ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਾਲਮੀਕਿ ਮੰਦਰ ਵਿਖੇ ਪੂਜਾ ਅਰਚਨਾ ਤੇ ਹਵਨ ਕਰਵਾਇਆ
ਸਾਹਨੇਵਾਲ, 26 ਅਕਤੂਬਰ (ਹਨੀ ਚਾਠਲੀ)-ਨਿਊ ਕਾਲੋਨੀ, ਪੁਰਾਣਾ ਬਾਜ਼ਾਰ ਸਾਹਨੇਵਾਲ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਵਾਲਮੀਕਿ ਮੰਦਰ ਨਿਊ ਕਾਲੋਨੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਹਵਨ ਵੀ ਕਰਵਾਇਆ ਗਿਆ।
ਭ
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ’ਚ ਵਾਲਮੀਕਿ ਮੰਦਰ ਨਿਊ ਕਾਲੋਨੀ ਸਾਹਨੇਵਾਲ ਵਿਖੇ ਹਵਨ ਕਰਨ ਸਮੇਂ ਪ੍ਰਿਤਪਾਲ ਸਿੰਘ ਬਲੀਏਵਾਲ, ਰਸ਼ਪਾਲ ਸਿੰਘ ’ਤੇ ਹੋਰ। ਤਸਵੀਰ : ਹਨੀ ਚਾਠਲੀ
27-10-2026
ਸਾਹਨੇਵਾਲ, 26 ਅਕਤੂਬਰ (ਹਨੀ ਚਾਠਲੀ)-ਨਿਊ ਕਾਲੋਨੀ, ਪੁਰਾਣਾ ਬਾਜ਼ਾਰ ਸਾਹਨੇਵਾਲ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਵਾਲਮੀਕਿ ਮੰਦਰ ਨਿਊ ਕਾਲੋਨੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਹਵਨ ਵੀ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਪ੍ਰਿਤਪਾਲ ਸਿੰਘ ਬਲੀਏਵਾਲ ਬੁਲਾਰਾ ਭਾਰਤੀ ਜਨਤਾ ਪਾਰਟੀ ਪੰਜਾਬ, ਰਸ਼ਪਾਲ ਸਿੰਘ ਸੀਨੀਅਰ ਆਗੂ, ਵਿਨੇ ਕੁਮਾਰ ਭੋਲੂ, ਹਰੀ ਸਿੰਘ ਸੀਨੀਅਰ ਆਗੂ, ਅਨਿਲ ਮਿੱਤਲ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਲਖਵਿੰਦਰ ਸਿੰਘ ਬੰਪੀ ਸਰਕਲ ਪ੍ਰਧਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਵਾਲਮੀਕਿ ਮੰਦਰ ਨਿਊ ਕਾਲੋਨੀ ਦੇ ਸਮੂਹ ਅਹੁਦੇਦਾਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਵੀ ਸ਼ਮੂਲੀਅਤ ਕਰ ਕੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਧਾਰਮਿਕ ਮਰਿਆਦਾ ਅਨੁਸਾਰ ਪੂਜਾ-ਅਰਚਨਾ ਅਤੇ ਹਵਨ ਕਰਵਾਇਆ ਗਿਆ। ਸਮੂਹ ਹਾਜ਼ਰੀਨ ਨੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ’ਤੇ ਚੱਲਣ, ਸਮਾਜ ਵਿੱਚ ਆਪਸੀ ਭਾਈਚਾਰਾ, ਪ੍ਰੇਮ, ਸਦਭਾਵਨਾ ਅਤੇ ਏਕਤਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਮੰਦਰ ਦੇ ਸਮੂਹ ਅਹੁਦੇਦਾਰਾਂ ਅਤੇ ਮਨਦੀਪ ਸਿੰਘ ਸਰਪੰਚ,ਕ੍ਰਿਸ਼ਨਪਾਲ ਗਿੱਲ, ਰਿੰਕੂ ਕੁਮਾਰ, ਵਿੱਕੀ ਕੁਮਾਰ, ਅਰੁਣ (ਨੋਨੀ), ਦਿਲਜੀਤ ਚੌਹਾਨ, ਰਾਮਪਾਲ ਕੋਲ, ਸੁਖਦੇਵ ਸਿੰਘ, ਬਲ ਜਿੰਦਰ ਚੌਹਾਨ, ਸ਼ੋਭਦੀਪ ਸਿੰਘ (ਰਵੀ), ਰਵੀ ਕੁਮਾਰ, ਨੀਰਜ ਕੁਮਾਰ, ਸੰਦੀਪ ਕੁਮਾਰ, ਜੋਨੀ, ਲਾਡੀ, ਜੀਤੀ, ਸੁਮਿਤ, ਆਦਿ ਸਿੰਘ, ਰਾਹੁਲ, ਲਕਸ਼, ਅਨਮੋਲ, ਕ੍ਰਿਸ਼ਨਾ, ਕਬੀਰ, ਸਾਜਨ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ।