09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੰਗਰੂਰ ਵਿਖੇ ਅੱਜ ਮਹਾਂ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ ਮਲੌਦ ਇਲਾਕੇ ਦੇ ਪੈਨਸ਼ਨਰ

ਮਲੌਦ, 9 ਅਕਤੂਬਰ (ਸਹਾਰਨ ਮਾਜਰਾ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਮਲੌਦ ਦੀ ਅਹਿਮ ਮੀਟਿੰਗ ਬਲਦੇਵ ਕ੍ਰਿਸ਼ਨ ਮਲੌਦ ਦੀ ਪ੍ਰਧਾਨਗੀ ਹੇਠ ਬਾਹਰਲੇ ਸ਼ਿਵ ਮੰਦਰ ਮਲੌਦ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿੰ.

Ad Position 21
No active advertisement
ਪਿੰਡ ਚੋਮੋ ਵਿਖੇ ਕਾਂਗਰਸੀ ਦੀ ਭਰਵੀਂ ਮੀਟਿੰਗ ਸਮੇਂ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਚੇਅਰਮੈਨ ਜਤਿੰਦਰ ਸਿੰਘ ਚੋਮੋ ਅਤੇ ਹੋਰ। ਅਜੀਤ ਤਸਵੀਰ 10-10-2026
ਮਲੌਦ, 9 ਅਕਤੂਬਰ (ਸਹਾਰਨ ਮਾਜਰਾ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਮਲੌਦ ਦੀ ਅਹਿਮ ਮੀਟਿੰਗ ਬਲਦੇਵ ਕ੍ਰਿਸ਼ਨ ਮਲੌਦ ਦੀ ਪ੍ਰਧਾਨਗੀ ਹੇਠ ਬਾਹਰਲੇ ਸ਼ਿਵ ਮੰਦਰ ਮਲੌਦ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿੰ. ਜਗਰੂਪ ਸਿੰਘ ਕੂਹਲੀ, ਕੁਲਦੀਪ ਸਿੰਘ ਟਿੰਬਰਵਾਲ, ਪ੍ਰਿੰ. ਹਰਨੇਕ ਸਿੰਘ ਉਮਰਪੁਰਾ, ਨਿਰਭੈ ਸਿੰਘ ਬਾਲੇਵਾਲ, ਦਲਬਾਰਾ ਸਿੰਘ ਉਕਸੀ, ਪ੍ਰਿੰਸੀਪਲ ਜਗਜੀਤ ਸਿੰਘ ਰਾਮਗੜ੍ਹ ਸਰਦਾਰਾਂ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਡਾਕੇ ਮਾਰਨ ਦੀਆਂ ਘਟਨਾਵਾਂ ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਣਦੇ ਹੱਕ ਨਾ ਦਿੱਤੇ ਤਾਂ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਉਹ ਪੂਰਾ ਜ਼ੋਰ ਲਗਾਉਣਗੇ। ਉਨ੍ਹਾਂ ਸਾਥੀਆਂ ਨੂੰ ਸਾਂਝੇ ਫ਼ਰੰਟ ’ਤੇ ਸਾਂਝੇ ਮੁਲਾਜ਼ਮ ਮੰਚ ਵਲੋਂ ਅੱਜ 10 ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਪ੍ਰੇਰਿਤ ਕੀਤਾ। ਮੀਟਿੰਗ ਵਿਚ ਮੇਜਰ ਸਿੰਘ, ਪ੍ਰੇਮ ਪ੍ਰਕਾਸ਼, ਮਾ.ਮਲਕੀਤ ਸਿੰਘ ਸਹਾਰਨ ਮਾਜਰਾ, ਭਜਨ ਸਿੰਘ ਟਿੰਬਰਵਾਲ, ਗੁਰਚਰਨ ਸਿੰਘ, ਮੁਖ਼ਤਿਆਰ ਸਿੰਘ, ਲਛਮਣ ਸਿੰਘ ਰੋੜੀਆਂ, ਹਰਕਿੰਦਰ ਸਿੰਘ, ਜੋਰਾ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ, ਚਰਨ ਸਿੰਘ, ਰਾਮਜੀਤ ਸਿੰਘ, ਅਜਮੇਰ ਸਿੰਘ, ਰਣਜੀਤ ਸਿੰਘ, ਕਾਂਸੀ ਰਾਮ, ਸੁਖਵਿੰਦਰ ਸਿੰਘ, ਤੀਰਥ ਸਿੰਘ, ਜਸਵਿੰਦਰ ਸਿੰਘ ਸੁਰਿੰਦਰ ਕੌਰ, ਰਣਜੀਤ ਕੌਰ, ਸੁਰਿੰਦਰਪਾਲ ਕੌਰ, ਜਸਮੇਲ ਕੌਰ ਅਤੇ ਸੱਤਿਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਟੀ. ਐੱਫ. ਯੂਨੀਅਨ ਵਲੋਂ ਸੰਗਰੂਰ ਮਹਾਂ ਰੈਲੀ ਲਈ ਸਕੂਲਾਂ ਦਾ ਦੌਰਾ ਅਗਲੀ ਖ਼ਬਰ ‘ ਆਪ੍ਰੇਸ਼ਨ ਕਵਚ’ ਵਿਦਿਆਰਥੀ-ਕੇਂਦਰਿਤ ਰੋਕਥਾਮ ਪੁਲਿਸਿੰਗ ਪਹਿਲਕਦਮੀ ਦਾ ਮਕਸਦ ਤਿੰਨ-ਪੱਖੀ ਮਾਡਲ ਰਾਹੀਂ ਸਾਥੀਆਂ ਦੇ ਦਬਾਅ...
Ad Position 24