08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟੈਕਨੀਕਲ ਸਰਵਿਸਜ਼ ਯੂਨੀਅਨ ਡਵੀਜ਼ਨ ਦੋਰਾਹਾ ਦੀ ਨਵੀਂ ਕਮੇਟੀ ਦੀ ਚੋਣ

ਦੋਰਾਹਾ, 8 ਅਕਤੁੂਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਖੰਨਾ ਦੇ ਸਕੱਤਰ ਬਲਵੀਰ ਸਿੰਘ ਤੇ ਮੀਤ ਪ੍ਰਧਾਨ ਬੁੱਧ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਦੇ ਤਹਿਤ ਅੱਜ ਡਵੀਜ਼ਨ ਦੋਰਾਹਾ ਦਾ ਡੈਲੀਗੇਟ ਇਜਲਾਸ ਕੀਤਾ ਗਿਆ। ਜਿਸ ਵਿੱਚ ਡਵੀਜ਼ਨ ਦੋਰਾਹਾ ਦੇ ਮੈਂਬਰਾਂ ਤੇ ਡਵੀਜ਼ਨ ਕਮੇਟੀ ਆਗੂਆਂ ਵੱਲੋਂ ਤੇ ਰਟਾਇਰੀ ਸਾਥੀਆਂ ਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਗਈ।

Ad Position 21
No active advertisement
ਹਾਦਸਾਗ੍ਰਸਤ ਹੋਏ ਵਾਹਨਾਂ ਬਾਰੇ ਜਾਣਕਾਰੀ ਦਿੰਦਾ ਕਾਰ ਮਾਲਕ। ਤਸਵੀਰ : ਸੋਨੀ ਗਿੱਲ 09-10-2026
ਦੋਰਾਹਾ, 8 ਅਕਤੁੂਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਖੰਨਾ ਦੇ ਸਕੱਤਰ ਬਲਵੀਰ ਸਿੰਘ ਤੇ ਮੀਤ ਪ੍ਰਧਾਨ ਬੁੱਧ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਦੇ ਤਹਿਤ ਅੱਜ ਡਵੀਜ਼ਨ ਦੋਰਾਹਾ ਦਾ ਡੈਲੀਗੇਟ ਇਜਲਾਸ ਕੀਤਾ ਗਿਆ। ਜਿਸ ਵਿੱਚ ਡਵੀਜ਼ਨ ਦੋਰਾਹਾ ਦੇ ਮੈਂਬਰਾਂ ਤੇ ਡਵੀਜ਼ਨ ਕਮੇਟੀ ਆਗੂਆਂ ਵੱਲੋਂ ਤੇ ਰਟਾਇਰੀ ਸਾਥੀਆਂ ਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਗਈ। ਡਵੀਜ਼ਨ ਸਕੱਤਰ ਬਲਵੀਰ ਸਿੰਘ ਵੱਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ। ਡਵੀਜ਼ਨ ਕੈਸ਼ੀਅਰ ਬੁੱਧ ਸਿੰਘ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਦੋਵੇਂ ਰਿਪੋਰਟਾਂ ਤੇ ਅਪਣੇ ਅਪਣੇ ਵਿਚਾਰ ਪੇਸ਼ ਕੀਤੇ। ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਡਵੀਜ਼ਨ ਮੀਤ ਪ੍ਰਧਾਨ ਸਾਥੀ ਜਸਵਿੰਦਰ ਸਿੰਘ ਵੱਲੋਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਅਗਲੀ ਕਾਰਵਾਈ ਚੋਣ ਨਿਗਰਾਨ ਕਮੇਟੀ ਕੋਲ ਸੰਭਾਲੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਬਲਵੀਰ ਸਿੰਘ, ਬੁੱਧ ਸਿੰਘ ਨੇ ਅਗਲੀ ਕਾਰਵਾਈ ਨੂੰ ਜਮਹੂਰੀ ਕਾਰਜਵਿਧੀ ਨਾਲ ਚਲਾਉਂਦੀਆਂ ਹੋਇਆ ਆਗੂਆਂ ਨੇ ਇਜਲਾਸ ਵਿੱਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਖੇਤਰ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਹਨਾਂ ਹਮਲਿਆਂ ਦੇ ਖ਼ਿਲਾਫ਼ ਭਿੜਨ ਲਈ ਯੋਗ ਅਗਵਾਈ ਕਰਨ ਲਈ ਨਵੀਂ ਲੀਡਰਸ਼ਿਪ ਦੀ ਚੋਣ ਕਰਨੀ ਹੈ। ਚੋਣ ਇਜਲਾਸ ਵਿੱਚ ਸ਼ਾਮਲ ਡੈਲੀਗੇਟਾ ਤੇ ਮੈਂਬਰਾਂ ਨੂੰ ਸੂਬਾ ਕਮੇਟੀ ਤੇ ਸਰਕਲ ਕਮੇਟੀ ਵੱਲੋਂ ਪਾਸ ਕੀਤੀ ਮੈਂਬਰਸ਼ਿਪ ਦੀ ਜਾਣਕਾਰੀ ਦਿੱਤੀ ਗਈ। ਸਬ ਡਵੀਜ਼ਨ ਕਮੇਟੀ ਮੈਂਬਰਾਂ ਨੂੰ ਡੈਲੀਗੇਟਾ ਬਾਰੇ ਦੱਸਿਆ ਗਿਆ। ਡੈਲੀਗੇਟ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ। ਜਿਸ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਡਵੀਜ਼ਨ ਦੋਰਾਹਾ ਦੀ ਕਮੇਟੀ ਵਿੱਚ ਪ੍ਰਧਾਨ ਰਾਮਪਾਲ ਸਿਹੋੜਾ ਏ. ਐਸ. ਏ., ਮੀਤ ਪ੍ਰਧਾਨ ਜਸਵਿੰਦਰ ਸਿੰਘ ਸਿੰਘ ਜੇ. ਈ, ਸਕੱਤਰ ਅਵਤਾਰ ਸਿੰਘ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਹਰਪ੍ਰੀਤ ਸਿੰਘ ਸਹਾਇਕ ਲਾਈਨਮੈਨ, ਕੈਸ਼ੀਅਰ ਰਜ਼ੀਵ ਕੁਮਾਰ ਜੇ. ਈ ਦੀ ਇਸ ਦੀ ਨਵੀਂ ਚੋਣ ਕੀਤੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਬਲਵੀਰ ਸਿੰਘ, ਬੁੱਧ ਸਿੰਘ ਵੱਲੋਂ ਪੇਸ਼ ਕੀਤੇ ਪੈਨਲ ਨੂੰ ਮਾਨਤਾ ਦਿੰਦੇ ਹੋਏ ਨਵੀਂ ਚੁਣੀ ਕਮੇਟੀ ਨੂੰ ਜਥੇਬੰਦੀ ਦਾ ਕਾਰਵਾਈ ਰਜਿਸਟਰ ਸੰਭਾਲਿਆ ਗਿਆ। ਨਵੀਂ ਚੁਣੀ ਕਮੇਟੀ ਨੇ ਪਿਛਲੇ ਸੈਸ਼ਨ ਵਿੱਚ ਜਥੇਬੰਦੀ ਵਿੱਚ ਕੰਮ ਕਰਦੇ ਆਗੂਆਂ ਪ੍ਰੇਮ ਸਿੰਘ, ਜ਼ੋਰਾ ਸਿੰਘ, ਜਗਦੀਸ਼ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਨਵੀਂ ਕਮੇਟੀ ਦੇ ਪ੍ਰਧਾਨ ਰਾਮਪਾਲ ਸਿਹੋੜਾ ਨੇ ਚੋਣ ਇਜਲਾਸ ਵਿੱਚ ਸ਼ਾਮਲ ਮੈਂਬਰਾਂ ਰਟਾਇਰੀ ਸਾਥੀਆਂ ਠੇਕਾ ਕਾਮਿਆਂ ਤੇ ਆਗੂਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਮਨੋਰੰਜਕ ਗਤੀਵਿਧੀਆਂ ਸੰਬੰਧੀ ਦੋ ਦਿਨਾ ਪ੍ਰੋਗਰਾਮ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ’ ’ਚ ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਨ
Ad Position 24