ਰਾਮਲੀਲ੍ਹਾ ਵਿਚ ਧਨੁਸ਼ ਭੰਗ ਤੇ ਲਕਸ਼ਮਣ-ਪਰਸ਼ੂਰਾਮ ਸੰਵਾਦ ਨੇ ਬੰਨ੍ਹਿਆ ਸਮਾਂ
ਪਤਵੰਤੇ ਸੱਜਣਾਂ ਨੇ ਜੋਤੀ ਪ੍ਰਚੰਡ ਕਰਕੇ ਕੀਤਾ ਸ਼ੁਭ ਆਰੰਭ
ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਰਾਮਲੀਲਾ ਕਮੇਟੀ ਖੰਨਾ ਵਲੋਂ ਜੀ. ਟੀ.
ਸ
ਸ੍ਰੀ ਰਾਮਲੀਲਾ ਦੇ ਚੌਥੇ ਦਿਨ ਮਹਿਮਾਨਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਤਸਵੀਰ : ਸੋਨੀ ਗਿੱਲ
17-10-2026
ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਰਾਮਲੀਲਾ ਕਮੇਟੀ ਖੰਨਾ ਵਲੋਂ ਜੀ. ਟੀ. ਬੀ. ਮਾਰਕੀਟ ਵਿਚ ਕਰਵਾਈ ਜਾ ਰਹੀ ਪਾਵਨ ਸ੍ਰੀ ਰਾਮਲੀਲਾ ਦੇ ਚੌਥੇ ਦਿਨ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨਾਲ ਜੁੜੇ ਪਵਿੱਤਰ ਪ੍ਰਸੰਗਾਂ ਦਾ ਸ਼ਾਨਦਾਰ ਮੰਚਨ ਕੀਤਾ। ਵ੍ਰਿੰਦਾਵਨ ਤੋਂ ਆਏ ਪ੍ਰਸਿੱਧ ਕਲਾਕਾਰ ਪੰਡਿਤ ਅਨਮੋਲ ਕ੍ਰਿਸ਼ਨ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਅਹਿਲਿਆ ਉੱਧਾਰ, ਪ੍ਰਭੂ ਸ਼੍ਰੀ ਰਾਮ ਤੇ ਲਕਸ਼ਮਣ ਜੀ ਦਾ ਜਨਕਪੁਰ ਪਹੁੰਚਣਾ, ਧਨੁਸ਼ ਯੱਗ, ਸ਼ਿਵ ਧਨੁਸ਼ ਭੰਗ, ਪ੍ਰਭੂ ਸ਼੍ਰੀ ਰਾਮ-ਸੀਤਾ ਵਿਆਹ ਤੇ ਲਕਸ਼ਮਣ-ਪਰਸ਼ੂਰਾਮ ਸੰਵਾਦ ਵਰਗੇ ਪ੍ਰਸੰਗਾਂ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਰਾਹੀਂ ਜੀਵੰਤ ਕਰ ਦਿੱਤਾ। ਮੰਚ ’ਤੇ ਪੇਸ਼ ਕੀਤੇ ਧਾਰਮਿਕ ਦ੍ਰਿਸ਼ਾਂ ਨੇ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ ਅਤੇ ਪੂਰਾ ਰਾਮਲੀਲਾ ਪੰਡਾਲ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਰਮਨਜੀਤ ਸਿੰਘ ਸੌਂਦ, ਪੁਸ਼ਕਰ ਰਾਜ ਸਿੰਘ, ਮੁਕੇਸ਼ ਸਿੰਘੀ, ਹਰਪ੍ਰੀਤ ਸਿੰਘ ਸੋਹਲ, ਸੁਰਿੰਦਰ ਕਾਂਸਲ, ਬ੍ਰਾਹਮਣ ਸਭਾ ਦੇ ਪ੍ਰਧਾਨ ਪੰਡਿਤ ਦੇਸ਼ਰਾਜ ਸ਼ਾਸਤਰੀ, ਮੁਕੇਸ਼ ਸ਼ਰਮਾ, ਰਿਸ਼ੀ ਸ਼ਰਮਾ, ਅਕਸ਼ ਸ਼ਰਮਾ, ਰਾਕੇਸ਼ ਸ਼ਰਮਾ, ਪ੍ਰਸ਼ਾਂਤ ਸ਼ਰਮਾ ਅਤੇ ਆਸ਼ੂਤੋਸ਼ ਸ਼ਰਮਾ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਰਹੇ। ਸਾਰੇ ਮਹਿਮਾਨਾਂ ਨੇ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ। ਉਪਰੰਤ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਰਾਮਲੀਲਾ ਦੇ ਚੌਥੇ ਦਿਨ ਲੰਗਰ ਸੇਵਾ ਦੀ ਜ਼ਿੰਮੇਵਾਰੀ ਰੇਲਵੇ ਰੋਡ ਮਾਰਨਿੰਗ ਕਲੱਬ ਵਲੋਂ ਨਿਭਾਈ ਗਈ। ਕਲੱਬ ਦੇ ਮੈਂਬਰਾਂ ਵਲੋਂ ਸ਼ਰਧਾਲੂਆਂ ਲਈ ਆਲੂ ਦੀ ਟਿੱਕੀ ਦਾ ਲੰਗਰ ਲਗਾਇਆ ਅਤੇ ਪ੍ਰਸਾਦ ਵੰਡਿਆ। ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ ਤੇ ਸੇਵਾ ਕਾਰਜ ਵਿਚ ਯੋਗਦਾਨ ਪਾਉਣ ਵਾਲੀ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਸਰਪ੍ਰਸਤ ਸੁਭਾਸ਼ ਮੋਦੀ, ਚੇਅਰਮੈਨ ਵਿਪਿਨ ਚੰਦਰ ਗੇਂਡ, ਪ੍ਰਧਾਨ ਸੁਬੋਧ ਮਿੱਤਲ, ਜਨਰਲ ਸਕੱਤਰ ਕਮਲ ਕਪੂਰ, ਸੀਨੀਅਰ ਮੀਤ ਪ੍ਰਧਾਨ ਅਜੈ ਮਿੱਤਲ, ਰਾਜੇਸ਼ ਕੁਮਾਰ, ਰਾਜਨ ਦੱਤ, ਸ਼ੰਕਰ ਗੋਇਲ, ਡਾ. ਰਾਹੁਲ ਸ਼ੁਕਲਾ, ਰਮੇਸ਼ ਗੁਜਰਾਲ, ਸੁਰਿੰਦਰ ਮਾਨ, ਖਜ਼ਾਨਚੀ ਮੁਨੀਸ਼ ਹਾਂਡਾ, ਵਿਕਾਸ ਅਗਰਵਾਲ, ਕਾਨੂੰਨੀ ਸਲਾਹਕਾਰ ਐਡਵੋਕੇਟ ਰੂਪੇਸ਼ ਭਾਰਦਵਾਜ, ਐਡਵੋਕੇਟ ਸੰਜੇ ਭਸੀਨ, ਅਸ਼ਵਨੀ ਗੋਇਲ, ਮੁਨੀਸ਼ ਅਗਰਵਾਲ, ਕ੍ਰਿਸ਼ਨ ਸਿੰਗਲਾ, ਕਰਨ ਵਰਮਾ, ਰੋਹਿਤ ਸਿੰਗਲਾ, ਨਰਿੰਦਰ ਗੁਜਰਾਲ, ਡਾ. ਹਿਮਾਂਸ਼ੂ ਪਾਹਵਾ, ਮੋਂਟੀ ਸ਼ਾਹੀ, ਦੀਪਕ ਵਰਮਾ, ਰਮੇਸ਼ ਕੁਮਾਰ ਗੋਇਲ, ਪ੍ਰਿਆਂਸ਼ੂ ਗੋਇਲ, ਸੰਜੀਵ ਗਰਗ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਵਲੋਂ ਸਾਰੇ ਮਹਿਮਾਨਾਂ, ਸ਼ਰਧਾਲੂਆਂ, ਕਲਾਕਾਰਾਂ ਤੇ ਲੰਗਰ ਸੇਵਾ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ।