20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੱਖ-ਵੱਖ ਅਕਾਲੀ ਦਲ ਦੀ ਏਕਤਾ ਸਮੇਂ ਦੀ ਮੁੱਖ ਲੋੜ- ਜਥੇ. ਈਸੜੂ

ਖੰਨਾ, 19 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਥਕ ਆਗੂ ਜਥੇ. ਜਤਿੰਦਰ ਸਿੰਘ ਈਸੜੂ ਸਕੱਤਰ ਜਰਨਲ ਯੂਨਾਈਟਿਡ ਅਕਾਲੀ ਦਲ ਮੁੱਖ ਸੇਵਾਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਕੇਂਦਰ ਫੈਜਗੜ੍ਹ ਨੇ ਵੱਖ ਵੱਖ ਅਕਾਲੀ ਦਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਥ ਦੀ ਚੜਦੀ ਕਲਾ ਲਈ ਅਤੇ ਪੰਥਕ ਮਸਲਿਆਂ ਦੇ ਹੱਲ ਲਈ ਅਤੇ ਪੰਜਾਬ ਦੇ ਭਲੇ ਲਈ ਆਪਣੀ ਆਪਣੀ ਹਉਮੈ ਨੂੰ ਤਿਆਗ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੱਖੀ ਸਿਧਾਂਤ ਨੂੰ ਮੁੱਖ ਰਖਦਿਆਂ ਹੋਇਆ ਪਿਛਲੇ ਸਮੇਂ ਦੌਰਾਨ ਹੋਈਆਂ ਅਣਗਿਆਵਾਂ ਦੀ ਖਿਮਾ ਜਾਚਨਾ ਕਰ ਕੇ ਏਕਤਾ ਕਰ ਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਥਕ ਸਰਕਾਰ ਬਣਾਉਣੀ ਚਾਹੀਦੀ ਹੈ।

Ad Position 21
No active advertisement
ਜਥੇ. ਜਤਿੰਦਰ ਸਿੰਘ ਈਸੜੂ 20-11-2026
ਖੰਨਾ, 19 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਥਕ ਆਗੂ ਜਥੇ. ਜਤਿੰਦਰ ਸਿੰਘ ਈਸੜੂ ਸਕੱਤਰ ਜਰਨਲ ਯੂਨਾਈਟਿਡ ਅਕਾਲੀ ਦਲ ਮੁੱਖ ਸੇਵਾਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਕੇਂਦਰ ਫੈਜਗੜ੍ਹ ਨੇ ਵੱਖ ਵੱਖ ਅਕਾਲੀ ਦਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਥ ਦੀ ਚੜਦੀ ਕਲਾ ਲਈ ਅਤੇ ਪੰਥਕ ਮਸਲਿਆਂ ਦੇ ਹੱਲ ਲਈ ਅਤੇ ਪੰਜਾਬ ਦੇ ਭਲੇ ਲਈ ਆਪਣੀ ਆਪਣੀ ਹਉਮੈ ਨੂੰ ਤਿਆਗ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੱਖੀ ਸਿਧਾਂਤ ਨੂੰ ਮੁੱਖ ਰਖਦਿਆਂ ਹੋਇਆ ਪਿਛਲੇ ਸਮੇਂ ਦੌਰਾਨ ਹੋਈਆਂ ਅਣਗਿਆਵਾਂ ਦੀ ਖਿਮਾ ਜਾਚਨਾ ਕਰ ਕੇ ਏਕਤਾ ਕਰ ਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਥਕ ਸਰਕਾਰ ਬਣਾਉਣੀ ਚਾਹੀਦੀ ਹੈ। ਜਥੇ. ਈਸੜੂ ਨੇ ਕਿਹਾ ਕਿ ਜੇਕਰ ਅਕਾਲੀ ਧੜੇ ਜਿਨਾਂ ਵਿੱਚ ਅਕਾਲੀ ਦਲ ਬਾਦਲ, ਪੁਨਰ ਸੁਰਜੀਤ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ, ਯੂਨਾਈਟਿਡ ਅਕਾਲੀ ਦਲ, ਪੰਥਕ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਦਲ ਖਾਲਸਾ ਆਦਿ ਸਾਰੇ ਪੰਥਕ ਏਕਤਾ ਕਰ ਕੇ ਚੋਣ ਲੜਦੇ ਹਨ ਤਾਂ ਪੰਥਕ ਸਰਕਾਰ ਬਣ ਸਕਦੀ ਹੈ। ਜਥੇ. ਈਸੜੂ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਏਕਤਾ ਦੀ ਪਹਿਲ ਕਰਨ ਸੰਸਾਰ ਵਿੱਚ ਵਿਚਰਦਿਆਂ ਇਨਸਾਨ ਕੋਲੋ, ਪਾਰਟੀਆਂ ਕੋਲੋਂ ਸਰਕਾਰਾਂ ਵਿੱਚ ਹੁੰਦਿਆਂ ਅਣਗਿਆਵਾਂ ਹੋ ਜਾਂਦੀਆਂ ਹਨ। ਅਸੀਂ ਅਕਾਲੀ ਹਾਂ ਇਸ ਕਰ ਕੇ ਪਾਰਟੀ ਪੱਧਰ ਤੋਂ ਹੋਈਆਂ ਗਲਤੀਆਂ ਦੀ ਮੁਆਫੀ ਲਈ ਅਸੀਂ ਆਪਣੇ ਧਰਮ ਦੇ ਕੇਂਦਰੀ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਮੁਆਫੀ ਮੰਗਦੇ ਹਾਂ। ਇਸ ਵਿੱਚ ਕੋਈ ਝਿਜਕ ਨਹੀਂ ਮੰਨਣੀ ਚਾਹੀਦੀ। ਜਥੇ. ਈਸੜੂ ਨੇ ਆਖਰ ਵਿੱਚ ਸਾਰੇ ਅਕਾਲੀ ਦਲਾਂ ਨੂੰ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਅਸੀਂ ਪੰਥਕ ਏਕਤਾ ਨਹੀਂ ਕਰਦੇ ਤਾਂ ਕਿਸੇ ਵੀ ਅਕਾਲੀ ਧੜੇ ਦਾ ਚੋਣਾਂ ਵਿਚ ਕੁੱਝ ਵੀ ਨਹੀਂ ਬਣੇਗਾ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਆਗੂਆਂ ਤਹਿਸੀਲਦਾਰ ਦਾ ਕੀਤਾ ਸਵਾਗਤ ਅਗਲੀ ਖ਼ਬਰ ਸੈਕਟਰੀ ਅਮਰਜੀਤ ਸਿੰਘ ਗਿੱਲ ਨਹੀਂ ਰਹੇ
Ad Position 24