24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗਰਾਮ ਪੰਚਾਇਤ ਤੇ ਪ੍ਰਵਾਸੀ ਭਰਾਵਾਂ ਵਲੋਂ ਧਮੋਟ ’ਚ ਖੇਡਾਂ ਕਰਵਾਉਣ ਦਾ ਫ਼ੈਸਲਾ

ਪਾਇਲ, 24 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਨੇੜਲੇ ਪਿੰਡ ਧਮੋਟ ਕਲਾਂ ਵਿਖੇ ਗਰਾਮ ਪੰਚਾਇਤ ਤੇ ਪ੍ਰਵਾਸੀ ਭਰਾਵਾਂ ਵਲੋਂ ਮੀਟਿੰਗ ਦੌਰਾਨ ਖੇਡਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ, ਜਿਸ ਦੀਆਂ ਤਾਰੀਖ਼ਾਂ 20, 21 ਅਤੇ 22 ਨਵੰਬਰ ਨਿਸ਼ਚਿਤ ਕੀਤੀਆਂ ਗਈਆਂ। ਖੇਡ ਮੇਲੇ ਦੇ ਪ੍ਰਬੰਧਕ ਬਾਈ ਰਾਜਿੰਦਰ ਸਿੰਘ ਮੀਰੂ ਨੇ ਦੱਸਿਆ ਕਿ ਪਿੰਡ ਵਿਚ ਖੇਡ ਮੇਲਾ ਕਰਵਾਉਣ ਦਾ ਮੁੱਖ ਮਕਸਦ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 25-10-2026
ਪਾਇਲ, 24 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਨੇੜਲੇ ਪਿੰਡ ਧਮੋਟ ਕਲਾਂ ਵਿਖੇ ਗਰਾਮ ਪੰਚਾਇਤ ਤੇ ਪ੍ਰਵਾਸੀ ਭਰਾਵਾਂ ਵਲੋਂ ਮੀਟਿੰਗ ਦੌਰਾਨ ਖੇਡਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ, ਜਿਸ ਦੀਆਂ ਤਾਰੀਖ਼ਾਂ 20, 21 ਅਤੇ 22 ਨਵੰਬਰ ਨਿਸ਼ਚਿਤ ਕੀਤੀਆਂ ਗਈਆਂ। ਖੇਡ ਮੇਲੇ ਦੇ ਪ੍ਰਬੰਧਕ ਬਾਈ ਰਾਜਿੰਦਰ ਸਿੰਘ ਮੀਰੂ ਨੇ ਦੱਸਿਆ ਕਿ ਪਿੰਡ ਵਿਚ ਖੇਡ ਮੇਲਾ ਕਰਵਾਉਣ ਦਾ ਮੁੱਖ ਮਕਸਦ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਇਸ ਖੇਡ ਮੇਲੇ ਵਿਚ ਲੜਕਿਆਂ ਦੀ ਫੁੱਟਬਾਲ 8ਏ ਸਾਈਡ, ਕੁੜੀਆਂ ਦੀ ਫੁੱਟਬਾਲ 7ਏ ਸਾਈਡ, ਲੜਕਿਆਂ ਦੀਆਂ ਦੌੜਾਂ 17 ਸਾਲ ਵਰਗ ਚ’ 200, 400, 800 ਅਤੇ 1600 ਮੀਟਰ, ਲੜਕੀਆਂ ਦੀਆਂ ਦੌੜਾਂ 14 ਸਾਲ ਵਰਗ ’ਚ 200, 400, 800 ਅਤੇ 1600 ਮੀਟਰ, ਲੜਕੇ ਲੌਂਗ ਜੰਪ 17 ਸਾਲ ਅਤੇ ਲੜਕੀਆਂ ਦੇ ਲੌਂਗ ਜੰਪ 14 ਸਾਲ ਦੇ ਮੁਕਾਬਲੇ ਕਰਵਾਏ ਜਾਣਗੇ। ਬੈੱਸਟ ਖਿਡਾਰੀਆਂ ਨੂੰ ਪੱਖੇ ਦਿੱਤੇ ਜਾਣਗੇ। ਖੇਡ ਮੇਲੇ ਦਾ ਉਦਘਾਟਨ ਗ੍ਰਾਮ ਪੰਚਾਇਤ ਅਤੇ ਇਨਾਮਾਂ ਦੀ ਵੰਡ ਬਾਬਾ ਧਰਮਪਾਲ ਸਿੰਘ ਧਮੋਟ ਵਾਲੇ ਕਰਨਗੇ। ਇਸ ਖੇਡ ਮੇਲੇ ਨੂੰ ਰਾਜਾ ਗਿੱਲ ਆਸਟ੍ਰੇਲੀਆ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੀਟਿੰਗ ਵਿਚ ਹਰਦੀਪ ਸਿੰਘ ਗਿੱਲ, ਕਾਂਸੀ, ਬਲਤੇਜ ਸਿੰਘ, ਗੁਰੀ ਗਿੱਲ, ਅੰਮ੍ਰਿਤਪਾਲ ਸਿੰਘ ਗਿੱਲ, ਸਹਿਜ ਗਿੱਲ, ਜਹਾਨ ਗਿੱਲ, ਸਿਮਰਨ ਸਿੰਮੂ, ਬਲਜਿੰਦਰ ਸਿੰਘ ਡੀ. ਸੀ., ਗੁਰਨੂਰ ਸਿੰਘ ਗਿੱਲ, ਜੀਵਨ ਸਿੰਘ ਗਿੱਲ ਤੇ ਮਿੱਠੂ ਸ਼ਰਮਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਅਗਲੀ ਖ਼ਬਰ ਦਹਿਲੀਜ਼ ਕਲਾਂ ਵਿਖੇ ਅੱਜ ਲੱਗੇਗਾ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ-ਕਮਲ ਧਾਲੀਵਾਲ
Ad Position 24