15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਵਿਧਾਇਕ ਦਿਆਲਪੁਰਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ

ਮਾਛੀਵਾੜਾ ਸਾਹਿਬ, 15 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਝਾੜ ਸਾਹਿਬ (ਚੂਹੜਪੁਰ) ਵਿਖੇ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਦਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਦੇ ਮੁੱਦਿਆਂ ਨੂੰ ਲੈ ਕੇ ਸੱਤਾ ਵਿਚ ਆਈ ਸੀ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ।

Ad Position 21
No active advertisement
ਅਜੀਤ ਡੈਸਕ 16-10-2026
ਮਾਛੀਵਾੜਾ ਸਾਹਿਬ, 15 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਝਾੜ ਸਾਹਿਬ (ਚੂਹੜਪੁਰ) ਵਿਖੇ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਦਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਦੇ ਮੁੱਦਿਆਂ ਨੂੰ ਲੈ ਕੇ ਸੱਤਾ ਵਿਚ ਆਈ ਸੀ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ’ਚ ਲੋਕਾਂ ਨੂੰ ਦਵਾਈਆਂ ਫ਼੍ਰੀ ਮਿਲਣਗੀਆਂ ਤੇ ਟੈੱਸਟ ਫ਼੍ਰੀ ਕੀਤੇ ਜਾਣਗੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸਰਪੰਚ ਰਜਿੰਦਰ ਸਿੰਘ ਗਿੱਲ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਝਾੜ ਸਾਹਿਬ ਵਿਖੇ ਮੁਹੱਲਾ ਕਲੀਨਿਕ ਖੁੱਲਣ ਨਾਲ ਇਲਾਕੇ ਦੇ ਕਾਫੀ ਪਿੰਡਾਂ ਨੂੰ ਲਾਭ ਹੋਵੇਗਾ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਚੇਅਰਮੈਨ ਲਖਵਿੰਦਰ ਸਿੰਘ ਲਾਲੀ, ਸਰਪੰਚ ਮਨਦੀਪ ਸਿੰਘ ਬਰਮਾ, ਸਰਪੰਚ ਕਮਲਜੀਤ ਸਿੰਘ ਬਹਿਲੋਲਪੁਰ, ਬਾਬਾ ਲਾਭ ਸਿੰਘ, ਆਪ ਆਗੂ ਪਰਵੀਨ ਮੱਕੜ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਕਰਮਸਰ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐਨ. ਐੱਸ. ਐੱਸ) ਯੂਨਿਟ ਵਲੋਂ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਸਾਹਨੇਵਾਲ ’ਚ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਪ੍ਰਧਾਨ ਅਨੇਜਾ, ਚੇਅਰਮੈਨ ਗੋਇਲ ਤੇ ਸਮੂਹ ਮੈਂਬਰਾਂ ਨੇ ਸੱਦਾ ਪੱਤਰ ਕੀਤਾ...
Ad Position 24