ਪਾਰ ਕਰਕੇ ਦੂਸਰੇ ਹੱਥ ਖੰਨਾ ਤੇ ਦਿੱਲੀ ਜਾਣ ਲਈ ਜਰਨੈਲੀ ਮਾਰਗ (ਜੀ.ਟੀ. ਰੋਡ) ਚੜ੍ਹ ਸਕਦੇ ਹਨ। ਇਸ ਨਾਲ ਵਕਤੀ ਤੌਰ ਤੇ ਇਹ ਸਮੱਸਿਆ ਹੱਲ ਹੋ ਗਈ ਹੈ, ਪਰ ਗੌਰਤਲਬ ਹੈ ਕਿ ਇਸ ਵਿੱਚ ਇੱਕ ਵੱਡੀ ਦਿੱਕਤ ਇਹ ਹੈ ਕਿ ਦੋਰਾਹਾ ਪਿੰਡ, ਜੋ ਹੁਣ ਸ਼ਹਿਰ ਦਾ ਇੱਕ ਵਾਰਡ ਹੈ, ਉਸ ਦੀ ਤੰਗ ਸੜਕ ਵੱਡੇ ਵਾਹਨਾਂ ਲਈ ਦੋ ਪਾਸਿਓ ਵਰਤੇ ਜਾਣ ਯੋਗ ਨਹੀਂ ਹੈ। ਇਸ ਕਰ ਕੇ ਹੁਣ ਇਸ ਸੜਕ ਉੱਤੇ ਲੰਮਾ ਜਾਮ ਲਗਿਆ ਕਰੇਗਾ। ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਦੋਰਾਹਾ ਪਿੰਡ ਤੋਂ ਸਾਰੀ ਟਰੈਫਿਕ ਵਨ - ਵੇ ਕੀਤੀ ਜਾਵੇ ਅਤੇ ਸ਼ਹਿਰ ਨੂੰ ਆਉਣ ਵਾਲੀ ਟਰੈਫਿਕ ਨੂੰ ਪਿੰਡ ਰਾਜਗੜ੍ਹ ਦੇ ਪੁਲ ਦੇ ਹੇਠੋਂ ਦੀ ਘੁੰਮਾ ਕੇ ਦੂਸਰੇ ਪਾਸੇ ਭੇਜਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘਾਂ ਵਲੋਂ ਨਿਹੰਗ ਬਾਣੇ ਵਾਲੇ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਉਣ ਲਈ ਥਾਣੇ ਅੱਗੇ ਧਰਨਾ ਅਗਲੀ ਖ਼ਬਰ ਹਿੰਦੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ
Ad Position 24