ਛੱਠ ਪੂਜਾ ਦੇ ਤਿਉਹਾਰ ਮੌਕੇ ਪਰਮਜੀਤ ਢਿੱਲੋਂ ਨੇ ਸ਼ਿਰਕਤ
ਮਾਛੀਵਾੜਾ ਸਾਹਿਬ, 16 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਹਰ ਸਾਲ ਦੀ ਤਰ੍ਹਾਂ ਇਸ ਵੀ ਮਾਛੀਵਾੜਾ ਇਲਾਕੇ ਵਿਚ ਛੱਠ ਪੂਜਾ ਦਾ ਤਿਉਹਾਰ ਪ੍ਰਵਾਸੀ ਮਜ਼ਦੂਰਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਤਿੰਨ ਦਿਨ ਤੋਂ ਚੱਲਿਆ ਆ ਰਿਹਾ ਤਿਉਹਾਰ ਸਵੇਰੇ ਸੂਰਜ ਦੇਵਤਾ ਨੂੰ ਅਰਘ ਦੇਣ ਉਪਰੰਤ ਸਮਾਪਤ ਹੋ ਗਿਆ।
ਮਾਛੀਵਾੜਾ ਸਾਹਿਬ, 16 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਹਰ ਸਾਲ ਦੀ ਤਰ੍ਹਾਂ ਇਸ ਵੀ ਮਾਛੀਵਾੜਾ ਇਲਾਕੇ ਵਿਚ ਛੱਠ ਪੂਜਾ ਦਾ ਤਿਉਹਾਰ ਪ੍ਰਵਾਸੀ ਮਜ਼ਦੂਰਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਤਿੰਨ ਦਿਨ ਤੋਂ ਚੱਲਿਆ ਆ ਰਿਹਾ ਤਿਉਹਾਰ ਸਵੇਰੇ ਸੂਰਜ ਦੇਵਤਾ ਨੂੰ ਅਰਘ ਦੇਣ ਉਪਰੰਤ ਸਮਾਪਤ ਹੋ ਗਿਆ। ਤੜਕੇ 3 ਵਜੇ ਤੋਂ ਭਾਰੀ ਗਿਣਤੀ ’ਚ ਸ਼ਰਧਾਲੂ ਆਪਣੀ ਪੂਜਾ ਸਮਗਰੀ ਲੈ ਕੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਪੁੱਜੇ ਜਿੱਥੇ ਉਨ੍ਹਾਂ ਨੂੰ ਛੱਠੀ ਮਾਤਾ ਦੀ ਪੂਜਾ ਕੀਤੀ। ਸ਼ਰਧਾਲੂਆਂ ਨੇ ਪਾਣੀ ਵਿਚ ਖੜ੍ਹ ਕੇ ਸੂਰਜ ਦੇਵਤਾ ਨੂੰ ਅਰਘ ਦਿੱਤਾ ਅਤੇ ਛੱਠੀ ਮਾਤਾ ਦੀ ਅਰਾਧਨਾ ਕਰ ਆਪਣੀਆਂ ਮਨੋ ਕਾਮਨਾਵਾਂ ਮੰਗੀਆਂ। ਇਸ ਮੌਕੇ ਸਾਰੀ ਰਾਤ ਪ੍ਰਸਿੱਧ ਗਾਇਕਾਂ ਵਲੋਂ ਭਜਨ ਗਾਇਨ ਵੀ ਕੀਤਾ ਗਿਆ। ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ ਅਤੇ ਇੱਥੇ ਸੂਰਜ ਦੇਵਤਾ ਤੇ ਛੱਠੀ ਮਾਤਾ ਦੀਆਂ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਸਨ। ਸ਼ਰਧਾਲੂਆਂ ਵਲੋਂ ਇੱਥੇ ਖੂਬ ਆਤਿਸ਼ਬਾਜ਼ੀ ਵੀ ਕੀਤੀ ਗਈ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਪੁੱਜੇ ਜਿਨ੍ਹਾਂ ਸ਼ਰਧਾਲੂਆਂ ਨੂੰ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਬਲਾਕ ਪ੍ਰਧਾਨ ਡਾ. ਅਮਨਪ੍ਰੀਤ ਸਿੰਘ, ਦਲਵੀਰ ਕੰਗ ਵੀ ਹਾਜ਼ਰ ਸਨ। ਉਕਤ ਆਗੂਆਂ ਨੇ ਕਿਹਾ ਕਿ ਇਹ ਤਿਉਹਾਰ ਹੁਣ ਪੰਜਾਬ ਵਿਚ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।