ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ
ਰਾੜਾ ਸਾਹਿਬ, 26 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)–ਇਤਿਹਾਸਿਕ ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਇੱਕ ਮਹੱਤਵਪੂਰਨ ਮੀਟਿੰਗ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਹਲਕਾ ਪਾਇਲ ਦੇ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਸਮੇਤ ਸਮੂਹ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ।
ਰਾੜਾ ਸਾਹਿਬ, 26 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)–ਇਤਿਹਾਸਿਕ ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਇੱਕ ਮਹੱਤਵਪੂਰਨ ਮੀਟਿੰਗ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਹਲਕਾ ਪਾਇਲ ਦੇ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਸਮੇਤ ਸਮੂਹ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਥੇਦਾਰ ਮਦਨੀਪੁਰ ਹਲਕਾ ਪਾਇਲ ਲਈ ਬਹੁਤ ਹੀ ਬਾਖ਼ੂਬੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀਆਂ ਸੇਵਾਵਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਕਰਾਰ ਰਹਿਣਗੀਆਂ। ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਪਾਇਲ ਲਈ ਜੋ ਸੁਨੇਹਾ ਦੇ ਕੇ ਭੇਜਿਆ ਉਹ ਉਸ ਦਾ ਸਵਾਗਤ ਕਰਦੇ ਹਨ ਅਤੇ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਪਾਰਟੀ ਦੀ ਚੜ੍ਹਦੀ ਕਲਾਂ ਲਈ ਸਾਰੇ ਇੱਕਜੁੱਟ ਹੋ ਕੇ ਕੰਮ ਕਰਨਗੇ। ਇਸ ਮੌਕੇ ਇੰਜੀ. ਜਗਦੇਵ ਸਿੰਘ ਬੋਪਾਰਾਏ ਮੀਤ ਪ੍ਰਧਾਨ, ਰਘਵੀਰ ਸਿੰਘ ਸਹਾਰਨਮਾਜਰਾ ਸ਼੍ਰੋ. ਕਮੇਟੀ ਮੈਂਬਰ, ਗੁਰਜੀਤ ਸਿੰਘ ਪੰਧੇਰਖੇੜੀ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਲਾਪਰਾਂ ਮੀਤ ਪ੍ਰਧਾਨ, ਅਵਤਾਰ ਸਿੰਘ ਧਮੋਟ ਸੰਯੁਕਤ ਸਕੱਤਰ, ਜਸਪ੍ਰੀਤ ਸਿੰਘ ਮਾਲੌਦੋਦ ਪ੍ਰਧਾਨ ਯੂਥ ਵਿੰਗ, ਹਰਿੰਦਰਪਾਲ ਸਿੰਘ ਹਨੀ ਘੁਡਾਣੀ ਮੈਂਬਰ ਪੀ. ਏ. ਸੀ, ਜਗਦੀਪ ਸਿੰਘ ਲਹਿਲ ਕੋਰ ਕਮੇਟੀ ਮੈਂਬਰ, ਕੰਵਰਦੀਪ ਸਿੰਘ ਜੱਗੀ ਕੋਰ ਕਮੇਟੀ ਮੈਂਬਰ, ਮੰਨਜੂਰ ਮਸੀਹ ਪ੍ਰਧਾਨ ਇਸਾਈ ਵਿੰਗ, ਜਸਪ੍ਰੀਤ ਕੌਰ ਅੜੈ੍ਹਚਾਂ, ਜਸਜੀਤ ਕੌਰ ਰਾਮਪੁਰ, ਜਗਜੀਤ ਸਿੰਘ ਦੌਲਤਪੁਰ ਸਰਕਲ ਜਥੇਦਾਰ, ਜਗਦੇਵ ਸਿੰਘ ਦੋਬੁਰਜੀ ਸਰਕਲ ਜਥੇਦਾਰ, ਅਮਨਦੀਪ ਸਿੰਘ ਟੋਨਾ ਸਰਕਲ ਜਥੇਦਾਰ, ਪ੍ਰਿਤਪਾਲ ਸਿੰਘ ਝੱਮਟ ਸਰਕਲ ਜਥੇਦਾਰ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਸਾਬਕਾ ਸਰਪੰਚ ਰੂਪ ਸਿੰਘ ਬੇਗੋਵਾਲ, ਪ੍ਰਧਾਨ ਨਿਰਮਲ ਸਿੰਘ ਪੰਧੇਰਖੇੜੀ, ਵਰਿੰਦਰ ਸਿੰਘ ਬਾਜਵਾ, ਨਿਰਮਲ ਸਿੰਘ ਧਾਲੀਵਾਲ, ਐਡਵੋਕੇਟ ਮਨਦੀਪ ਸਿੰਘ ਦੋਰਾਹਾ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਟੀਟੂ ਸੇਠੀ ਦੋਰਾਹਾ, ਚੇਅਰਮੈਨ ਨਗਿੰਦਰ ਸਿੰਘ ਬਿੱਲੂ ਦੋਰਾਹਾ, ਸੋਹਣ ਸਿੰਘ ਜਰਗ, ਜਗਦੇਵ ਸਿੰਘ ਜਰਗ, ਜਗਜੀਤ ਸਿੰਘ ਦੌਲਤਪੁਰ, ਅਮਰੀਕ ਸਿੰਘ ਰੌਣੀ, ਸੁਖਦੇਵ ਸਿੰਘ ਪੰਧੇਰ ਲਹਿਲ, ਸੋਹਣ ਸਿੰਘ ਭੰਗੂ, ਪਰਮਿੰਦਰ ਸਿੰਘ ਦੋਬੁਰਜੀ, ਸ਼ਮਿੰਦਰ ਸਿੰਘ ਸਿਹੌੜਾ, ਜੀਵਨ ਸਿੰਘ ਰਾਜਗੜ੍ਹ, ਮਨਦੀਪ ਸਿੰਘ ਚਾਪੜਾ, ਸਰਪੰਚ ਹਰਜੀਵਨ ਸਿੰਘ ਸਹਾਰਨਮਾਜਰਾ, ਜਸਵੰਤ ਸਿੰਘ ਅਲੂਣਾ, ਅਰੁਣ ਕੁਮਾਰ ਜੋਸ਼ੀ, ਅਮਰਜੀਤ ਸਿੰਘ ਮਾਂਗੇਵਾਲ, ਗੁਰਦੀਪ ਸਿੰਘ ਬਾਵਾ, ਜਗਦੇਵ ਸਿੰਘ ਜਰਗ, ਪ੍ਰਧਾਨ ਨਿਰਮਲ ਸਿੰਘ, ਪਰਮਜੀਤ ਸਿੰਘ ਬੇਗੋਵਾਲ, ਗੁਰਜੀਤ ਸਿੰਘ ਰੌਣੀ, ਬੂਟਾ ਸਿੰਘ, ਜਗਤਾਰ ਸਿੰਘ ਧੌਲ਼ ਕਲਾਂ, ਨਿਤਿਨ ਬਾਵਾ ਆਦਿ ਸਨ।