28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

‘ ਖੇਡਾਂ ਵਤਨ ਪੰਜਾਬ ਦੀਆਂ’ ਵਿਚ ਖੰਨਾ ਦੇ ਜਿਮਨਾਸਟਿਕ ਖਿਡਾਰੀਆਂ ਦੀਆਂ ਜਿੱਤਾਂ

ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਖੰਨਾ ਦੇ ਲੜਕੇ ਅਤੇ ਲੜਕੀਆਂ ਨੇ ਅਲੱਗ ਅਲੱਗ ਗਰੁੱਪਾਂ ਵਿਚ ਭਾਗ ਲਿਆ। ਜਿਮਨਾਸਟਿਕ ਐਸੋਸੀਏਸ਼ਨ ਲੁਧਿਆਣਾ ਦੇ ਸੈਕਟਰੀ ਰਤਨ ਕੁਮਾਰ ਪਾਸੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਅੰਡਰ-14 ਲੜਕੇ ਦੇ ਵਿਅਕਤੀਗਤ ਟੇਬਲ ਵਾਲਟ ਮੁਕਾਬਲੇ ਵਿਚ ਜੈਦੀਪ ਸਿੰਘ ਦੇ ਦੂਜਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 29-10-2026
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਖੰਨਾ ਦੇ ਲੜਕੇ ਅਤੇ ਲੜਕੀਆਂ ਨੇ ਅਲੱਗ ਅਲੱਗ ਗਰੁੱਪਾਂ ਵਿਚ ਭਾਗ ਲਿਆ। ਜਿਮਨਾਸਟਿਕ ਐਸੋਸੀਏਸ਼ਨ ਲੁਧਿਆਣਾ ਦੇ ਸੈਕਟਰੀ ਰਤਨ ਕੁਮਾਰ ਪਾਸੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਅੰਡਰ-14 ਲੜਕੇ ਦੇ ਵਿਅਕਤੀਗਤ ਟੇਬਲ ਵਾਲਟ ਮੁਕਾਬਲੇ ਵਿਚ ਜੈਦੀਪ ਸਿੰਘ ਦੇ ਦੂਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਟੇਬਲ ਵਾਲਟ ਮੁਕਾਬਲੇ ਵਿਚ ਅੰਡਰ-17 ਲੜਕੇ ਵਰਗ ਵਿਚ ਲਵਿਥ ਵਰਮਾ ਨੇ ਪਹਿਲਾ, ਫਲੋਰ ਐਕਸਰਸਾਈਜ਼ ਮੁਕਾਬਲੇ ਵਿਚ ਲਵਿਥ ਵਰਮਾ ਨੇ ਤੀਜਾ ਅਤੇ ਸ੍ਰੀਜਲ ਤਿਵਾੜੀ ਨੇ ਪਾਮੇਲ ਹਾਰਸ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੇ ਵਰਗ ਦੇ ਫਲੋਰ ਐਕਸਰਸਾਈਜ਼ ਮੁਕਾਬਲੇ ਵਿਚ ਤੀਜਾ, ਅਨਮੋਲ ਕੁਮਾਰ ਨੇ ਪਾਮੇਲ ਹਾਰਸ ਮੁਕਾਬਲੇ ਵਿਚ ਤੀਜਾ ਅਤੇ ਦਿਵਾਂਸ਼ ਨੇ ਟੇਬਲ ਵਾਲਟ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ। ਜਦਕਿ ਅੰਡਰ-21 ਤੋਂ 30 ਸਾਲ ਲੜਕੇ ਵਰਗ ਵਿਚ ਕ੍ਰਿਸ਼ਨਾ ਕੁਮਾਰ ਨੇ ਪੈਰੇਲਲ ਮੁਕਾਬਲੇ ਵਿਚ ਪਹਿਲਾ ਅਤੇ ਟੇਬਲ ਵਾਲਟ ਵਿਚ ਦੂਜਾ ਸਥਾਨ ਹਾਸਲ ਕੀਤਾ। ਜਦਕਿ ਸਚਿਨ ਨੇ ਹਾਈ ਬਾਰ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ-14 ਸਾਲ ਵਰਗ ਦੇ ਵਿਅਕਤੀਗਤ ਰਧਿਮਕ ਦੇ ਹੂਪ ਮੁਕਾਬਲੇ ਵਿਚ ਸੁਖਮਨੀ ਕੌਰ ਨੇ ਤੀਜਾ ਸਥਾਨ, ਅੰਡਰ-17 ਸਾਲ ਦੇ ਹੂਪ ਮੁਕਾਬਲੇ ਵਿਚ ਸੰਜਨਾ ਨੇ ਤੀਜਾ ਸਥਾਨ, ਅੰਡਰ-17 ਸਾਲ ਦੇ ਟੀਮ ਮੁਕਾਬਲੇ ਵਿਚ ਸੰਜਨਾ, ਗੁਰਜੋਤ ਕੌਰ, ਪਰਮਜੀਤ ਕੌਰ ਅਤੇ ਸ਼ਿਫਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਤੋਂ 30 ਸਾਲ ਵਰਗ ਦੇ ਵਿਅਕਤੀਗਤ ਹੂਪ ਮੁਕਾਬਲੇ ਵਿਚ ਮਨਪ੍ਰੀਤ ਕੌਰ ਨੇ ਤੀਜਾ, ਵਿਅਕਤੀਗਤ ਕਲੱਬ ਮੁਕਾਬਲੇ ਵਿਚ ਮੀਨਾਕਸ਼ੀ ਨੇ ਤੀਜਾ, ਵਿਅਕਤੀਗਤ ਰਿਬਨ ਮੁਕਾਬਲੇ ਵਿਚ ਤਾਰਿਕਾ ਨੂਰ ਨੇ ਤੀਜਾ ਅਤੇ ਵਿਅਕਤੀਗਤ ਕਲੱਬ ਮੁਕਾਬਲੇ ਵਿਚ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਅੰਡਰ-14 ਸਾਲ ਵਰਗ ਦੇ ਬੀਮ ਮੁਕਾਬਲੇ ਵਿਚ ਅਰਾਧਿਆ ਨੇ ਦੂਜਾ ਅਤੇ ਤਮੰਨਾ ਨੇ ਟੇਬਲ ਵਾਲਟ ਮੁਕਾਬਲੇ ਵਿਚ ਤੀਜਾ ਸਥਾਨ ਪਾਇਆ। ਅੰਡਰ-17 ਵਰਗ ਦੇ ਫਲੋਰ ਐਕਸਰਸਾਈਜ ਮੁਕਾਬਲੇ ਵਿਚ ਧਾਨਵੀ ਰਾਵਤ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਸਾਲ ਵਰਗ ਦੇ ਫਲੋਰ ਐਕਸਰਸਾਈਜ ਵਿਚ ਨਿਸ਼ੂ ਬੱਤਾ ਨੇ ਤੀਜਾ ਸਥਾਨ, ਪਰਾਚੀ ਨੇ ਟੇਬਲ ਵਾਲਟ ਵਿਚ ਦੂਜਾ, ਬੀਮ ਮੁਕਾਬਲੇ ਵਿਚ ਰਾਜਨਪ੍ਰੀਤ ਕੌਰ ਨੇ ਤੀਜਾ, ਟੀਮ ਮੁਕਾਬਲੇ ਵਿਚ ਸਾਹਿਬਜੋਤ ਨੇ ਤੀਜਾ ਅਤੇ ਅੰਜਲੀ ਨੇ ਯੂਨੀਵੇਨ ਬਾਰ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਅੰਡਰ-21 ਸਾਲ ਲੜਕੀਆਂ ਵਰਗ ਦੇ ਟੀਮ ਮੁਕਾਬਲੇ ਵਿਚ ਨਿਸ਼ੂ ਬੱਤਾ, ਪਰਾਚੀ, ਰਾਜਨਪ੍ਰੀਤ ਕੌਰ, ਸਾਹਿਬਜੋਤ ਅਤੇ ਅੰਜਲੀ ਨੇ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂ. ਏਕਤਾ ਉਗਰਾਹਾਂ ਮਾਨਸਾ ’ਚ ਕੀਤੇ ਪੁਲਿਸ ਜਬਰ ਦੇ ਰੋਸ ਤਹਿਤ ਥਾਣਾ ਪਾਇਲ ਅੱਗੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ- ਕਾਮਿਲ ਅਮਰ ਸਿੰਘ
Ad Position 24