16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੁਫ਼ਤ ਮੈਡੀਕਲ ਜਾਂਚ ਕੈਂਪ 6 ਨੂੰ - ਜਾਸਮੀਨ ਯਾਦਗਾਰ ਸਿਹਤ ਕੇਂਦਰ ਬਣਾਉਣ ਲਈ ਢੁਕਵੀਂ ਥਾਂ ਦੇਣ ਦੀ ਸਹਿਮਤੀ

ਖੰਨਾ, 16 ਨਵੰਬਰ (ਹਰਜਿੰਦਰ ਸਿੰਘ ਲਾਲ)- ਨੇੜਲੇ ਪਿੰਡ ਜਲਾਜਣ ਵਿਖੇ ਗਰਾਮ ਪੰਚਾਇਤ, ਨਗਰ ਵਾਸੀਆਂ, ਨੌਜਵਾਨਾਂ ਨੇ ਇਕ ਜਨਤਕ ਮੀਟਿੰਗ ਕਰਕੇ ਅਮਰੀਕਾ ਵਿਚ ਪਤੀ ਵਲੋਂ ਸਾੜ ਕੇ ਮਾਰੀ ਆਪਣੇ ਨਗਰ ਦੀ ਧੀ ਜਾਸਮੀਨ ਕੌਰ ਦੀ ਯਾਦ ਵਿਚ ਉਸਦੇ ਮੈਡੀਕਲ ਖੇਤਰ ਵਿੱਚ ਸਟਾਫ ਨਰਸ ਦੇ ਕਿੱਤੇ ਨੂੰ ਮੁੱਖ ਰੱਖਦਿਆਂ 6 ਦਸੰਬਰ ਨੂੰ ਜਲਾਜਣ ਦੀ ਧਰਮਸ਼ਾਲਾ ’ਚ ਮੁਫਤ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਮ੍ਰਿਤਕ ਜਾਸਮੀਨ ਦੀ ਯਾਦ ਵਿੱਚ ਸਿਹਤ ਸੇਵਾ ਕੇਂਦਰ ਖੋਹਲਣ ਲਈ ਸਥਾਨਕ ਗਰਾਮ ਪੰਚਾਇਤ ਵਲੋਂ ਜਲਦੀ ਹੀ ਢੁਕਵੀਂ ਥਾਂ ਦੇਣ ਦਾ ਫੈਸਲਾ ਵੀ ਕੀਤਾ ਹੈ, ਜਿੱਥੇ ਪਿੰਡ ਦੇ ਜੰਮਪਲ ਸੇਵਾ ਮੁਕਤ ਡਾ : ਹਰਚੰਦ ਸਿੰਘ ਮਰੀਜਾਂ ਦੀ ਮੁਫਤ ਸੇਵਾ ਕਰਨਗੇ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 17-11-2026
ਖੰਨਾ, 16 ਨਵੰਬਰ (ਹਰਜਿੰਦਰ ਸਿੰਘ ਲਾਲ)- ਨੇੜਲੇ ਪਿੰਡ ਜਲਾਜਣ ਵਿਖੇ ਗਰਾਮ ਪੰਚਾਇਤ, ਨਗਰ ਵਾਸੀਆਂ, ਨੌਜਵਾਨਾਂ ਨੇ ਇਕ ਜਨਤਕ ਮੀਟਿੰਗ ਕਰਕੇ ਅਮਰੀਕਾ ਵਿਚ ਪਤੀ ਵਲੋਂ ਸਾੜ ਕੇ ਮਾਰੀ ਆਪਣੇ ਨਗਰ ਦੀ ਧੀ ਜਾਸਮੀਨ ਕੌਰ ਦੀ ਯਾਦ ਵਿਚ ਉਸਦੇ ਮੈਡੀਕਲ ਖੇਤਰ ਵਿੱਚ ਸਟਾਫ ਨਰਸ ਦੇ ਕਿੱਤੇ ਨੂੰ ਮੁੱਖ ਰੱਖਦਿਆਂ 6 ਦਸੰਬਰ ਨੂੰ ਜਲਾਜਣ ਦੀ ਧਰਮਸ਼ਾਲਾ ’ਚ ਮੁਫਤ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਮ੍ਰਿਤਕ ਜਾਸਮੀਨ ਦੀ ਯਾਦ ਵਿੱਚ ਸਿਹਤ ਸੇਵਾ ਕੇਂਦਰ ਖੋਹਲਣ ਲਈ ਸਥਾਨਕ ਗਰਾਮ ਪੰਚਾਇਤ ਵਲੋਂ ਜਲਦੀ ਹੀ ਢੁਕਵੀਂ ਥਾਂ ਦੇਣ ਦਾ ਫੈਸਲਾ ਵੀ ਕੀਤਾ ਹੈ, ਜਿੱਥੇ ਪਿੰਡ ਦੇ ਜੰਮਪਲ ਸੇਵਾ ਮੁਕਤ ਡਾ : ਹਰਚੰਦ ਸਿੰਘ ਮਰੀਜਾਂ ਦੀ ਮੁਫਤ ਸੇਵਾ ਕਰਨਗੇ। ਇਹ ਉ ੱਦਮ ਪੀੜਤ ਪਰਿਵਾਰ/ਰਿਸ਼ਤੇਦਾਰਾਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਕਿਉਂਕਿ ਜੈਸਮੀਨ ਸਵ: ਜਗਤਾਰ ਸਿੰਘ ਜਲਾਜਣ ਜੋ ਨੌਜਵਾਨਾਂ, ਵਿਦਿਆਰਥੀਆਂ ਤੇ ਲੋਕ ਹਿੱਤਾਂ ਲਈ ਕੰਮ ਕਰਦਾ ਸੀ ਤੇ ਸੁਖਵਿੰਦਰ ਕੌਰ (ਰਿਟਾਇਰ ਨਰਸਿੰਗ ਸੁਪਰਡੈਂਟ ਡੀ. ਐਮ. ਸੀ. ਹਸਪਤਾਲ ਲੁਧਿਆਣਾ) ਦੀ ਧੀ ਸੀ। ਮੀਟਿੰਗ ’ਚ ਸਾਬਕਾ ਸਰਪੰਚ ਸਮਸ਼ੇਰ ਸਿੰਘ, ਸਾਬਕਾ ਪੰਚ ਸਮਸ਼ੇਰ ਸਿੰਘ, ਕੁਲਵਿੰਦਰ ਸਿੰਘ ਪੰਚ, ਚੱਠਾ ਸਿੰਘ ਪੰਚ , ਸੰਦੀਪ ਸਿੰਘ ਪੰਚ, ਅਵਤਾਰ ਸਿੰਘ, ਗਿੰਨੀ ਸਿੰਘ, ਪੀੜਤ ਪਰਿਵਾਰ ਤੇ ਜਾਸਮੀਨ ਸ਼ੋਕ ਸਭਾ ਕਮੇਟੀ ਦੇ ਕਨਵੀਨਰ ਡਾ: ਹਰਚੰਦ ਸਿੰਘ, ਹਰਜਿੰਦਰ ਸਿੰਘ ਮੈਂਬਰ ਤੇ ਸਥਾਨਕ ਨੌਜਵਾਨ ਤਿਆਰੀ ਕਮੇਟੀ ਦੇ ਮੈਂਬਰ, ਭਰਪੂਰ ਸਿੰਘ ਸੀਨੀਅਰ ਕਾਂਗਰਸੀ ਲੀਡਰ ਆਦਿ ਹਾਜ਼ਰ ਹੋਏ। ਇਸ ਮਾਮਲੇ ਵਿਚ ਜਾਂਚ ਨੂੰ ਤੇਜ਼ ਕਰਨ, ਮ੍ਰਿਤਕ ਦੇਹ ਨੂੰ ਭਾਰਤ ਲਿਆਉਣ, ਉਹਨਾਂ ਦੇ 8 ਮਹੀਨੇ ਦੇ ਬੇਟੇ ਦੀ ਸਾਂਭ-ਸੰਭਾਲ ਤੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਸੁਖਵਿੰਦਰ ਕੌਰ ਦੇ ਪਰਿਵਾਰ ਨੂੰ ਦੇਣ ਆਦਿ ਮੰਗਾਂ ਲਈ ਇਨਸਾਫ਼ ਲਈ ਜੂਝਦੇ ਪਰਿਵਾਰ ਦੀ ਮੱਦਦ ਲਈ ਦੇਸ਼-ਵਿਦੇਸ਼ਾਂ ਵਿੱਚ ਆਵਾਜ ਉਠ ਰਹੀ ਹੈ। ਪਰ ਇਸਦੇ ਬਾਵਜੂਦ ਅਜੇ ਜਾਸਮੀਨ ਦੀ ਮ੍ਰਿਤਕ ਦੇਹ ਭਾਰਤ ਨਹੀਂ ਲਿਆਂਦੀ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਦੋਸ਼ੀਆਂ ਨੂੂੰ ਬਖਸ਼ਿਆ ਨਾ ਜਾਵੇ ਤੇ ਮ੍ਰਿਤਕਾ ਦੀ ਦੇਹ ਨੂੰ ਸਰਕਾਰ ਆਪਣੇ ਖਰ ਚੇ ਤੇ ਭਾਰਤ ਲਿਆਵੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਵਿਖੇ ਸੰਗਰਾਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ‘ਮੁੱਖ ਮੰਤਰੀ ਤੀਰਥ ਯਾਤਰਾ’ ਵਾਲੀ ਬੱਸ ਕੀਤੀ ਰਵਾਨਾ
Ad Position 24