ਮਹਿੰਦਰਾ ਪਿਕਅਪ ਦਾ ਚਾਲਕ 60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ
ਕੁਹਾੜਾ, 28 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪੁਲਿਸ ਥਾਣਾ ਕੂੰਮਕਲਾਂ ਵਲੋਂ 60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ। ਜਿਸ ਦੀ ਪਹਿਚਾਣ ਸੋਹਣ ਸਿੰਘ ਪੁੱਤਰ ਨਸੀਬ ਲਾਲ ਵਾਸੀ ਟਿੱਬਾ ਕਾਲੋਨੀ, ਮੁੰਡੀਆਂ ਖ਼ੁਰਦ ਵਜੋਂ ਹੋਈ।
ਕੁਹਾੜਾ, 28 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪੁਲਿਸ ਥਾਣਾ ਕੂੰਮਕਲਾਂ ਵਲੋਂ 60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ। ਜਿਸ ਦੀ ਪਹਿਚਾਣ ਸੋਹਣ ਸਿੰਘ ਪੁੱਤਰ ਨਸੀਬ ਲਾਲ ਵਾਸੀ ਟਿੱਬਾ ਕਾਲੋਨੀ, ਮੁੰਡੀਆਂ ਖ਼ੁਰਦ ਵਜੋਂ ਹੋਈ। ਥਾਣਾ ਕੂੰਮਕਲਾਂ ਦੇ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਬੁੱਢਾ ਨਾਲਾ ਪੁਲੀ ਕੂੰਮਕਲਾਂ ਵਿਖੇ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਉਕਤ ਵਿਅਕਤੀ ਜੋ ਕਿ ਬਾਹਰਲੇ ਇਲਾਕੇ ਦੇ ਠੇਕਿਆਂ ਤੋਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਨਜਾਇਜ਼ ਤੌਰ ’ਤੇ ਅੱਗੇ ਆਪਣੇ ਗਾਹਕਾਂ ਨੂੰ ’ਤੇ ਵੇਚਣ ਦਾ ਕੰਮ ਕਰਦਾ ਹੈ , ਜੋ ਹੁਣ ਮਹਿੰਦਰਾ ਪਿਕਅਪ ਜੀਪ ਰਾਹੀਂ ਭਾਰੀ ਮਾਤਰਾ ਵਿਚ ਰਾਹੋਂ ਤੋਂ ਮੱਤੇਵਾੜਾ ਵੱਲ ਨਜਾਇਜ਼ ਸ਼ਰਾਬ ਲੈ ਕੇ ਆ ਰਿਹਾ ਹੈ। ਜਿਸ ’ਤੇ ਪੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਦੌਰਾਨ ਪਿਕਅਪ ਜੀਪ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਪਿਕਅਪ ਜੀਪ ’ਚੋਂ 60 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ। ਪੁਲਿਸ ਵਲੋਂ ਚਾਲਕ ਸੋਹਣ ਸਿੰਘ ਨੂੰ ਕਾਬੂ ਕਰ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ,ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਵਿਅਕਤੀ ਸ਼ਰਾਬ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਕਿੱਥੇ ਸਪਲਾਈ ਕਰਨ ਜਾ ਰਿਹਾ ਸੀ।