12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨੰਬਰਦਾਰਾ ਐਸੋਸੀਏਸ਼ਨ ਗਾਲਿਬ (ਗਰੁੱਪ) ਤਹਿਸੀਲ ਪਾਇਲ ਦੀ ਮੀਟਿੰਗ

ਪਾਇਲ, 12 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰਾ ਐਸੋਸੀਏਸ਼ਨ ਗਾਲਿਬ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰਾ ਭਵਨ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਾਧਨਗੀ ਹੇਠ ਹੋਈ। ਇਸ ਮੀਟਿੰਗ ’ਚ ਲੰਬੇ ਸਮੇਂ ਤੋ ਨੰਬਰਦਾਰਾ ਦੀਆਂ ਲਟਕ ਰਹੀਆਂ ਮੰਗਾਂ ਤੇ ਗੰਭੀਰ ਚਰਚਾ ਕਰਨ ਉਪਰੰਤ ਸਰਬ-ਸੰਮਤੀ ਨਾਲ ਮਤੇ ਪਾਸ ਕੀਤੇ ਗਏ।

Ad Position 21
No active advertisement
ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਸੀਨੀਅਰ ਆਗੂ ਨੀਸ਼ੂ ਸ਼ਰਮਾ। ਤਸਵੀਰ : ਰਾਜਦੀਪ ਅਲਬੇਲਾ a 13-10-2026
ਪਾਇਲ, 12 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰਾ ਐਸੋਸੀਏਸ਼ਨ ਗਾਲਿਬ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰਾ ਭਵਨ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਾਧਨਗੀ ਹੇਠ ਹੋਈ। ਇਸ ਮੀਟਿੰਗ ’ਚ ਲੰਬੇ ਸਮੇਂ ਤੋ ਨੰਬਰਦਾਰਾ ਦੀਆਂ ਲਟਕ ਰਹੀਆਂ ਮੰਗਾਂ ਤੇ ਗੰਭੀਰ ਚਰਚਾ ਕਰਨ ਉਪਰੰਤ ਸਰਬ-ਸੰਮਤੀ ਨਾਲ ਮਤੇ ਪਾਸ ਕੀਤੇ ਗਏ। ਉਹਨ੍ਹਾਂ ਕਿਹਾ ਕਿ ਨੰਬਰਦਾਰਾਂ ਵਲੋ ਸਾਢੇ ਚਾਰ ਸਾਲ ਬੀਤ ਜਾਣ ਤੇ ਜੋ ਮੰਗਾਂ ਸਬੰਧੀ ਮਾਨਯੋਗ ਮਾਲ ਮੰਤਰੀ ਹਰਦੀਪ ਸਿੰਘ ਮੂੰਡੀਆਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਅੱਜ ਤੱਕ ਸਰਕਾਰ ਨੇ ਨਾ ਕੋਈ ਮੰਗ ਮੰਨੀ ਗਈ ਅਤੇ ਨਾ ਹੀ ਮੰਗਾਂ ਮੰਨਣ ਸਬੰਧੀ ਕੋਈ ਭਰੋਸਾ ਦਿੱਤਾ ਗਿਆ ਹੈ । ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰਾ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ ਜਿਸ ਵਿੱਚ ਨੰਬਰਦਾਰੀ ਜੱਦੀ ਪੁਸਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣਭੱਤਾ 5000/-ਰੁਪਏ ਕੀਤਾ ਜਾਵੇ ਅਤੇ ਨੰਬਰਦਾਰਾ ਨੇ ਟੋਲ ਟੈਕਸ ਫਰੀ ਕੀਤਾ ਜਾਵੇ, ਨੰਬਰਦਾਰਾ ਨੂੰ ਬੱਸ ਸਫਰ ਫਰੀ ਕੀਤਾ ਜਾਵੇ ਅਤੇ ਨੰਬਰਦਾਰਾ ਦਾ ਦਸ ਲੱਖ ਦਾ ਬੀਮਾ ਕੀਤਾ ਜਾਵੇ, ਨੰਬਰਦਾਰਾ ਨੂੰ ਟੱਚ ਮੋਬਾਇਲ ਫੋਨ ਦਿੱਤੇ ਜਾਣ ਤਾ ਕਿ ਸਮੇ ਸਿਰ ਪਡੈਨਸੀਆਂ ਕਲੀਅਰ ਕੀਤੀਆ ਜਾਣ। ਇਸ ਮੀਟਿੰਗ ਵਿੱਚ ਨੰਬਰਦਾਰ ਪ੍ਰਧਾਨ ਨਰਿੰਦਰ ਸਿੰਘ ਜਰਗੜੀ, ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਖਜਾਨਚੀ ਦਵਿੰਦਰ ਸਿੰਘ ਧੌਲ ਕਲਾਂ, ਜਰਗ ਸਰਕਲ ਪ੍ਰਧਾਨ ਹਰਬੰਸ ਸਿੰਘ ਮੁੱਲਾਂਪੁਰ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕਿਸ਼ਨਪੁਰਾ, ਸੁਖਦੀਪ ਸਿੰਘ ਰਾੜਾ, ਜਗਤਾਰ ਸਿੰਘ ਬਿਲਾਸਪੁਰ, ਰਮਨਦੀਪ ਸਿੰਘ ਆਲਮਪੁਰ ਚਾਪੜਾ, ਸਮਸ਼ੇਰ ਸਿੰਘ ਕੋਟਲੀ, ਜਰਨੈਲ ਸਿੰਘ ਦੀਵਾ ਮੰਡੇਰ, ਮਨਜੀਤ ਸਿੰਘ ਜੈਪੁਰਾ, ਨਛੱਤਰ ਸਿੰਘ ਅਲੂਣਾ ਪੱਲਾ, ਨਿਰਮਲ ਸਿੰਘ ਅਲੂਣਾ ਪੱਲਾ, ਕੇਵਲ ਸਿੰਘ ਅਲੂਣਾ ਮਿਆਨਾ, ਨਛੱਤਰ ਸਿੰਘ ਦੀਵਾ ਖੋਸਾ, ਗੁਰਬਚਨ ਸਿੰਘ ਜੰਡਾਲੀ, ਰਾਜਿੰਦਰ ਸਿੰਘ ਰਾਣੋ, ਸੋਹਣ ਸਿੰਘ ਅਫਜੁੱਲਾਪੁਰ, ਜਸਵਿੰਦਰ ਸਿੰਘ ਗੋਬਿਦਪੁਰਾ, ਬਲਵੰਤ ਸਿੰਘ ਬਿਲਾਸਪੁਰ, ਦਰਸ਼ਨ ਸਿੰਘ ਜੰਡਾਲੀ, ਰਣਧੀਰ ਸਿੰਘ ਸਿਹੌੜਾ, ਰਾਜਵੰਤ ਸਿੰਘ ਪਾਇਲ, ਅਮਨਦੀਪ ਸਿੰਘ ਕਰਤਾਰਪੁਰ, ਅਮਨਦੀਪ ਸਿੰਘ ਮਾਜਰੀ, ਤੇਜਵੰਤ ਸਿੰਘ ਧਨੋਆ ਜੱਲਾ, ਸੋਹਣ ਸਿੰਘ ਲੰਢਾ, ਬੇਅੰਤ ਸਿੰਘ ਜੰਡਾਲੀ, ਮੋਹਣ ਸਿੰਘ ਦੋਬੁਰਜੀ, ਹਰਪ੍ਰੀਤ ਸਿੰਘ ਜਰਗ ਨੰਬਰਦਾਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖਰੀਦ ’ਚ ਬੇਨਿਯਮੀਆਂ ਤੇ ਨਮੀ ਮੀਟਰਾਂ ਦੀ ਖਰਾਬੀ ਦੇ ਵਿਰੋਧ ’ਚ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਰਾਮ ਲੀਲ੍ਹਾ ਮੰਚਨ ਦੀ ਚੌਥੀ ਰਾਤ ਦਾ ਆੜ੍ਹਤੀ ਸ਼ਸ਼ੀ ਭਾਟੀਆ ਨੇ ਕੀਤਾ ਉਦਘਾਟਨ
Ad Position 24