29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿਦਵਾਨ ਬ੍ਰਾਹਮਣ ‘ਪੁਜਾਰੀ ਸਭਾ’ ਵਿਚ ਸ਼ਾਮਿਲ

ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਸਥਿਤ ਸ਼ਿਵਪੁਰੀ ਮੰਦਰ ਵਿਚ ‘ਪੁਜਾਰੀ ਸਭਾ’ ਦੀ ਮੀਟਿੰਗ ਦੀ ਪ੍ਰਧਾਨਗੀ ਪੰਡਿਤ ਪ੍ਰੇਮ ਸ਼ਰਮਾ ਅਤੇ ਦੇਸਰਾਜ ਸ਼ਾਸਤਰੀ ਨੇ ਕੀਤੀ। ਇਸ ਮੀਟਿੰਗ ਵਿਚ ਖੰਨਾ ਦੇ ਵਿਦਵਾਨ ਬ੍ਰਾਹਮਣਾਂ ਨੇ ਹਿੱਸਾ ਲਿਆ, ਜਿੱਥੇ ‘ਪੁਜਾਰੀ ਸਭਾ’ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 29-10-2026
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਸਥਿਤ ਸ਼ਿਵਪੁਰੀ ਮੰਦਰ ਵਿਚ ‘ਪੁਜਾਰੀ ਸਭਾ’ ਦੀ ਮੀਟਿੰਗ ਦੀ ਪ੍ਰਧਾਨਗੀ ਪੰਡਿਤ ਪ੍ਰੇਮ ਸ਼ਰਮਾ ਅਤੇ ਦੇਸਰਾਜ ਸ਼ਾਸਤਰੀ ਨੇ ਕੀਤੀ। ਇਸ ਮੀਟਿੰਗ ਵਿਚ ਖੰਨਾ ਦੇ ਵਿਦਵਾਨ ਬ੍ਰਾਹਮਣਾਂ ਨੇ ਹਿੱਸਾ ਲਿਆ, ਜਿੱਥੇ ‘ਪੁਜਾਰੀ ਸਭਾ’ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ, ਕਈ ਵਿਦਵਾਨ ਪੁਜਾਰੀਆਂ ਨੂੰ ਸਰਬਸੰਮਤੀ ਨਾਲ ਸਭਾ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਸਭਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਪੰਡਿਤ ਕਮਲ ਦੇਵ ਸ਼ਰਮਾ (ਸ਼ਿਵ ਮੰਦਰ ਦੇ ਪੁਜਾਰੀ), ਪੰਡਿਤ ਰਿੰਕੂ ਸ਼ਰਮਾ, ਪੰਡਿਤ ਰਮੇਸ਼ ਸ਼ਰਮਾ, ਪੰਡਿਤ ਪਵਨ ਸ਼ਰਮਾ (ਪਾਇਲ ਤੋਂ) ਅਤੇ ਡਾ. ਦਿਨੇਸ਼ ਸ਼ਰਮਾ ਸ਼ਾਮਲ ਹਨ। ਇਸ ਮੌਕੇ ਪ੍ਰਧਾਨ ਦੇਸਰਾਜ ਸ਼ਾਸਤਰੀ ਨੇ ਕਿਹਾ ਕਿ ‘ਪੁਜਾਰੀ ਸਭਾ’ ਦਾ ਮੁੱਖ ਉਦੇਸ਼ ਸਾਰੇ ਪੁਜਾਰੀਆਂ ਨੂੰ ਇੱਕ ਮੰਚ ’ਤੇ ਲਿਆਉਣਾ, ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਨਾ ਅਤੇ ‘ਸਨਾਤਨ ਧਰਮ’ ਤੇ ਇਸ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੰਨਾ ਵਿਚ ਪੁਜਾਰੀਆਂ ਦੀ ਏਕਤਾ ਧਾਰਮਿਕ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਮਦਦਗਾਰ ਸਾਬਤ ਹੋਵੇਗੀ। ਇਸ ਮੌਕੇ ਮੀਤ ਪ੍ਰਧਾਨ ਪੰਡਿਤ ਸ਼ਿਵ ਕੁਮਾਰ ਸ਼ਰਮਾ, ਸਭਿਆਚਾਰਕ ਸਕੱਤਰ ਆਸ਼ੂ ਸ਼ਰਮਾ, ਪੰਡਿਤ ਰੌਸ਼ਨ ਲਾਲ ਸ਼ਰਮਾ, ਪੰਡਿਤ ਰਮੇਸ਼ ਸ਼ਾਸਤਰੀ ਅਤੇ ਸਭਿਆਚਾਰਕ ਸਕੱਤਰ ਸੁਮਨ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਸਕੂਲ ਕਰਮਸਰ ਰਾੜਾ ਸਾਹਿਬ ਸਕੂਲ ਵਿਖੇ ‘ਸਿੱਖਣ ਦੇ ਨਤੀਜੇ ਅਤੇ ਅਧਿਆਪਨ ਵਿਧੀਆਂ’ ਵਿਸ਼ੇ ’ਤੇ...
Ad Position 24