ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵਲੋਂ ਲੇਖਕ ਰਘਵੀਰ ਸਿੰਘ ਭਰਤ ਦੀ ਯਾਦ ਵਿਚ ਸ਼ੋਕ ਸਭਾ
ਮਾਛੀਵਾੜਾ ਸਾਹਿਬ, 26 ਅਕਤੂਬਰ (ਮਨੋਜ ਕੁਮਾਰ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋਂ ਰੋਡ ਵਿਖੇ ਹੋਈ। ਮੀਟਿੰਗ ’ਚ ਲੇਖਕ ਰਘਵੀਰ ਸਿੰਘ ਭਰਤ ਮਾਛੀਵਾੜਾ, ਪ੍ਰਸਿੱਧ ਪੰਜਾਬੀ ਕਵੀ ਅਜਾਇਬ ਸਿੰਘ ਹੁੰਦਲ, ਡਾ.
ਮਾਛੀਵਾੜਾ ਸਾਹਿਬ, 26 ਅਕਤੂਬਰ (ਮਨੋਜ ਕੁਮਾਰ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋਂ ਰੋਡ ਵਿਖੇ ਹੋਈ। ਮੀਟਿੰਗ ’ਚ ਲੇਖਕ ਰਘਵੀਰ ਸਿੰਘ ਭਰਤ ਮਾਛੀਵਾੜਾ, ਪ੍ਰਸਿੱਧ ਪੰਜਾਬੀ ਕਵੀ ਅਜਾਇਬ ਸਿੰਘ ਹੁੰਦਲ, ਡਾ. ਸ਼ਿੰਦਰਪਾਲ ਸਿੰਘ ਦੇ ਪੁੱਤਰ ਸ਼ਰਨਜੀਤ ਸਿੰਘ ਜਿੰਮੀ, ਗੀਤਕਾਰ ਤੇ ਗਾਇਕ ਜਗਤਾਰ ਰਾਈਆਂ ਵਾਲੇ ਦੇ ਭਰਾ ਗੀਤਕਾਰ ਬਲਵੀਰ ਸਿੰਘ ਬੀਰਾ ਰਾਈਆਂ ਵਾਲਾ ਦੇ ਅਕਾਲ ਚਲਾਣੇ ’ਤੇ ਸਭਾ ਵਲੋਂ ਸ਼ੋਕ ਮਤਾ ਪਾਇਆ। ਲੇਖਕ ਰਘਬੀਰ ਸਿੰਘ ਭਰਤ ਮਾਛੀਵਾੜਾ ਬਾਰੇ ਬੋਲਦਿਆਂ ਗੁਰਸੇਵਕ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਬਹੁਤ ਪ੍ਰਸਿੱਧ ਲੇਖਕ ਸਨ, ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਨੇ ਬਹੁਮੁੱਲੇ ਯਤਨ ਕੀਤੇ, ਉਨ੍ਹਾਂ ਨੂੰ ਉਨ੍ਹਾਂ ਦੀਆਂ ਬਹੁਮੁੱਲੀਆਂ ਲਿਖਤਾਂ ਰਾਹੀਂ ਹਮੇਸ਼ਾ ਯਾਦ ਕੀਤਾ ਜਾਵੇਗਾ ਤੇ ਸਾਹਿਤ ਜਗਤ ਵਿਚ ਉਹ ਧਰੂ ਤਾਰੇ ਵਾਂਗੂੰ ਹਮੇਸ਼ਾ ਚਮਕਦੇ ਰਹਿਣਗੇ। ਹਾਜ਼ਰ ਸ਼ਾਇਰਾਂ ਵਿਚ ਹਰਪ੍ਰੀਤ ਸਿੰਘ ਦਬੜਾ ਨੇ, ਮੇਰਾ ਬਾਬਲ ਆਉਂਦਾ (ਕਵਿਤਾ) ਮਨਜੀਤ ਸਿੰਘ ਰਾਗੀ ਨੇ, ਸਰਬੰਸ ਦਾਨੀ (ਕਵਿਤਾ) ਗੁਰਸੇਵਕ ਸਿੰਘ ਢਿੱਲੋਂ ਨੇ, ਕੀ ਕੁੱਝ ਕਰਦੀ ਏ ਦੁਨੀਆਂ (ਗੀਤ) ਨੇਤਰ ਸਿੰਘ ਮੁੱਤੋਂ ਨੇ, ਬਹੁਮਤ (ਕਵਿਤਾ) ਹਰਬੰਸ ਸਿੰਘ ਸ਼ਾਨ ਬਗ਼ਲੀ ਨੇ, ਤੂੰ ਮੈਨੂੰ ਕਿਧਰੇ ਦਿਸਦਾ ਨਹੀਂ (ਗੀਤ) ਬਲਵੰਤ ਸਿੰਘ ਵਿਰਕ ਨੇ, ਆਪਣਾ ਆਪ ਸਵਾਰਾ ਮੈਂ (ਗ਼ਜ਼ਲ) ਆਦਿਕ ਰਚਨਾਵਾਂ ਸਾਂਝੀਆਂ ਕੀਤੀਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਬਹੁਮੁੱਲੀਆਂ ਟਿੱਪਣੀਆਂ ਅਤੇ ਉਸਾਰੂ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਜੈ ਸਿੰਘ, ਪੂਰਨ ਸਿੰਘ, ਸਰਪੰਚ ਬਹਾਦਰ ਸਿੰਘ ਆਦਿਕ ਨੇ ਵੀ ਮਹੀਨਾਵਾਰ ਮੀਟਿੰਗ ਵਿਚ ਹਾਜ਼ਰੀ ਭਰੀ। ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓ ਆਏ ਹੋਏ ਸ਼ਾਇਰਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕੀਤਾ।