ਸੀਨੀਅਰ ਲੈਕਚਰਾਰਾਂ ਵਲੋਂ ਪ੍ਰਿੰਸੀਪਲਾਂ ਦੀਆਂ ਖਾਲੀ ਪੋਸਟਾਂ ’ਤੇ ਪ੍ਰਮੋਸ਼ਨਾਂ ਜਲਦ ਕਰਨ ਦੀ ਮੰਗ
ਅਹਿਮਦਗੜ, 15 ਅਕਤੂਬਰ (ਸੁਖਜੀਤ ਸਿੰਘ ਖੇੜਾ)- ਸੀਨੀਅਰ ਲੈਕਚਰਾਰ ਬੂਟਾ ਸਿੰਘ ਲਤਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਲੈਕਚਰਾਰ ਪ੍ਰਮੋਸ਼ਨ ਗਰੁੱਪ ਦੀ ਅਹਿਮ ਮੀਟਿੰਗ ਅਹਿਮਦਗੜ੍ਹ ਵਿਖੇ ਹੋਈ । ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਨੇ ਕੀਤੀ, ਜਿਸ ’ਚ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ।
ਅਹਿਮਦਗੜ, 15 ਅਕਤੂਬਰ (ਸੁਖਜੀਤ ਸਿੰਘ ਖੇੜਾ)- ਸੀਨੀਅਰ ਲੈਕਚਰਾਰ ਬੂਟਾ ਸਿੰਘ ਲਤਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਲੈਕਚਰਾਰ ਪ੍ਰਮੋਸ਼ਨ ਗਰੁੱਪ ਦੀ ਅਹਿਮ ਮੀਟਿੰਗ ਅਹਿਮਦਗੜ੍ਹ ਵਿਖੇ ਹੋਈ । ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਨੇ ਕੀਤੀ, ਜਿਸ ’ਚ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਆਗੂਆਂ ਨੇ ਦੱਸਿਆ ਕਿ ਇਸ ਸਮੇਂ 1947 ’ਚੋਂ ਤਕਰੀਬਨ 1200 ਦੇ ਕਰੀਬ ਅਸਾਮੀਆਂ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲ ਦੀਆਂ ਖਾਲੀ ਪਈਆਂ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਨਾਲ ਹੀ ਸੀਨੀਅਰ ਲੈਕਚਰਾਰ ਬਿਨਾਂ ਪ੍ਰਮੋਸ਼ਨ ਤੋਂ ਸੇਵਾ ਮੁਕਤ ਹੋ ਰਹੇ ਹਨ। ਇਸ ਕਰਕੇ ਇਨ੍ਹਾਂ ਲੈਕਚਰਾਰਾਂ ਨੂੰ ਇਨਸਾਫ ਦਿੰਦੇ ਹੋਏ ਪ੍ਰਿੰਸੀਪਲ ਵਜੋਂ ਪ੍ਰਮੋਟ ਕੀਤਾ ਜਾਵੇ। ਵਿਭਾਗ ਵਲੋਂ ਦੋ ਵਾਰੀ ਪ੍ਰਮੋਸ਼ਨਾਂ ਸੰਬੰਧੀ ਪ੍ਰਸਤਾਵ ਮੰਗੇ ਗਏ ਹਨ ਪਰ ਹੁਣ ਇਹ ਕੋਰਟ ਕੇਸ ਕਰਕੇ ਸਟੇਅ ਹੋ ਚੁੱਕੀ ਹੈ, ਸਟੇਅ ਦਾ ਕਾਰਨ ਬਾਰਡਰ ਤੇ ਨੌਨ ਬਾਰਡਰ ਦੇ ਨਿਯਮ ਹਨ ਜਿਹੜੇ ਕਿ ਵਿਭਾਗ ’ਚ ਹਾਲੇ ਤੱਕ ਕਦੇ ਲਾਗੂ ਹੀ ਨਹੀਂ ਕੀਤੇ ਗਏ । ਉਨ੍ਹਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਇਹਨਾਂ ਬਾਰਡਰ ਤੇ ਨੌਨ ਬਾਰਡਰ ਦੇ ਸਰਵਿਸ ਨਿਯਮਾਂ ਨੂੰ ਵਾਪਸ ਲੈਂਦੇ ਹੋਏ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਜਲਦੀ ਕੀਤੀਆਂ ਜਾਣ । ਮੀਟਿੰਗ ’ਚ ਚਰਨਜੀਤ ਸਿੰਘ ਲੁਧਿਆਣਾ, ਰੂਪ ਸਿੰਘ ਲੁਧਿਆਣਾ, ਮੈਡਮ ਜਸਵਿੰਦਰ ਕੌਰ ਲੁਧਿਆਣਾ, ਭੁਪਿੰਦਰ ਸਿੰਘ ਪਟਿਆਲਾ, ਅੰਮ੍ਰਿਤ ਪਾਲ ਸਿੰਘ ਬਠਿੰਡਾ, ਸੁੱਚਾ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਰਸਪਾਲ ਸਿੰਘ, ਰਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਆਦਿ ਸ਼ਾਮਿਲ ਹੋਏ।