09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮੌਸਮ ਮਿਜਾਜ਼ੀ ਵਿਚਕਾਰ ਝੋਨੇ ਦੀ ਆਮਦ ਹੋਈ ਮੱਧਮ

ਲਿਫ਼ਟਿੰਗ ਸਮੇਤ ਖਰੀਦ ਦਾ ਕੰਮ ਜ਼ੋਰਾਂ ’ ਤੇ ਮਾਛੀਵਾੜਾ ਸਾਹਿਬ, 9 ਅਕਤੂਬਰ (ਮਨੋਜ ਕੁਮਾਰ)-ਅਗਲੇ ਦੋ ਦਿਨਾਂ ਦੌਰਾਨ ਮੌਸਮ ਵਿਭਾਗ ਵਲੋਂ ਮੀਂਹ ਦੀ ਦਿੱਤੀ ਭਵਿੱਖਬਾਣੀ ਦਾ ਅਸਰ ਝੋਨੇ ਦੀ ਆਮਦ ’ਤੇ ਨਜ਼ਰ ਆ ਰਿਹਾ ਹੈ ਤੇ ਝੋਨੇ ਦੀ ਮੰਡੀ ਵਿਚ ਆਉਣ ਦੀ ਰਫ਼ਤਾਰ ਪਹਿਲਾਂ ਨਾਲੋਂ ਥੋੜੀ ਮੱਧਮ ਹੋਈ ਹੈ। ਪਰ ਜੇਕਰ ਹੁਣ ਤੱਕ ਪਹੁੰਚੇ ਝੋਨੇ ਦੀ ਗੱਲ ਕਰੀਏ ਤਾਂ ਸਰਕਾਰੀ ਏਜੰਸੀ ਪਨਗੇ੍ਰਨ ਨੇ 251383 ਬੈਗਜ, ਮਾਰਕਫੈੱਡ ਨੇ 298840 ਬੈਗਜ, ਪੰਜਾਬ ਵੇਅਰ ਹਾਊਸ ਨੇ 141254 ਬੈਗਜ ਦੀ ਖਰੀਦ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 10-10-2026
ਲਿਫ਼ਟਿੰਗ ਸਮੇਤ ਖਰੀਦ ਦਾ ਕੰਮ ਜ਼ੋਰਾਂ ’ ਤੇ ਮਾਛੀਵਾੜਾ ਸਾਹਿਬ, 9 ਅਕਤੂਬਰ (ਮਨੋਜ ਕੁਮਾਰ)-ਅਗਲੇ ਦੋ ਦਿਨਾਂ ਦੌਰਾਨ ਮੌਸਮ ਵਿਭਾਗ ਵਲੋਂ ਮੀਂਹ ਦੀ ਦਿੱਤੀ ਭਵਿੱਖਬਾਣੀ ਦਾ ਅਸਰ ਝੋਨੇ ਦੀ ਆਮਦ ’ਤੇ ਨਜ਼ਰ ਆ ਰਿਹਾ ਹੈ ਤੇ ਝੋਨੇ ਦੀ ਮੰਡੀ ਵਿਚ ਆਉਣ ਦੀ ਰਫ਼ਤਾਰ ਪਹਿਲਾਂ ਨਾਲੋਂ ਥੋੜੀ ਮੱਧਮ ਹੋਈ ਹੈ। ਪਰ ਜੇਕਰ ਹੁਣ ਤੱਕ ਪਹੁੰਚੇ ਝੋਨੇ ਦੀ ਗੱਲ ਕਰੀਏ ਤਾਂ ਸਰਕਾਰੀ ਏਜੰਸੀ ਪਨਗੇ੍ਰਨ ਨੇ 251383 ਬੈਗਜ, ਮਾਰਕਫੈੱਡ ਨੇ 298840 ਬੈਗਜ, ਪੰਜਾਬ ਵੇਅਰ ਹਾਊਸ ਨੇ 141254 ਬੈਗਜ ਦੀ ਖਰੀਦ ਕੀਤੀ ਹੈ। ਜੇਕਰ ਲਿਫ਼ਟਿੰਗ ਦੀ ਗੱਲ ਕਰੀਏ ਤਾਂ ਇਸ ਵਿਚ ਪਨਗ੍ਰੇਨ ਨੇ 63332 ਬੈਗਜ, ਮਾਰਕਫੈੱਡ ਨੇ 52351 ਬੈਗਜ ਅਤੇ ਪੰਜਾਬ ਵੇਅਰ ਹਾਊਸ ਨੇ 60000 ਬੈਗਜ ਦੀ ਲਿਫ਼ਟਿੰਗ ਨੂੰ ਸਿਰੇ ਚਾੜਿਆ ਹੈ ਜਿਹੜਾ ਕਿ ਫਿਲਹਾਲ ਲਗਾਤਾਰ ਜਾਰੀ ਹੈ। ਭਾਵੇਂ ਝੋਨੇ ਦੀ ਰਫ਼ਤਾਰ ਵਿਚ ਥੋੜੀ ਮੱਧਮ ਚਾਲ ਦਿਖਾਈ ਦਿੱਤੀ ਹੈ। ਪਰ ਲਗਾਤਾਰ ਚੱਲ ਰਹੀ ਲਿਫ਼ਟਿੰਗ ਮੰਡੀ ਦੇ ਫੜਾਂ ਨੂੰ ਖਾਲੀ ਕਰ ਰਹੀ ਹੈ। ਪਿਛਲੇ ਸੀਜ਼ਨ ਦੌਰਾਨ ਪੂਰੀ ਮੰਡੀ ਵਿਚ 27 ਲੱਖ ਕੁਇੰਟਲ ਝੋਨੇ ਦੀ ਖਰੀਦ ਦਰਜ ਕੀਤੀ ਗਈ ਸੀ ਤੇ ਜਿਹੜੀ ਕਿ ਇਸ ਵਾਰ ਪਿਛਲੇ ਦੋ ਸਾਲਾਂ ਦੇ ਇਤਿਹਾਸ ਦਾ ਆਕੜਾਂ ਛੂਹਣ ਦੀ ਉਮੀਦ ਜਤਾਈ ਜਾ ਰਹੀ ਹੈ। ਡੇਰਾ ਝੱਮਟ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਲੈਂਜ ਪਾਉਣ ਦਾ ਵਿਸ਼ਾਲ ਕੈਂਪ 11 ਨੂੰ - ਸੰਤ ਕਰਨੈਲ ਸਿੰਘ ਮਲੌਦ, 9 ਅਕਤੂਬਰ (ਸਹਾਰਨ ਮਾਜਰਾ)-ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸੁਵਿਧਾ ਅਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਰਾਧਾ ਸੁਆਮੀ ਸਤਿਸੰਗ ਘਰ ਝੱਮਟ, ਡੇਰਾ ਬਾਬਾ ਮਸਤਾਨਾ ਮਹਾਰਾਜ ਵਲੋਂ ਪਿੰਡ ਝੱਮਟ ਵਿਖੇ ਅੱਖਾਂ ਦੀਆਂ ਬਿਮਾਰੀਆਂ ਦੇ ਸਮਾਧਾਨ ਲਈ ਇੱਕ ਵਿਸ਼ਾਲ ਮੁਫ਼ਤ ਕੈਂਪ ਦਾ ਆਯੋਜਨ 11 ਅਕਤੂਬਰ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਕੈਂਪ ਡੇਰਾ ਮੁਖੀ ਸੰਤ ਕਰਨੈਲ ਸਿੰਘ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਖਾਂ ਦਾ ਚੈੱਕਅਪ ਕਰਨ ਦੇ ਨਾਲ-ਨਾਲ ਮੁਫ਼ਤ ਲੈਂਜ਼ ਵੀ ਪਾਏ ਜਾਣਗੇ। ਪ੍ਰਬੰਧਕਾਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਸ ਸਾਰੇ ਕੈਂਪ ਦੀ ਦੇਖ-ਰੇਖ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਇੰਦਰਜੀਤ ਸਿੰਘ ਮੂੰਡੇ (ਕੇ. ਐੱਸ.ਗਰੁੱਪ, ਮਲੇਰਕੋਟਲਾ) ਕਰਨਗੇ। ਜਦੋਂਕਿ ਅੱਖਾਂ ਦੇ ਪ੍ਰਸਿੱਧ ਮਾਹਿਰ ਸਟੇਟ ਅਵਾਰਡੀ ਡਾ. ਰਮੇਸ਼ (ਮਨਸੂਰਾਂ ਵਾਲੇ) ਆਪਣੀ ਤਜਰਬੇਕਾਰ ਡਾਕਟਰੀ ਟੀਮ ਨਾਲ ਪਹੁੰਚ ਕੇ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਖੇਡਾਂ ’ਚ ਕੋਟਾਲਾ ਸਕੂਲ ਦੇ ਜਿੱਤ ਦਰਜ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਸੈਂਟਰ ਕੋਟਾਲਾ ਨੇ ਜਿ... ਅਗਲੀ ਖ਼ਬਰ ਪਿੰਡ ਚੋਮੋ ਵਿਖੇ ਪੰਨਾ ਪ੍ਰਮੁੱਖ ਲਗਾਉਂਣ ਦੀ ਮੁਹਿੰਮ ਤਹਿਤ ਆਖਰੀ ਪੜਾਅ ਦੀ ਮੀਟਿੰਗ ਅੱਜ ਦੇ ਦਿੱਲੀ ਮਾਰਚ ਤੋਂ ਪਹਿਲਾਂ...
Ad Position 24