09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਲਾਕ ਪੱਧਰੀ ਖੇਡਾਂ ’ਚ ਕੋਟਾਲਾ ਸਕੂਲ ਦੇ ਜਿੱਤ ਦਰਜ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਸੈਂਟਰ ਕੋਟਾਲਾ ਨੇ ਜਿੱਤੀ ਓਵਰਆਲ ਟਰਾਫ਼ੀ

ਸਮਰਾਲਾ, 9 ਅਕਤੂਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇੰਦੂ ਸੂਦ ਦੇ ਦਿਸ਼ਾ-ਨਿਰਦੇਸ਼ਾ ਹੇਠ ਬਲਾਕ ਸਮਰਾਲਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਭੰਗਲਾਂ ਦੇ ਖੇਡ ਸਟੇਡੀਅਮ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਸੈਂਟਰ ਕੋਟਾਲਾ ਦੇ ਵਿਦਿਆਰਥੀਆਂ ਨੇ ਆਲ ਓਵਰ ਟਰਾਫ਼ੀ ਜਿੱਤਣ ਦਾ ਮਾਣ ਹਾਸਲ ਕੀਤਾ।

Ad Position 21
No active advertisement
ਕੋਟਾਲਾ ਸਕੂਲ ਦੇ ਬਲਾਕ ਸਮਰਾਲਾ ਦੀਆਂ ਖੇਡਾਂ ’ਚ ਜਿੱਤਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਉਪਰੰਤ ਪਤਵੰਤੇ। ਅਜੀਤ ਤਸਵੀਰ 10-10-2026
ਸਮਰਾਲਾ, 9 ਅਕਤੂਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇੰਦੂ ਸੂਦ ਦੇ ਦਿਸ਼ਾ-ਨਿਰਦੇਸ਼ਾ ਹੇਠ ਬਲਾਕ ਸਮਰਾਲਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਭੰਗਲਾਂ ਦੇ ਖੇਡ ਸਟੇਡੀਅਮ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਸੈਂਟਰ ਕੋਟਾਲਾ ਦੇ ਵਿਦਿਆਰਥੀਆਂ ਨੇ ਆਲ ਓਵਰ ਟਰਾਫ਼ੀ ਜਿੱਤਣ ਦਾ ਮਾਣ ਹਾਸਲ ਕੀਤਾ। ਬਲਾਕ ਪੱਧਰੀ ਖੇਡਾਂ ਵਿਚ ਜਿੱਤਾਂ ਦਰਜ ਕਰ ਕੇ ਸਕੂਲ ਪਰਤੇ ਖਿਡਾਰੀਆਂ ਨੂੰ ਪਿੰਡ ਕੋਟਾਲਾ ਦੀ ਗਰਾਮ ਪੰਚਾਇਤ ਅਤੇ ਸਕੂਲ ਵਲੋਂ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਜਿੱਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਫੁੱਟਬਾਲ ਲੜਕੇ ਅਤੇ ਲੜਕੀਆਂ ਵਿਚ ਪਹਿਲਾ ਸਥਾਨ, ਖੋ-ਖੋ (ਲੜਕੇ/ਲੜਕੀਆਂ) ਪਹਿਲਾ ਸਥਾਨ, ਕੁਸਤੀ 30 ਕਿੱਲੋ ਰਾਣਾ ਕੁਮਾਰ ਪਹਿਲਾ ਸਥਾਨ, 200 ਮੀਟਰ ਦੌੜ ਜੋਬਨਪ੍ਰੀਤ ਸਿੰਘ ਪਹਿਲਾ ਸਥਾਨ, 400 ਮੀਟਰ ਦੌੜ ਦਿਲਰਾਜ ਸਿੰਘ ਦੂਜਾ ਸਥਾਨ, 600 ਮੀਟਰ (ਲੜਕੀਆਂ) ਹਰਸਿਮਰਤ ਕੌਰ ਪਹਿਲਾ ਸਥਾਨ, 600 ਮੀਟਰ (ਲੜਕੇ) ਗੁਰਕੀਰਤ ਸਿੰਘ ਮਿਲਖਾ ਦੂਜਾ ਸਥਾਨ, ਕੁਸਤੀ (25 ਕਿੱਲੋ) ਮਨਪ੍ਰੀਤ ਸਿੰਘ ਦੂਜਾ ਸਥਾਨ, ਲੰਬੀ ਛਾਲ (ਲੜਕੇ) ਜੋਬਨਪ੍ਰੀਤ ਸਿੰਘ ਤੀਜਾ ਸਥਾਨ ਹਾਸਲ ਕੀਤਾ। ਇਸ ਸਮਾਗਮ ਵਿਚ ਚਰਨਜੀਤ ਕੌਰ ਸਰਪੰਚ ਪਿੰਡ ਕੋਟਾਲਾ ਅਤੇ ਸੁਖਵੰਤ ਕੌਰ ਪੰਚ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ। ਇਸ ਮੌਕੇ ਫੁੱਟਬਾਲ ਕੋਚ ਕਰਮਵੀਰ ਸਿੰਘ ਨੂੰ ਵੀ ਗਰਾਮ ਪੰਚਾਇਤ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਹਰਮੇਲ ਸਿੰਘ, ਬਿੰਦੂ, ਦਲਜੀਤ ਕੌਰ, ਕੁਲਦੀਪ ਕੌਰ ਆਂਗਣਵਾੜੀ ਵਰਕਰ, ਬਲਜੀਤ ਕੌਰ ਹੈਲਪਰ, ਪਰਮਜੀਤ ਕੌਰ, ਅਮਨਦੀਪ ਕੌਰ ਚੇਅਰਮੈਨ ਐੱਸ. ਐੱਮ. ਸੀ., ਮਨਦੀਪ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। ਅਖੀਰ ਵਿਚ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਨੇ ਆਏ ਮਹਿਮਾਨਾਂ, ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰ ਕੇ ਪੰਜਾਬ ਅਤੇ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਜਿੱਤਾਂ ਦਰਜ ਕਰਨ ਲਈ ਆਸ਼ੀਰਵਾਦ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 108 ਐਂਬੂਲੈਂਸ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਹਾਦਸੇ ’ਚ ਜ਼ਖ਼ਮੀ ਹੋਏ ਵਿਅਕਤੀ ਨੇ ਸੜਕ ’ਤੇ ਹੀ ਤੋੜਿਆ ਦਮ ਅਗਲੀ ਖ਼ਬਰ ਮੌਸਮ ਮਿਜਾਜ਼ੀ ਵਿਚਕਾਰ ਝੋਨੇ ਦੀ ਆਮਦ ਹੋਈ ਮੱਧਮ
Ad Position 24