ਬੀਬਾ ਹਰਸਿਮਰਤ ਕੌਰ ਬਾਦਲ ਕਸਬਾ ਡੇਹਲੋਂ (ਹਲਕਾ ਗਿੱਲ) ਵਿਖੇ 13 ਨੂੰ ਪੁੱਜਣਗੇ-ਸਿਮਕ
ਡੇਹਲੋਂ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ‘ਮਾਵਾਂ ਧੀਆਂ ਦੀ ਲਲਕਾਰ ਬੰਦ ਕਰਾਵਾਂਗੇ ਨਸ਼ਿਆਂ ਦਾ ਵਪਾਰ’ ਪ੍ਰੋਗਰਾਮ ਤਹਿਤ ਹਲਕਾ ਗਿੱਲ ਅੰਦਰ ਅਗਲੇ ਪੜਾਅ ਅਧੀਨ 13 ਅਕਤੂਬਰ, ਦਿਨ ਮੰਗਲਵਾਰ ਨੂੰ ਅਹਿਮ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਇਹ ਪ੍ਰੋਗਰਾਮ ਮਿਲਨ ਪੈਲੇਸ ਡੇਹਲੋਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਕਰ ਕੇ ਸ਼ਿਰਕਤ ਕਰਨਗੇ।
ਡੇਹਲੋਂ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ‘ਮਾਵਾਂ ਧੀਆਂ ਦੀ ਲਲਕਾਰ ਬੰਦ ਕਰਾਵਾਂਗੇ ਨਸ਼ਿਆਂ ਦਾ ਵਪਾਰ’ ਪ੍ਰੋਗਰਾਮ ਤਹਿਤ ਹਲਕਾ ਗਿੱਲ ਅੰਦਰ ਅਗਲੇ ਪੜਾਅ ਅਧੀਨ 13 ਅਕਤੂਬਰ, ਦਿਨ ਮੰਗਲਵਾਰ ਨੂੰ ਅਹਿਮ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਇਹ ਪ੍ਰੋਗਰਾਮ ਮਿਲਨ ਪੈਲੇਸ ਡੇਹਲੋਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਕਰ ਕੇ ਸ਼ਿਰਕਤ ਕਰਨਗੇ। ਹਲਕਾ ਗਿੱਲ ਇੰਚਾਰਜ ਸਿਮਕ ਨੇ ਹਲਕਾ ਗਿੱਲ ਦੀਆਂ ਸਮੂਹ ਮਾਵਾਂ-ਭੈਣਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਬਣਾਉਣ ਲਈ 13 ਅਕਤੂਬਰ ਨੂੰ ਸਵੇਰੇ ਠੀਕ 11.00 ਵਜੇ ਮਿਲਨ ਪੈਲੇਸ, ਡੇਹਲੋਂ ਵਿਖੇ ਪਹੁੰਚਣ ਜਿਸ ਨਾਲ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਵੱਡਾ ਹੁਲਾਰਾ ਮਿਲ ਸਕੇਗਾ।