08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੜਕ ਹਾਦਸੇ ਦੌਰਾਨ ਪੰਜਾਬੀ ਗਾਇਕ ਹੈਰੀ ਸੇਖੋਂ ਜਖਮੀ

ਬੀਜਾ, 8 ਅਕੂਤੂਬਰ (ਅਵਤਾਰ ਸਿੰਘ ਜੰਟੀ ਮਾਨ)-ਖੰਨਾ ਦੇ ਪਿੰਡ ਕੋਟ ਸੇਖੋਂ ਨਾਲ ਸਬੰਧਿਤ ਰੱਖਣ ਵਾਲੇ ਪੰਜਾਬ ਦੇ ਨਾਮਵਰ ਗਾਇਕ ਹੈਰੀ ਸੇਖੋਂ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਹੈਰੀ ਸੇਖੋਂ ਨਾਲ ਹਾਦਸਾ ਉਦੋਂ ਵਾਪਰਿਆ, ਜਦੋਂ ਉਹ ਦਾਣਾ ਮੰਡੀ ਚੋਂ ਕੋਈ ਨਿੱਜੀ ਕੰਮ ਕਰਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ।

Ad Position 21
No active advertisement
ਖੜੇ ਟਰੱਕ ਨਾਲ ਟਕਰਾਈ ਪੰਜਾਬੀ ਗਾਇਕ ਹੈਰੀ ਸੇਖੋਂ ਦੀ ਕਰੇਟਾ ਕਾਰ 09-10-2026
ਬੀਜਾ, 8 ਅਕੂਤੂਬਰ (ਅਵਤਾਰ ਸਿੰਘ ਜੰਟੀ ਮਾਨ)-ਖੰਨਾ ਦੇ ਪਿੰਡ ਕੋਟ ਸੇਖੋਂ ਨਾਲ ਸਬੰਧਿਤ ਰੱਖਣ ਵਾਲੇ ਪੰਜਾਬ ਦੇ ਨਾਮਵਰ ਗਾਇਕ ਹੈਰੀ ਸੇਖੋਂ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਹੈਰੀ ਸੇਖੋਂ ਨਾਲ ਹਾਦਸਾ ਉਦੋਂ ਵਾਪਰਿਆ, ਜਦੋਂ ਉਹ ਦਾਣਾ ਮੰਡੀ ਚੋਂ ਕੋਈ ਨਿੱਜੀ ਕੰਮ ਕਰਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ। ਪੰਜਾਬੀ ਗਾਇਕ ਹੈਰੀ ਸੇਖੋ ਆਪਣੀ ਆਪਣੀ ਕਰੇਟਾ ਕਾਰ ਨੰਬਰ ਪੀ. ਬੀ. 10. ਜੀ. ਐਸ. 3528 ਖੰਨਾ ਦੀ ਦਾਣਾ ਮੰਡੀ ਤੋਂ ਸਵਾਰ ਹੋ ਕੇ ਪਿੰਡ ਸੇਖੋਂ ਨੂੰ ਆ ਰਹੇ ਸਨ। ਪੰਜਾਬੀ ਗਾਇਕ ਹੈਰੀ ਸੇਖੋ ਦੇ ਦੱਸਣ ਮੁਤਾਬਕ ਜਦੋਂ ਮੈਂ ਪਿੰਡ ਲਿਬੜਾ ਅਤੇ ਦਹਿੜੂ ਦੇ ਵਿਚਕਾਰ ਪਹੁੰਚੇ ਹਨ ਤਾਂ ਅਚਾਨਕ ਮੇਰੀਆਂ ਅੱਖਾਂ ਮੂਹਰੇ ਹਨੇਰੀ ਆ ਗਈ। ਇਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਮੂਹਰੇ ਖੜੇ ਸਰੀਏ ਨਾਲ ਭਰਿਆ ਹੋਇਆ ਟਰੱਕ ਦੇ ਪਿਛਲੇ ਪਾਸੇ ਟਕਰਾ ਗਈ ਸੀ। ਸੜਕ ਹਾਦਸੇ ਵਿੱਚ ਪੰਜਾਬੀ ਗਾਇਕ ਹੈਰੀ ਸੇਖੋ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੱਡੀ ਦੇ ਏਅਰਵੈਕ ਖੋਲਣ ਨਾਲ ਪੰਜਾਬੀ ਹੈਰੀ ਸੇਖੋਂ ਦੀ ਬਚੀ ਜਾਨ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਦੀ ਸੜਕ ਸੁਰਖਿਆ ਫੋਰਸ ਦੀ ਟੀਮ ਨੇ ਪੰਜਾਬੀ ਗਾਇਕ ਹੈਰੀ ਸੇਖੋਂ ਨੂੰ ਖੰਨਾ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ। ਇਸ ਹਾਦਸੇ ਵਿੱਚ ਹੈਰੀ ਸੇਖੋ ਦੀ ਕਰੈਟਾ ਆ ਗੱਡੀ ਪੂਰੀ ਤਰਾਂ ਨੁਕਸਾਨੀ ਗਈ। ਇਸ ਸਮੇਂ ਪੰਜਾਬੀ ਗਾਇਕ ਹੈਰੀ ਸੇਖੋਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਹ ਆਪਣੇ ਪਰਿਵਾਰ ਵਿੱਚ ਪਹੁੰਚ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ’ ’ਚ ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਊਂਕੇ ਦੇ ਕੁੜਮ ਜਥੇਦਾਰ ਸੁਰਜੀਤ ਸਿੰਘ ਮਿੱਠੇਵਾਲ ਨੂੰ ਸ਼ਰਧਾ...
Ad Position 24