07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਉਮੈਦਪੁਰ ਵਿਖੇ ਸਵ. ਹਰਪ੍ਰੀਤ ਸਿੰਘ ਵੜੈਚ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਸਾਹਨੇਵਾਲ, 7 ਨਵੰਬਰ (ਅਮਰਜੀਤ ਸਿੰਘ ਮੰਗਲੀ)- ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਉਮੈਦਪੁਰ ਦੇ ਸਾਬਕਾ ਸਰਪੰਚ ਅਮਨਦੀਪ ਸਿੰਘ ਦੇ ਛੋਟੇ ਭਰਾ ਮਹੰਤ ਹਰਪ੍ਰੀਤ ਸਿੰਘ ਵੜੈਚ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 08-11-2026
ਸਾਹਨੇਵਾਲ, 7 ਨਵੰਬਰ (ਅਮਰਜੀਤ ਸਿੰਘ ਮੰਗਲੀ)- ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਉਮੈਦਪੁਰ ਦੇ ਸਾਬਕਾ ਸਰਪੰਚ ਅਮਨਦੀਪ ਸਿੰਘ ਦੇ ਛੋਟੇ ਭਰਾ ਮਹੰਤ ਹਰਪ੍ਰੀਤ ਸਿੰਘ ਵੜੈਚ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅੰਤਿਮ ਅਰਦਾਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਪਰਮਜੀਤ ਸਿੰਘ ਰਾਣੋ ਸਹਿਜਧਾਰੀ ਸਿੱਖ ਪਾਰਟੀ ਆਲ ਇੰਡੀਆ, ਕੁਲਦੀਪ ਸਿੰਘ ਵੈਦ ਸਾਬਕਾ ਵਿਧਾਇਕ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਲੱਕੀ ਸੰਧੂ ਸੀਨੀਅਰ ਕਾਂਗਰਸੀ ਆਗੂ, ਹਰਪ੍ਰੀਤ ਸਿੰਘ ਸਿਮਕ, ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਮਿਹਨਤੀ ਪਰਿਵਾਰ ਹੈ ਤੇ ਇਲਾਕੇ ਦੇ ਵਿਚ ਵਿਚਰਨ ਵਾਲਾ ਪਰਿਵਾਰ ਹੈ ਤੇ ਹਮੇਸ਼ਾ ਹੀ ਸੱਚ ਦੀ ਗੱਲ ਕਰਨ ਵਾਲਾ ਪਰਿਵਾਰ ਹੈ। ਇਨ੍ਹਾਂ ਨੂੰ ਆਪਣੇ ਦਾਦੇ ਤੋਂ ਹੀ ਸਿਆਸਤ ਦੀ ਗੁੜ੍ਹਤੀ ਮਿਲੀ ਹੈ ਜੋ ਕਿ ਅੱਜ ਭਰਵਾਂ ਇਕੱਠ ਦੱਸ ਰਿਹਾ ਹੈ। ਅੰਤਿਮ ਅਰਦਾਸ ’ਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਵਲੋਂ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ ਸਾਬਕਾ ਸਰਪੰਚ ਉਮੈਦਪੁਰ, ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਵਿਧਾਇਕ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਡਾ. ਸਰਬਜੀਤ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਪਰਾਂ, ਪਰਮਜੀਤ ਸਿੰਘ ਘਵੱਦੀ, ਧਰਮਿੰਦਰ ਸਿੰਘ ਸਾਬਕਾ ਸਰਪੰਚ, ਰਮਨਦੀਪ ਸਿੰਘ ਭੁੱਲਰ ਐੱਸ. ਪੀ., ਮਹਿੰਦਰ ਬਾਬੂ, ਸੰਤੋਸ਼ ਬਾਬੂ, ਐੱਸ. ਐੱਚ. ਓ. ਗੁਲਜਿੰਦਰਪਾਲ ਸਿੰਘ, ਅਮਨਦੀਪ ਸਿੰਘ ਬਰਾੜ ਡੀ. ਐੱਸ. ਪੀ., ਇੰਦਰਜੀਤ ਸਿੰਘ ਬੋਪਾਰਾਏ ਡੀ. ਐੱਸ. ਪੀ., ਆਰ. ਨੇਤ ਸਿੰਗਰ, ਬੁੱਕਾ ਜੱਟ, ਹਰਿੰਦਰ ਸਿੰਘ ਰਾਈਆਂ ਓ. ਐੱਸ. ਡੀ. ਮੁੱਖ ਮੰਤਰੀ, ਲਾਲੀ ਹਰਾ, ਮਨਜਿੰਦਰ ਸਿੰਘ ਭੋਲਾ, ਤਰਲੋਚਨ ਲਾਡੀ ਦੁੱਗਰੀ, ਸੁਖਜੀਤ ਸਿੰਘ ਹਰਾ, ਸਵਰਨ ਕੁਮਾਰ ਸੋਨੀ, ਸਤਵਿੰਦਰ ਸਿੰਘ ਹੈਪੀ, ਸੁਖਦੀਪ ਸਿੰਘ ਸੁੱਖੂ ਮਹੰਤ ਸਾਬਕਾ ਸਰਪੰਚ, ਸਰਬਜੀਤ ਸਿੰਘ ਮਹੰਤ, ਧਰਮਿੰਦਰ ਸਿੰਘ ਸਾਬਕਾ ਸਰਪੰਚ, ਗੁਰਦੇਵ ਬਾਬਾ, ਪਰਮਜੀਤ ਸਿੰਘ ਨੱਤ, ਕੁਲਵਿੰਦਰ ਸਿੰਘ ਕਾਲਾ ਕੱਦੋਂ, ਹਰਪਾਲ ਸਿੰਘ ਜੱਲਾ, ਚਰਨਜੀਤ ਸਿੰਘ ਆਲਮਗੀਰ ਗੁਰਜੀਤ ਸਿੰਘ ਸਰਪੰਚ ਲਹਿਰਾ, ਤੇਜਿੰਦਰ ਸਿੰਘ ਲਾਡੀ ਸਰਪੰਚ ਜੱਸੜਾਂ, ਗੁਰਦੀਪ ਸਿੰਘ ਹਰਾ ਪ੍ਰਧਾਨ, ਤਰਸੇਮ ਸਿੰਘ ਰੀਡਰ ਤੋਂ ਇਲਾਵਾ ਹਲਕੇ ਦੇ ਸਰਪੰਚ, ਪੰਚ ਅਤੇ ਹੋਰ ਮੋਹਤਵਰ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਦੋਰਾਹਾ ਸਕੂਲ ਵਿਖੇ ‘ਰੰਗ, ਰੋਸ਼ਨੀ ਅਤੇ ਰਿਵਾਜ਼’ ਦਾ ਸੁਮੇਲ, ਮਨਾਈ ਦੀਵਾਲੀ ਅਗਲੀ ਖ਼ਬਰ ਆਖ਼ਰ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਲ ਉਮੀਦਵਾਰ ਲੱਭਿਆ.! ਸੁਖਬੀਰ ਬਾਦਲ ਪਿੰਡ ਨੱਥੋਵਾਲ ਵਿਖੇ 13 ਨੂੰ...
Ad Position 24