08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਖੇਡਾਂ ਵਤਨ ਪੰਜਾਬ ਦੀਆਂ’ ’ਚ ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਨ

ਮਾਛੀਵਾੜਾ ਸਾਹਿਬ, 8 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀਆਂ ਖਿਡਾਰਨਾਂ ਨੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ‘ਚ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ। ਤਸਵੀਰ : ਰਾਜਦੀਪ ਅਲਬੇਲਾ 09-10-2026
ਮਾਛੀਵਾੜਾ ਸਾਹਿਬ, 8 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀਆਂ ਖਿਡਾਰਨਾਂ ਨੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ‘ਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਦੀਆਂ ਖਿਡਾਰਨਾਂ ਨੇ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਜੋਸ਼ ਮਿਹਨਤ ਅਤੇ ਖੇਡ ਭਾਵਨਾ ਨਾਲ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਿਮਰਨਜੀਤ ਕੌਰ (ਐੱਮ. ਏ.) ਭਾਗ ਪਹਿਲਾ (ਪੰਜਾਬੀ) ਨੇ ਗੋਲਾ ਸੁੱਟਣ ‘ਚ ਪਹਿਲਾ ਸਥਾਨ, ਗੁਰਪ੍ਰੀਤ ਕੌਰ ਬੀ.ਏ. ਭਾਗ ਦੂਜਾ ਨੇ 5000 ਵਾਕ ‘ਚ ਪਹਿਲਾ ਸਥਾਨ, ਸਿਮਰਨਜੀਤ ਕੌਰ ਬੀ. ਏ. ਭਾਗ ਦੂਜਾ ਨੇ ਹਾਈ ਜੰਪ ਪਹਿਲਾ ਸਥਾਨ ਤੇ ਹਰਡਲ ‘ਚ ਦੂਜਾ, ਦਪਿੰਦਰ ਕੌਰ ਬੀ. ਏ. ਭਾਗ ਪਹਿਲਾ ਨੇ 400 ਮੀਟਰ ਹਰਡਲ ‘ਚ ਦੂਜਾ ਅਤੇ ਟਰਿਪਲ ਜੰਪ ‘ਚ ਦੂਜਾ ਸਥਾਨ, ਅਮਨਦੀਪ ਕੌਰ ਬੀ. ਏ. ਭਾਗ ਦੂਜਾ ਨੇ ਹਾਈ ਜੰਪ ‘ਚ ਦੂਜਾ ਅਤੇ ਹਰਡਲ ‘ ਚ ਤੀਜਾ ਸਥਾਨ ਹਾਸਿਲ ਕੀਤਾ। ਇਸੇ ਪ੍ਰਕਾਰ ਕਾਲਜ ਦੀ ਖਿਡਾਰਨ ਹਰਮਨਦੀਪ ਕੌਰ (ਐੱਮ. ਏ) ਭਾਗ ਪਹਿਲਾ (ਪੰਜਾਬੀ) ਨੇ ਕਾਲਜ ਵਲੋਂ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਪੱਧਰੀ ਅਥਲੈਟਿਕਸ ‘ਚ ਖੇਡਦਿਆਂ ਗੋਲਾ ਸੁੱਟਣ ਅਤੇ ਵੇਟਲਿਫਟਿੰਗ ‘ਚ ਪਹਿਲਾ ਸਥਾਨ ਹਾਸਿਲ ਕਰ ਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਕਾਲਜ ਫਿਜਿਕਲ ਵਿਭਾਗ ਦੇ ਲੈਕਚਰਾਰ ਰਣਬੀਰ ਸਿੰਘ ਸੋਮਲ, ਡੀ. ਪੀ. ਈ. ਮਨਦੀਪ ਕੁਮਾਰ ਅਤੇ ਸਮੂਹ ਖਿਡਾਰਨਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਡਵੀਜ਼ਨ ਦੋਰਾਹਾ ਦੀ ਨਵੀਂ ਕਮੇਟੀ ਦੀ ਚੋਣ ਅਗਲੀ ਖ਼ਬਰ ਸੜਕ ਹਾਦਸੇ ਦੌਰਾਨ ਪੰਜਾਬੀ ਗਾਇਕ ਹੈਰੀ ਸੇਖੋਂ ਜਖਮੀ
Ad Position 24