ਪਾਰਲਰ ਗਈ ਲੜਕੀ ਘਰ ਨਹੀਂ ਪਰਤੀ
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਕਿਸੇ ਦੇ ਵਿਆਹ ’ਚ ਪਾਰਲਰ ਦਾ ਕੰਮ ਕਰਨ ਗਈ ਸੀ ਪਰ ਹਾਲੇ ਤਕ ਘਰ ਨਹੀਂ ਪਰਤੀ। ਉਕਤ ਸ਼ਿਕਾਇਤ ਲੜਕੀ ਦੇ ਪਿਤਾ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਨ੍ਹਾਂ ਦੀ ਲੜਕੀ ਬਿਊਟੀ ਪਾਰਲਰ ਦਾ ਘਰਾਂ ’ਚ ਜਾ ਕੇ ਕੰਮ ਕਰਦੀ ਹੈ ਜਿਸ ਤਹਿਤ ਉਹ ਪਿੰਡ ਬਲਬੇੜ੍ਹਾ ’ਚ ਕਿਸੇ ਦੇ ਘਰ ਪਾਰਲਰ ਦਾ ਕੰਮ ਕਰਨ ਜਾਣਾ ਸੀ ਪਰੰਤੂ ਲੜਕੀ ਨੂੰ ਕੰਮ ’ਤੇ ਛੱਡ ਕੇ ਘਰ ਚਲਾ ਗਿਆ।
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਕਿਸੇ ਦੇ ਵਿਆਹ ’ਚ ਪਾਰਲਰ ਦਾ ਕੰਮ ਕਰਨ ਗਈ ਸੀ ਪਰ ਹਾਲੇ ਤਕ ਘਰ ਨਹੀਂ ਪਰਤੀ। ਉਕਤ ਸ਼ਿਕਾਇਤ ਲੜਕੀ ਦੇ ਪਿਤਾ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਨ੍ਹਾਂ ਦੀ ਲੜਕੀ ਬਿਊਟੀ ਪਾਰਲਰ ਦਾ ਘਰਾਂ ’ਚ ਜਾ ਕੇ ਕੰਮ ਕਰਦੀ ਹੈ ਜਿਸ ਤਹਿਤ ਉਹ ਪਿੰਡ ਬਲਬੇੜ੍ਹਾ ’ਚ ਕਿਸੇ ਦੇ ਘਰ ਪਾਰਲਰ ਦਾ ਕੰਮ ਕਰਨ ਜਾਣਾ ਸੀ ਪਰੰਤੂ ਲੜਕੀ ਨੂੰ ਕੰਮ ’ਤੇ ਛੱਡ ਕੇ ਘਰ ਚਲਾ ਗਿਆ। ਪਰ ਦੇਰ ਰਾਤ ਤਕ ਲੜਕੀ ਘਰ ਨਹੀਂ ਮੁੜੀ ਜਿਸ ਤਹਿਤ ਉਨ੍ਹਾਂ ਲੜਕੀ ਦੀ ਕਾਫ਼ੀ ਭਾਲ ਕੀਤੀ ਪਰ ਉਸ ਬਾਰੇ ਕੁੱਝ ਪਤਾ ਨਹੀਂ ਲੱਗਾ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ੰਕਾ ਪ੍ਰਗਟਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਕਿਸੇ ਨੇ ਆਪਣੀ ਹਿਰਾਸਤ ’ਚ ਰੱਖਿਆ ਹੋਇਆ ਹੈ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।