15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਾਹਨੇਵਾਲ ’ਚ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਪ੍ਰਧਾਨ ਅਨੇਜਾ, ਚੇਅਰਮੈਨ ਗੋਇਲ ਤੇ ਸਮੂਹ ਮੈਂਬਰਾਂ ਨੇ ਸੱਦਾ ਪੱਤਰ ਕੀਤਾ ਜਾਰੀ

ਸਾਹਨੇਵਾਲ, 15 ਅਕਤੂਬਰ (ਹਨੀ ਚਾਠਲੀ)-ਦੁਸਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਕਸਬਾ ਸਾਹਨੇਵਾਲ ਵਿਖੇ ਸ਼ਰਧਾ ਪੂਰਵਕ ਢੰਗ ਦੇ ਨਾਲ ਮਨਾਉਣ ਲਈ ਦੁਸਹਿਰਾ ਕਮੇਟੀ ਸਾਹਨੇਵਾਲ ਦੇ ਪ੍ਰਧਾਨ ਬੀ. ਕੇ.

Ad Position 21
No active advertisement
ਅਜੀਤ ਡੈਸਕ 16-10-2026
ਸਾਹਨੇਵਾਲ, 15 ਅਕਤੂਬਰ (ਹਨੀ ਚਾਠਲੀ)-ਦੁਸਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਕਸਬਾ ਸਾਹਨੇਵਾਲ ਵਿਖੇ ਸ਼ਰਧਾ ਪੂਰਵਕ ਢੰਗ ਦੇ ਨਾਲ ਮਨਾਉਣ ਲਈ ਦੁਸਹਿਰਾ ਕਮੇਟੀ ਸਾਹਨੇਵਾਲ ਦੇ ਪ੍ਰਧਾਨ ਬੀ. ਕੇ. ਅਨੇਜਾ ਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਧਾਨ ਬੀ. ਕੇ. ਅਨੇਜਾ ਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਤੇ ਸਮੂਹ ਮੈਂਬਰਾਂ ਵਲੋਂ ਸਾਹਨੇਵਾਲ ਕਸਬੇ ’ਚ ਮਨਾਏ ਜਾ ਰਹੇ ਦੁਸਹਿਰੇ ਦੇ ਤਿਉਹਾਰ ਸੰਬੰਧੀ ਸੱਦਾ ਪੱਤਰ ਜਾਰੀ ਕੀਤਾ। ਇਸ ਮੌਕੇ ਪ੍ਰਧਾਨ ਬੀ. ਕੇ. ਅਨੇਜਾ ਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਦਸਹਿਰਾ ਕਮੇਟੀ ਸਾਹਨੇਵਾਲ ਦੇ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਸਾਰੇ ਮੈਂਬਰਾਂ ਨੇ ਪ੍ਰਧਾਨ ਅਨੇਜਾ ਤੇ ਚੇਅਰਮੈਨ ਗੋਇਲ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਅਸੀਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ। ਇਸ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਅਰੁਣ ਬਠਲਾ ਵਲੋਂ ਨਿਭਾਈ ਗਈ। ਅਨੇਜਾ ਤੇ ਗੋਇਲ ਨੇ ਦੱਸਿਆ ਕਿ ਖੰਡ ਮਿਲ ਬੁਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਵਲੋਂ ਦੁਸਹਿਰੇ ਦੇ ਮੇਲੇ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ ਤੇ ਦੁਸਹਿਰੇ ਦੇ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਪਹੁੰਚਣਗੇ ਅਤੇ ਪੰਜਾਬੀ ਲੋਕ ਗਾਇਕ ਰੰਗਲੇ ਸਰਦਾਰ ਮੇਲੇ ਵਿਚ ਰੌਣਕਾਂ ਲਗਾਉਣਗੇ। ਪ੍ਰਧਾਨ ਬੀ. ਕੇ. ਅਨੇਜਾ ਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਸਾਹਨੇਵਾਲ ਵਿਖੇ ਮਨਾਏ ਜਾ ਰਹੇ ਦੁਸਹਿਰੇ ਦੇ ਮੇਲੇ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ ਅਤੇ ਜੇਤੂ ਪਹਿਲਵਾਨਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਚੰਚਲ ਮਿਨਹਾਸ, ਬੱਬੂ ਬਿਰਦੀ, ਬੱਬੂ ਖ਼ਾਲਸਾ, ਪੱਪੂ ਤਲਵਾੜਾ, ਕੌਂਸਲਰ ਪਲਵਿੰਦਰ ਸਿੰਘ, ਕੁਲਦੀਪ ਐਰੀ, ਦੀਪਕ ਦੀਨੂੰ, ਸਤਵਿੰਦਰ ਸਿੰਘ ਹੈਪੀ, ਅਰੁਣ ਬਠਲਾ, ਦਲਜੀਤ ਚੌਹਾਨ, ਮਨੁ ਮਲਿਕ, ਚੇਅਰਮੈਨ ਸਤਪਾਲ ਸਿੰਘ, ਦਲਜੀਤ ਸਿੰਘ ਬੱਗਾ, ਸੁਰੇਸ਼ ਗਰਗ, ਰਾਹੁਲ ਗਰਗ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਆਲਪੁਰਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਅਗਲੀ ਖ਼ਬਰ ਸੀਨੀਅਰ ਲੈਕਚਰਾਰਾਂ ਵਲੋਂ ਪ੍ਰਿੰਸੀਪਲਾਂ ਦੀਆਂ ਖਾਲੀ ਪੋਸਟਾਂ ’ਤੇ ਪ੍ਰਮੋਸ਼ਨਾਂ ਜਲਦ ਕਰਨ ਦੀ ਮੰਗ
Ad Position 24