12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

-ਮਾਮਲਾ ਸੀ. ਜੇ. ਪੀ. ਅੰਦੋਲਨ- ਚੋਣਵੇਂ ਸਿੱਖਾਂ ਵਲੋਂ ਮੀਰੀ ਪੀਰੀ ਸਿਧਾਂਤ ਦੇ ਉਲਟ ਆਰ. ਐੱਸ. ਐੱਸ. ਦੀ ਤਰਫਦਾਰੀ ਮੰਦਭਾਗੀ-ਚੱਕ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕਾਕਰੋਚ ਜਨਤਾ ਪਾਰਟੀ (ਸੀ. ਜੇ.

Ad Position 21
No active advertisement
ਅਜੀਤ ਡੈਸਕ 13-10-2026
ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਸਮਰਥਕਾਂ ਨੂੰ ਜੰਤਰ-ਮੰਤਰ ਵੱਲ ਵਧਣ ਤੋਂ ਰੋਕਣਾ ਕੇਂਦਰ ਸਰਕਾਰ, ਪੁਲਿਸ ਤੇ ਦਿੱਲੀ ਪ੍ਰਸ਼ਾਸਨ ਦੀ ਮਜ਼ਬੂਰੀ ਬਣ ਸਕਦਾ, ਪਰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਹੇਠ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਕਾਕਰੋਚ ਵਲੰਟੀਅਰਾਂ ਦੀ ਖਿੱਚ-ਧੂਹ ਤੇ ਪੁਲਿਸ ਦਾ ਜੁੱਤੀਆਂ ਸਮੇਤ ਡੰਡੇ ਲੈ ਕੇ ਦਾਖ਼ਲੇ ਦੀ ‘ਆਪ’ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਕੁਝ ਸਿਆਸੀ ਚਿਹਰਿਆਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨ: ਸਕੱਤਰ ਜਗਦੀਪ ਸਿੰਘ ਕਾਹਲੋਂ ਵਲੋਂ ਪੁਲਿਸ ਦੀ ਤਰਫਦਾਰੀ ਉਚਿਤ ਨਹੀਂ, ਇਹ ਪ੍ਰਤੀਕਿਰਿਆ ਟਕਸਾਲੀ ਅਕਾਲੀ, ਚਿੰਤਕ ਸੁਖਦੇਵ ਸਿੰਘ ਚੱਕ ਨੇ ਕੀਤੀ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਮਜ਼ਲੂਮਾਂ ਦੀ ਰੱਖਿਆ ਦਾ ਪ੍ਰਤੀਕ ਹੈ, ਬਾਦਸ਼ਾਹ ਜਹਾਂਗੀਰ ਦਾ ਸਪੁੱਤਰ ਖੁਸਰੋ ਜਦ ਆਪਣੇ ਪਿਤਾ ਵਿਰੁੱਧ ਬਗਾਵਤ ਕਰਕੇ ਗੁਰੂ ਘਰ ਤਰਨਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਪੁੱਜਾ ਤਾਂ ਗੁਰੂ ਸਾਹਿਬ ਨੇ ਵੀ ਸਿੱਖ ਪ੍ਰੰਪਰਾ ਅਨੁਸਾਰ ਖੁਸਰੋ, ਉਸ ਦੇ ਸਾਥੀਆਂ ਨੂੰ ਲੰਗਰ ਛਕਾਇਆ ਅਤੇ ਮਾਲੀ ਮੱਦਦ ਵੀ ਕੀਤੀ, ਫਿਰ ਬੈਨਰ-ਪੋਸਟਰ ਫੜ ਕੇ ਸੀ. ਜੇ. ਪੀ. ਸਮਰਥਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਲੰਗਰ ਹਾਲ ਚਲੇ ਗਏ ਤਾਂ ਕੀ ਲੋਹੜਾ ਆ ਗਿਆ। ਸੁਖਦੇਵ ਸਿੰਘ ਚੱਕ ਨੇ ਕਿਹਾ ਕਿ ਅੱਜ ਕੁਝ ਸਿੱਖ ਬੀ. ਜੇ. ਪੀ. (ਆਰ. ਐੱਸ. ਐੱਸ.) ਨੂੰ ਖੁਸ਼ ਕਰਨ ਲਈ ਸਿੱਖ ਪ੍ਰੰਪਰਾ ਦੇ ਉਲਟ ਹੋ ਗਏ। ਉਨ੍ਹਾਂ ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਨੂੰ ਸਹੀ ਕਰਾਰ ਦਿੰਦਿਆਂ ਦਿੱਲੀ ਪੁਲਿਸ ਦੇ ਬਚਾਅ ਹੱਕ ਵਿਚ ਲੱਗੇ ਚੋਣਵੇਂ ਸਿੱਖ ਚਿਹਰਿਆਂ ਦੀ ਨਿੰਦਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਔਰਤ ਕਾਬੂ ਅਗਲੀ ਖ਼ਬਰ ਧਮੋਟ ਖੁਰਦ ਰਾਮਸਰ ’ਚ ਧਾਰਮਿਕ ਸਮਾਗਮ ਕਰਵਾਇਆ
Ad Position 24