ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਵਿਖੇ ਸੰਗਰਾਦ ਦਾ ਦਿਹਾੜਾ ਮਨਾਇਆ
ਈਸੜੂ, 16 ਨਵੰਬਰ (ਬਲਵਿੰਦਰ ਸਿੰਘ)- ਹਰ ਮਹੀਨੇ ਦੀ ਸੰਗਰਾਦ ਦੀ ਤਰ੍ਹਾਂ ਇਸ ਵਾਰ ਵੀ ਮੱਘਰ ਮਹੀਨੇ ਦੀ ਸੰਗਰਾਦ ਦਾ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਹੀਦ ਮੇਜਰ ਹਰਦੇਵ ਸਿੰਘ ਰੋਡ ਨਸਰਾਲੀ ਵਿਖੇ ਨਿੱਤਨੇਮ ਤੋਂ ਉਪਰੰਤ ਬਾਰ੍ਹਾਂ ਮਹਾ ਦਾ ਪਾਠ ਕਰਕੇ ਮਨਾਇਆ ਗਿਆ। ਸੰਗਤਾਂ ਨੂੰ ਅੰਮ੍ਰਿਤ ਮਈ ਕੜਾਹ ਪਰਸਾਦ ਦੀ ਦੇਗ ਵਰਤਾਈ ਗਈ।
ਈਸੜੂ, 16 ਨਵੰਬਰ (ਬਲਵਿੰਦਰ ਸਿੰਘ)- ਹਰ ਮਹੀਨੇ ਦੀ ਸੰਗਰਾਦ ਦੀ ਤਰ੍ਹਾਂ ਇਸ ਵਾਰ ਵੀ ਮੱਘਰ ਮਹੀਨੇ ਦੀ ਸੰਗਰਾਦ ਦਾ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਹੀਦ ਮੇਜਰ ਹਰਦੇਵ ਸਿੰਘ ਰੋਡ ਨਸਰਾਲੀ ਵਿਖੇ ਨਿੱਤਨੇਮ ਤੋਂ ਉਪਰੰਤ ਬਾਰ੍ਹਾਂ ਮਹਾ ਦਾ ਪਾਠ ਕਰਕੇ ਮਨਾਇਆ ਗਿਆ। ਸੰਗਤਾਂ ਨੂੰ ਅੰਮ੍ਰਿਤ ਮਈ ਕੜਾਹ ਪਰਸਾਦ ਦੀ ਦੇਗ ਵਰਤਾਈ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਵਿਚਾਰਾਂ ਵੀ ਕੀਤੀਆਂ ਗਈਆਂ 29 ਨਵੰਬਰ ਐਤਵਾਰ ਨੂੰ ਗੁਰਪੁਰਬ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਗੁਰੂਦੁਆਰਾ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸ ਸਮੇਂ ਪ੍ਰਧਾਨ ਮੱਖਣ ਸਿੰਘ, ਅਮਰੀਕ ਸਿੰਘ ਪੰਚ, ਹਰਦੀਪ ਸਿੰਘ ਨਸਰਾਲੀ ਵਾਤਾਵਰਣ ਪ੍ਰੇਮੀ, ਗੋਪਾਲ ਸਿੰਘ ਫੌਜੀ, ਸੂਬੇਦਾਰ ਗੁਲਚਮਨ ਸਿੰਘ, ਕਰਮ ਸਿੰਘ ਮਿਸਤਰੀ, ਬੰਸਦੀਪ ਸਿੰਘ, ਵਾਹਿਨੂਰ ਨਸਰਾਲੀ, ਊਦੇਵੀਰ ਨਸਰਾਲੀ, ਹਸਨ ਨਸਰਾਲੀ, ਲਵਜੋਤ ਨਸਰਾਲੀ ਆਦਿ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਸੰਗਤਾਂ ਹਾਜ਼ਰ ਸਨ।