09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

‘ ਆਪ੍ਰੇਸ਼ਨ ਕਵਚ’ ਵਿਦਿਆਰਥੀ-ਕੇਂਦਰਿਤ ਰੋਕਥਾਮ ਪੁਲਿਸਿੰਗ ਪਹਿਲਕਦਮੀ ਦਾ ਮਕਸਦ ਤਿੰਨ-ਪੱਖੀ ਮਾਡਲ ਰਾਹੀਂ ਸਾਥੀਆਂ ਦੇ ਦਬਾਅ ਨੂੰ ਸੁਰੱਖਿਆ ਵਿਚ ਤਬਦੀਲ ਕਰਨਾ

ਖੰਨਾ, 9 ਅਕਤੂਬਰ (ਹਰਜਿੰਦਰ ਸਿੰਘ ਲਾਲ)-ਰਵਾਇਤੀ ਨਸ਼ਾ ਵਿਰੋਧੀ ਇਨਫੋਰਸਮੈਂਟ ਨੂੰ ਵਿਦਿਆਰਥੀ-ਕੇਂਦਰਿਤ ਰੋਕਥਾਮ ਮਾਡਲ ਵਿਚ ਬਦਲਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ. ਆਈ.

Ad Position 21
No active advertisement
ਅਜੀਤ ਡੈਸਕ 10-10-2026
ਖੰਨਾ, 9 ਅਕਤੂਬਰ (ਹਰਜਿੰਦਰ ਸਿੰਘ ਲਾਲ)-ਰਵਾਇਤੀ ਨਸ਼ਾ ਵਿਰੋਧੀ ਇਨਫੋਰਸਮੈਂਟ ਨੂੰ ਵਿਦਿਆਰਥੀ-ਕੇਂਦਰਿਤ ਰੋਕਥਾਮ ਮਾਡਲ ਵਿਚ ਬਦਲਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਲੁਧਿਆਣਾ ਰੇਂਜ ਸੰਦੀਪ ਗੋਇਲ ਨੇ ਅੱਜ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ‘ਆਪ੍ਰੇਸ਼ਨ ਕਵਚ’ ਦੀ ਸ਼ੁਰੂਆਤ ਕੀਤੀ। ‘ਆਪ੍ਰੇਸ਼ਨ ਕਵਚ’ ਸੀਨੀਅਰ ਕਪਤਾਨ ਪੁਲਿਸ (ਐੱਸ. ਐੱਸ. ਪੀ.) ਖੰਨਾ ਡਾ. ਦਰਪਨ ਆਹਲੂਵਾਲੀਆ ਦੀ ਪਹਿਲਕਦਮੀ ਹੈ। ‘ਆਪ੍ਰੇਸ਼ਨ ਕਵਚ’ ਦਾ ਮਕਸਦ ਸਿਰਫ਼ ਪ੍ਰਤੀ ਕਿਰਿਆਸ਼ੀਲ ਕਾਰਵਾਈ ਦੀ ਬਜਾਏ ਸ਼ੁਰੂਆਤੀ ਦਖ਼ਲਅੰਦਾਜ਼ੀ ਅਤੇ ਸਾਥੀਆਂ ਦੇ ਸਹਿਯੋਗ ’ਤੇ ਧਿਆਨ ਕੇਂਦਰਿਤ ਕਰ ਕੇ ਨੌਜਵਾਨਾਂ ਲਈ ਇੱਕ ਮਜ਼ਬੂਤ ਸੁਰੱਖਿਆ ਨੈੱਟਵਰਕ ਤਿਆਰ ਕਰਨਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਆਈ.ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਸਾਥੀਆਂ ਜ਼ਰੀਏ ਫੈਲਦਾ ਹੈ, ਜਿੱਥੇ ਇੱਕ ਨਸ਼ਾ ਕਰਨ ਵਾਲਾ ਅਨਜਾਣੇ ਵਿਚ ਦੂਜਿਆਂ ਨੂੰ ਇਸ ਲਤ ਵਿਚ ਧਕੇਲ ਦਿੰਦਾ ਹੈ, ਜੋ ਅੱਗੇ ਚੱਲ ਕੇ ਸਪਲਾਈ ਚੇਨ ਦਾ ਰੂਪ ਧਾਰਨ ਕਰ ਲੈਂਦੀ ਹੈ। ਡੀ.ਆਈ.ਜੀ. ਨੇ ਕਿਹਾ ‘ਆਪ੍ਰੇਸ਼ਨ ਕਵਚ ਦਾ ਉਦੇਸ਼ ਇਸ ਨੈੱਟਵਰਕ ਪ੍ਰਭਾਵ ਨੂੰ ਖ਼ਤਮ ਕਰਨਾ ਹੈ। ਦੋਸਤਾਂ ਦੇ ਸਮੂਹਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਜਾਣ ਦਾ ਰਸਤਾ ਬਣਨ ਦੇਣ ਦੀ ਬਜਾਏ, ‘ਕਵਚ’ ਉਨ੍ਹਾਂ ਨੂੰ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਨ ਦੇ ਯੋਗ ਬਣਾਏਗਾ। ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ‘ਆਪ੍ਰੇਸ਼ਨ ਕਵਚ’ ਤਿੰਨ ਆਪਸੀ ਜੁੜੇ ਥੰਮ੍ਹਾਂ ਕਨੈੱਕਟ, ਡਿਟੈਕਟ ਅਤੇ ਪ੍ਰੋਟੈਕਟ’ ’ਤੇ ਆਧਾਰਤ ਹੈ। ਉਨ੍ਹਾਂ ਦੱਸਿਆ ਕਿ ‘ਕਨੈੱਕਟ’ ਦੇ ਹਿੱਸੇ ਵਜੋਂ, ਵਿਦਿਆਰਥੀਆਂ ਨੂੰ ‘ਪੀਅਰ ਗਰੁੱਪ’ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਜੋ ਬਾਅਦ ਵਿਚ ਆਪਸੀ ਸਹਾਇਤਾ ਨੈੱਟਵਰਕ ਵਜੋਂ ਵਿਕਸਤ ਹੋਣਗੇ। ਵਿਦਿਆਰਥੀ ਇਸ ਕਿਊ.ਆਰ. ਕੋਡ ਨੂੰ ਸਕੈਨ ਕਰ ਕੇ ਤਿੰਨ ਮੁੱਖ ਵਿਕਲਪਾਂ ਤਹਿਤ ਗੁਮਨਾਮ ਰੂਪ ਵਿਚ ਆਪ ਣੀ ਗੱਲ ਦੱਸ ਸਕਦੇ ਹਨ: ਜਦੋਂ ਵਿਦਿਆਰਥੀ ਖ਼ੁਦ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੋਵੇ, ਤਾਂ ਉਹ ਸੰਪਰਕ ਕਰ ਕੇ ਦੱਸ ਸਕਦਾ ਹੈ, ‘ਮੈਨੂੰ ਮਦਦ ਦੀ ਲੋੜ ਹੈ’; ਜਦੋਂ ਕੋਈ ਵਿਦਿਆਰਥੀ ਆਪਣੇ ਦੋਸਤ ਜਾਂ ਸਾਥੀ ਵਿਦਿਆਰਥੀ ਬਾਰੇ ਚਿੰਤਤ ਹੋਵੇ, ਤਾਂ ਉਹ ਸੰਪਰਕ ਕਰ ਕੇ ਕਹਿ ਸਕਦਾ ਹੈ, ‘ਮੈਨੂੰ ਕਿਸੇ ਬਾਰੇ ਚਿੰਤਾ ਹੈ’; ਸ਼ੱਕੀ ਨਸ਼ਾ ਤਸਕਰੀ, ਖੱਜਲ-ਖੁਆਰੀ/ਪ੍ਰੇਸ਼ਾਨੀ, ਅਸੁਰੱਖਿਅਤ ਮਾਹੌਲ ਜਾਂ ਕਿਸੇ ਹੋਰ ਚਿੰਤਾ ਬਾਰੇ ਜਾਣਕਾਰੀ ਦੇਣ ਬਾਰੇ ਉਹ ਦੱਸ ਸਕਦਾ ਹੈ, ‘ਮੈਂ ਕੁੱਝ ਰਿਪੋਰਟ ਕਰਨਾ ਚਾਹੁੰਦਾ ਹਾਂ’। ਤੀਜਾ ਅਤੇ ਸਭ ਤੋਂ ਮਹੱਤਵਪੂਰਨ ਥੰਮ ‘ਪ੍ਰੋਟੈਕਟ’ ਸਮੇਂ ਸਿਰ ਸਹਾਇਤਾ ਅਤੇ ਦਖ਼ਲਅੰਦਾਜ਼ੀ ਨੂੰ ਯਕੀਨੀ ਬਣਾਉਣ ਬਾਰੇ ਹੈ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਵਿਖੇ ਅੱਜ ਮਹਾਂ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ ਮਲੌਦ ਇਲਾਕੇ ਦੇ ਪੈਨਸ਼ਨਰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਹਲਕਾ ਸਮਰਾਲਾ ਦਾ ਇੰਚਾਰਜ ਬਰਜਿੰਦਰ ਸਿੰਘ ਬੱਬਲੂ ਲੋਪੋਂ ਨੂੰ ਬਣਾਇਆ
Ad Position 24